ਚੰਡੀਗੜ੍ਹ ਪੁਲਿਸ ਵੱਲੋਂ ਪੰਜਾਬੀ ਕਲਾਕਾਰਾਂ ’ਤੇ ਦਰਜ ਕੀਤੇ ਕੇਸਾਂ ’ਤੇ ਚੁੱਕੇ ਗਏ ਸਵਾਲ

written by Rupinder Kaler | June 29, 2021

ਜੱਸ ਬਾਜਵਾ, ਸੋਨੀਆ ਮਾਨ ਸਮੇਤ ਕਿਸਾਨ ਲੀਡਰਾਂ ਖਿਲਾਫ ਕੇਸ ਦਰਜ ਕਰਕੇ ਚੰਡੀਗੜ੍ਹ ਪੁਲਿਸ ਹਰ ਪਾਸੇ ਤੋਂ ਘਿਰ ਗਈ ਹੈ । ਪੰਜਾਬੀ ਕਲਾਕਾਰਾਂ ਤੇ ਸੰਯੁਕਤ ਕਿਸਾਨ ਮੋਰਚੇ ਨੇ ਇਹਨਾਂ ਮਾਮਲਿਆਂ ਨੂੰ ਲੈ ਕੇ ਇਲਜ਼ਾਮ ਲਾਇਆ ਹੈ ਕਿ ਚੰਡੀਗੜ੍ਹ ਪੁਲਿਸ ਦੀ ਇਹ ਕਾਰਵਾਈ ਕੇਂਦਰ ਸਰਕਾਰ ਦੀ ਸ਼ਹਿ ‘ਤੇ ਹੋਈ ਹੈ । ਹੋਰ ਪੜ੍ਹੋ : ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਕੁੱਤੇ ਦੀ ਤਸਵੀਰ ਸਾਂਝੀ ਕਰਕੇ ਕਿਹਾ ‘ਸੰਸਕਾਰੀ ਕੁੱਤਾ’ farmer protest punjabi song wangaar ਕੁਝ ਕਲਾਕਾਰਾਂ ਦਾ ਕਹਿਣਾ ਹੈ ਕਿ 26 ਜੂਨ ਨੂੰ ਕਿਸਾਨਾਂ ਦੇ ਧਰਨੇ ਦੌਰਾਨ ਉਹ ਚੰਡੀਗੜ੍ਹ ਵਿੱਚ ਮੌਜੂਦ ਹੀ ਨਹੀਂ ਸਨ, ਫਿਰ ਇਹ ਮਾਮਲੇ ਦਰਜ਼ ਕਿਵੇਂ ਹੋਏ । ਇਹੀ ਨਹੀਂ ਕਿਸਾਨ ਆਗੂਆਂ ਦਾ ਕਹਿਣਾ ਕਿ ਸ਼ਾਂਤਮਈ ਮਾਰਚ ਕਰ ਰਹੇ ਲੋਕਾਂ ਉੱਪਰ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। inside image of farmer protest ਇਸ ਮਗਰੋਂ ਉਲਟਾ ਕਿਸਾਨ ਲੀਡਰਾਂ ਖਿਲਾਫ ਕੇਸ ਦਰਜ ਕਰ ਲਏ। ਲੀਡਰਾਂ ਨੇ ਕਿਹਾ ਕਿ ਸ਼ਾਂਤਮਈ ਰੋਸ ਅਤੇ ਪ੍ਰਦਰਸ਼ਨ ਕਰਨਾ ਲੋਕਾਂ ਦਾ ਜਮਹੂਰੀ ਸੰਵਿਧਾਨਕ ਹੱਕ ਹੈ, ਜਿਸ ਉੱਤੇ ਹਾਲ ਹੀ ਵਿੱਚ ਸੁਪਰੀਮ ਕੋਰਟ ਤੇ ਦਿੱਲੀ ਹਾਈ ਕੋਰਟ ਨੇ ਮੋਹਰ ਲਾਈ ਹੈ।

0 Comments
0

You may also like