
Cannes Red Carpet 2022: ਕਾਨਸ ਫਿਲਮ ਫੈਸਟੀਵਲ 17 ਮਈ ਤੋਂ ਬਹੁਤ ਧੂਮਧਾਮ ਨਾਲ ਸ਼ੁਰੂ ਹੋ ਚੁੱਕਾ ਹੈ। ਇਸ ਸਾਲ ਕਾਨਸ ਫਿਲਮ ਫੈਸਟੀਵਲ 'ਚ ਭਾਰਤ ਨੂੰ ਅਧਿਕਾਰਤ 'ਕੰਟਰੀ ਆਫ ਆਨਰ' ਵਜੋਂ ਸ਼ਾਮਲ ਕੀਤਾ ਗਿਆ ਹੈ।

ਆਰ ਮਾਧਵਨ, ਰਿੱਕੀ ਕੇਜ, ਵਾਨੀ ਤ੍ਰਿਪਾਠੀ, ਪ੍ਰਸੂਨ ਜੋਸ਼ੀ, ਅਨੁਰਾਗ ਠਾਕੁਰ (ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ, ਯੁਵਾ ਮਾਮਲੇ ਅਤੇ ਖੇਡਾਂ), ਨਵਾਜ਼ੂਦੀਨ ਸਿੱਦੀਕੀ, ਅਤੇ ਸ਼ੇਖਰ ਕਪੂਰ ਨੇ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਦੀਪਿਕਾ ਪਾਦੂਕੋਣ ਨੇ ਭਾਰਤ ਦੀ ਨੁਮਾਇੰਦਗੀ ਕੀਤੀ।
ਰੈਡ ਕਾਰਪੈਟ ਦੇ ਦੌਰਾਨ ਆਰ ਮਾਧਵਨ ਬੇਹੱਦ ਸ਼ਾਨਦਾਰ ਵਿਖਾਈ ਦੇ ਰਹੇ ਸੀ। 75ਵੇਂ ਸਲਾਨਾ ਕਾਨਸ ਫਿਲਮ ਫੈਸਟੀਵਲ ਦੇ ਸ਼ੁਰੂਆਤੀ ਦਿਨਰੈੱਡ ਕਾਰਪੇਟ ਸਮਾਰੋਹ ਦੌਰਾਨ ਆਰ ਮਾਧਵਨ ਬਹੁਤ ਡੈਸ਼ਿੰਗ ਲੱਗ ਰਹੇ ਸੀ। ਮਾਧਵਨ ਨੇ ਕਾਲੇ ਰੰਗ ਦੇ ਟਕਸੀਡੋ ਪਾਇਆ ਹੋਈ ਸੀ ਅਤੇ ਉਨ੍ਹਾਂ ਨੇ ਮੀਡੀਆ ਲਈ ਕਈ ਪੋਜ਼ ਵੀ ਦਿੱਤਾ।

ਮੈਡੀ ਨੇ ਚਿੱਟੀ ਕਮੀਜ਼ ਅਤੇ ਬੋ ਟਾਈ ਆਪਣੇ ਟਕਸੀਡੋ ਨਾਲ ਪਹਿਨੀ ਹੋਈ ਸੀ, ਜਿਸ ਵਿੱਚ ਕਾਲਰ 'ਤੇ ਭਾਰੀ ਸੀਕੁਇਨ ਸਨ। ਪ੍ਰਸੂਨ ਜੋਸ਼ੀ, ਅਨੁਰਾਗ ਠਾਕੁਰ, ਨਵਾਜ਼ੂਦੀਨ ਸਿੱਦੀਕੀ, ਸ਼ੇਖਰ ਕਪੂਰ, ਅਤੇ ਹੋਰ ਲੋਕ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਏ।
ਆਰ ਮਾਧਵਨ ਦੇ ਫਿਲਮੀ ਕਰੀਅਰ ਵਿੱਚ, ਕਾਨਸ 2022 ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਵਿਸ਼ਵ ਦੇ ਮੰਚ 'ਤੇ, ਅਭਿਨੇਤਾ ਰਾਕੇਟਰੀ: ਦਿ ਨੰਬੀ ਇਫੈਕਟ ਨਾਲ ਆਪਣਾ ਨਿਰਦੇਸ਼ਨ ਕਰ ਰਿਹਾ ਹੈ। ਜੀ ਹਾਂ, ਇਸ ਫਿਲਮ ਦਾ ਕਾਨ ਫਿਲਮ ਫੈਸਟੀਵਲ ਵਿੱਚ ਗਲੋਬਲ ਪ੍ਰੀਮੀਅਰ ਹੋਵੇਗਾ, ਜਿੱਥੇ ਅਦਾਕਾਰ ਭਾਰਤ ਦੀ ਨੁਮਾਇੰਦਗੀ ਵੀ ਕਰਨਗੇ।

ਹੋਰ ਪੜ੍ਹੋ : Cannes 2022: ਮਾਮੇ ਖਾਨ ਨੇ ਰੱਚਿਆ ਇਤਿਹਾਸ, ਕਾਨਸ 'ਚ ਭਾਰਤ ਲਈ ਰੈਡ ਕਾਰਪੇਟ 'ਤੇ ਜਾਣ ਵਾਲੇ ਬਣੇ ਪਹਿਲੇ ਲੋਕ ਕਲਾਕਾਰ
ਆਰ ਮਾਧਵਨ ਦੇ ਫਿਲਮੀ ਕਰੀਅਰ ਵਿੱਚ, ਕਾਨਸ 2022 ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ। ਵਿਸ਼ਵ ਦੇ ਮੰਚ 'ਤੇ, ਅਭਿਨੇਤਾ ਰਾਕੇਟਰੀ: ਦਿ ਨੰਬੀ ਇਫੈਕਟ ਨਾਲ ਆਪਣਾ ਨਿਰਦੇਸ਼ਨ ਕਰ ਰਿਹਾ ਹੈ। ਜੀ ਹਾਂ, ਇਸ ਫਿਲਮ ਦਾ ਕਾਨ ਫਿਲਮ ਫੈਸਟੀਵਲ ਵਿੱਚ ਗਲੋਬਲ ਪ੍ਰੀਮੀਅਰ ਹੋਵੇਗਾ, ਜਿੱਥੇ ਅਦਾਕਾਰ ਭਾਰਤ ਦੀ ਨੁਮਾਇੰਦਗੀ ਵੀ ਕਰੇਗਾ।
ਆਰ ਮਾਧਵਨ ਦੀ ਮੋਸਡ ਅਵੇਟਿਡ ਫਿਲਮ ਨੰਬੀ ਨਰਾਇਣਨ ਦੇ ਜੀਵਨ 'ਤੇ ਆਧਾਰਿਤ ਬਾਈਓਪਿਕ ਹੈ। 19 ਮਈ ਨੂੰ, ਰਾਕੇਟਰੀ: ਦਿ ਨੰਬੀ ਇਫੈਕਟ ਦਾ ਵਿਸ਼ਵ ਪੱਧਰ 'ਤੇ ਪੈਲੇਸ ਡੇਸ ਫੈਸਟੀਵਲਜ਼ 'ਤੇ ਸ਼ੁਰੂਆਤ ਹੋਵੇਗੀ।
View this post on Instagram