Queen Elizabeth Death:ਕੀ ਤੁਹਾਨੁ ਪਤਾ ਹੈ ਮਹਾਰਾਣੀ ਅਲਿਜ਼ਾਬੇਥ II ਦਾ ਅਸਲ ਨਾਮ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Written by  Pushp Raj   |  September 09th 2022 10:54 AM  |  Updated: September 09th 2022 10:56 AM

Queen Elizabeth Death:ਕੀ ਤੁਹਾਨੁ ਪਤਾ ਹੈ ਮਹਾਰਾਣੀ ਅਲਿਜ਼ਾਬੇਥ II ਦਾ ਅਸਲ ਨਾਮ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

Queen Elizabeth Death: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਦਿਹਾਂਤ ਹੋ ਗਿਆ ਹੈ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੇ 96 ਸਾਲ ਦੀ ਉਮਰ 'ਚ ਸਕਾਟਲੈਂਡ ਦੇ ਬਾਲਮੋਰਲ ਪੈਲੇਸ ਵਿਖੇ ਆਖ਼ਰੀ ਸਾਹ ਲਿਆ। 96 ਸਾਲਾ ਮਹਾਰਾਣੀ ਐਲਿਜ਼ਾਬੇਥ ਬ੍ਰਿਟੇਨ ਦੀ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਸੀ, ਪਰ ਕੀ ਤੁਸੀਂ ਜਾਣਦੇ ਹੋ ਕਿ ਮਹਾਰਾਣੀ ਦਾ ਅਸਲ ਨਾਮ ਕੀ ਹੈ ਆਓ ਜਾਣਦੇ ਹਾਂ ਕਿ ਮਹਾਰਾਣੀ ਦਾ ਅਸਲ ਨਾਮ ਬਾਰੇ ਤੇ ਉਹ ਕਿਵੇਂ ਇੱਕ ਮਹਾਰਾਣੀ ਬਣੀ

Queen Elizabeth II Death: Longest serving monarch of UK dies at 96; Royal Family issues statement Image Source: Twitter

ਮਹਾਰਾਣੀ ਐਲਿਜ਼ਾਬੇਥ ਦਾ ਜਨਮ

ਮਹਾਰਾਣੀ ਐਲਿਜ਼ਾਬੇਥ ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਵਿਖੇ ਹੋਇਆ ਸੀ। ਉਸ ਸਮੇਂ ਉਸ ਦੇ ਦਾਦਾ, ਜਾਰਜ ਦਾ ਸਾਸ਼ਲ ਕਾਲ ਸੀ। ਮਹਾਰਾਣੀ ਐਲਿਜ਼ਾਬੇਥ, ਐਲਿਜ਼ਾਬੇਥ ਬੋਵੇਸ ਲਿਓਨ ਅਤੇ ਅਲਬਰਟ ਜਾਰਜ ਵਿੰਡਸਰ ਦੀ ਪਹਿਲੀ ਧੀ ਸੀ। ਐਲਿਜ਼ਾਬੇਥ ਦਾ ਪੂਰਾ ਨਾਮ ਇਲਿਜ਼ਾਬੇਥ ਅਲੈਗਜ਼ੈਂਡਰਾ ਮੈਰੀ (Elizabeth Alexandra Marie) ਸੀ।

ਮਹਿਜ਼ 25 ਸਾਲ ਦੀ ਉਮਰ 'ਚ ਬਣੀ ਮਹਾਰਾਣੀ

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਅਤੇ ਐਡਿਨਬਰਗ ਦੇ ਡਿਊਕ ਪ੍ਰਿੰਸ ਫਿਲਿਪ ਦਾ ਵਿਆਹ 20 ਨਵੰਬਰ 1947 ਨੂੰ ਹੋਇਆ ਸੀ। ਐਲਿਜ਼ਾਬੇਥ ਦਾ ਪਤੀ ਫਿਲਿਪ ਉਸ ਦਾ ਦੂਰ ਦਾ ਰਿਸ਼ਤੇਦਾਰ ਸੀ। ਐਲਿਜ਼ਾਬੇਥ ਨੂੰ 13 ਸਾਲ ਦੀ ਉਮਰ ਵਿੱਚ ਉਸ ਨਾਲ ਪਿਆਰ ਹੋ ਗਿਆ ਸੀ। ਇਸ ਸ਼ਾਹੀ ਜੋੜੇ ਦੀ ਇੱਕ ਝਲਕ ਲਈ ਬਕਿੰਘਮ ਪੈਲੇਸ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੁੰਦੀ ਸੀ। ਇਸ ਸ਼ਾਹੀ ਜੋੜੇ ਦੇ ਵਿਆਹ ਦੇ ਸਮੇਂ ਭਾਰਤ ਆਪਣੀ ਆਜ਼ਾਦੀ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਿਹਾ ਸੀ। ਜੋੜੇ ਦੇ ਪਹਿਲੇ ਬੱਚੇ, ਪ੍ਰਿੰਸ ਚਾਰਲਸ, ਦਾ ਜਨਮ 1948 ਵਿੱਚ ਹੋਇਆ ਸੀ। ਇਸ ਤੋਂ ਬਾਅਦ ਰਾਜਕੁਮਾਰੀ ਐਨੀ ਦਾ ਜਨਮ 1950 ਵਿੱਚ ਬਕਿੰਘਮ ਪੈਲੇਸ ਵਿੱਚ ਹੋਇਆ।

Image Source: Twitter

ਮਹਾਰਾਣੀ ਦਾ ਸਾਸ਼ਨ ਕਾਲ

ਵਿਆਹ ਤੋਂ ਪੰਜ ਸਾਲਾਂ ਬਾਅਦ 1952 ਵਿੱਚ ਜਦੋਂ ਮਹਾਰਾਣੀ ਐਲਿਜ਼ਾਬੇਥ ਅਤੇ ਪ੍ਰਿੰਸ ਫਿਲਿਪ ਕੀਨੀਆ ਦੇ ਦੌਰੇ 'ਤੇ ਸੀ, ਤਾਂ ਇਸ ਦੌਰਾਨ 6 ਫਰਵਰੀ 1952 ਨੂੰ ਰਾਜਾ ਜਾਰਜ VI ਦੀ ਮੌਤ ਹੋ ਗਈ ਸੀ, ਅਤੇ ਇਸ ਦਿਨ ਸਭ ਕੁਝ ਬਦਲ ਗਿਆ ਸੀ। ਉਸ ਸਮੇਂ ਰਾਜਕੁਮਾਰੀ ਐਲਿਜ਼ਾਬੇਥ ਮਹਿਜ਼ 25 ਸਾਲ ਦੀ ਸੀ, ਉਹ ਦੌਰੇ ਤੋਂ ਇੱਕ ਮਹਾਰਾਣੀ ਦੇ ਰੂਪ ਵਿੱਚ ਵਾਪਸ ਆਈ ਸੀ। ਵੈਸਟਮਿੰਸਟਰ ਐਬੇ ਵਿਖੇ 2 ਜੂਨ 1953 ਨੂੰ ਉਨ੍ਹਾਂ ਦੀ ਤਾਜਪੋਸ਼ੀ ਹੋਈ। ਉਦੋਂ ਤੋਂ, ਉਸ ਨੇ ਬ੍ਰਿਟੇਨ ਦੇ 14 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ, ਹਾਲਾਂਕਿ ਉਸਨੇ 15ਵੀਂ ਪ੍ਰਧਾਨ ਮੰਤਰੀ ਲਿਜ਼ ਟਰਸ ਨਾਲ ਕੰਮ ਕਰਨ ਤੋਂ ਪਹਿਲਾਂ ਸੰਸਾਰ ਛੱਡ ਦਿੱਤਾ ਸੀ।ਮਹਾਰਾਣੀ ਐਲੀਜ਼ਾਬੇਥ ਨੇ 6 ਫਰਵਰੀ  1952 ਤੋਂ 8 ਸਤੰਬਰ  2022 ਤੱਕ ਆਪਣਾ ਸਾਸ਼ਨ ਕਾਲ ਪੂਰਾ ਕੀਤਾ ਹੈ।

ਦੱਸਣਯੋਗ ਹੈ ਕਿ ਮਹਾਰਾਣੀ ਐਲਿਜ਼ਾਬੇਥ ਨੇ ਲਗਭਗ ਸੱਤ ਦਹਾਕਿਆਂ ਤੋਂ ਰਾਜਘਰਾਣੇ ਦੀ ਗੱਦੀ ਤੇ ਜ਼ਿੰਮੇਵਾਰੀਆਂ ਸੰਭਾਲੀਆਂ ਸਨ। ਉਨ੍ਹਾਂ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਆਪਣੇ ਉੱਤਰਾਧਿਕਾਰੀ ਪ੍ਰਿੰਸ ਚਾਰਲਸ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਸਨ।

Image Source: Twitter

ਹੋਰ ਪੜ੍ਹੋ: RIP Queen Elizabeth: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦਾ ਹੋਇਆ ਦਿਹਾਂਤ, 96 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਮਹਾਰਾਣੀ ਐਲਿਜ਼ਾਬੇਥ ਦਾ ਭਾਰਤ ਦੌਰਾ

ਮਹਾਰਾਣੀ ਐਲਿਜ਼ਾਬੇਥ ਨੇ ਆਪਣੇ ਜੀਵਨ ਕਾਲ ਦੌਰਾਨ ਸਾਲ 1961, 1983 ਅਤੇ 1997 ਵਿੱਚ ਆਪਣੇ ਪਤੀ ਮਰਹੂਮ ਪ੍ਰਿੰਸ ਫਿਲਿਪ ਨਾਲ ਤਿੰਨ ਵਾਰ ਭਾਰਤ ਦਾ ਦੌਰਾ ਕੀਤਾ ਸੀ। ਪਤੀ ਪ੍ਰਿੰਸ ਫਿਲਿਪ ਦੇ ਦੇਹਾਂਤ ਤੋਂ ਬਾਅਦ ਵੀ ਮਹਾਰਾਣੀ ਐਲਿਜ਼ਾਬੇਥ ਨੇ ਰਾਜਘਰਾਣੇ ਦੀ ਜ਼ਿੰਮੇਵਾਰੀਆਂ ਨੂੰ ਬਖੂਬੀ ਨਿਭਾਇਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network