ਆਰ. ਮਾਧਵਨ ਸਟਾਰਰ ਫਿਲਮ ਰੌਕਟਰੀ ਦਿਨ ਨੰਬੀ ਇਫੈਕਟ ਦੇ ਗੀਤ 'ਆਸਮਾਨ' ਦਾ ਟੀਜ਼ਰ ਹੋਇਆ ਰਿਲੀਜ਼

written by Pushp Raj | June 21, 2022

R Madhavan's film Rocketry: ਬਾਲੀਵੁੱਡ ਅਦਾਕਾਰ ਆਰ. ਮਾਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਰੌਕਟਰੀ ਦਿ ਨੰਬੀ ਇਫੈਕਟ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਆਰ. ਮਾਧਵਨ ਦੀ ਇਸ ਮੋਸਟ ਅਵੇਟਿਡ ਫਿਲਮ ਨੂੰ ਵੇਖਣ ਲਈ ਦਰਸ਼ਕ ਬਹੁਤ ਉਤਸ਼ਾਹਿਤ ਹਨ। ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਨੇ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਆਪਣਾ ਜਾਦੂ ਜਾਰੀ ਰੱਖਿਆ ਹੈ। ਹੁਣ ਇਸ ਫਿਲਮ ਦੇ ਪਹਿਲੇ ਗੀਤ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।


ਇਸ ਫਿਲਮ ਦਾ ਪ੍ਰੀਮੀਅਰ 75ਵੇਂ ਕਾਨਸ ਫਿਲਮ ਫੈਸਟੀਵਲ 'ਚ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਅੱਜ ਮੇਕਰਸ ਨੇ ਫਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ਵਿੱਚ ਮਾਧਵਨ ਨੂੰ ਰਾਕੇਟ ਅਤੇ ਤਿਰੰਗੇ ਨਾਲ ਨੰਬੀ ਨਰਾਇਣ ਦੇ ਜਵਾਨ ਰੂਪ ਵਿੱਚ ਦਿਖਾਇਆ ਗਿਆ ਹੈ।

ਇਸ ਫਿਲਮ 'ਚ ਅਭਿਨੇਤਾ ਦਾ ਲੁੱਕ ਬਹੁਤ ਵਧੀਆ ਹੈ। ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ- ਇੱਕ ਮਹਾਨ ਵਿਗਿਆਨੀ, ਇੱਕ ਸੱਚੇ ਦੇਸ਼ਭਗਤ ਦੀ ਕਹਾਣੀ, ਜੋ ਪਲਕ ਝਪਕਦੇ ਹੀ ਖਲਨਾਇਕ ਬਣ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਸਿਨੇਮਾਘਰਾਂ 'ਚ ਫਿਲਮ ਦੀ ਰਿਲੀਜ਼ ਡੇਟ 1 ਜੁਲਾਈ 2022 ਵੀ ਦਿੱਤੀ ਹੈ। ਨਵੇਂ ਪੋਸਟਰ ਤੋਂ ਇਲਾਵਾ ਫਿਲਮ ਦੇ ਗੀਤ 'ਆਸਮਾਨ' ਦਾ ਟੀਜ਼ਰ ਵੀ ਸੋਸ਼ਲ ਮੀਡੀਆ 'ਤੇ ਰਿਲੀਜ਼ ਕੀਤਾ ਗਿਆ ਹੈ।

ਦੱਸ ਦੇਈਏ ਕਿ ਇਸ ਫਿਲਮ 'ਚ ਮਾਧਵਨ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਫਿਲਮ ਦਾ ਨਿਰਦੇਸ਼ਨ ਅਤੇ ਨਿਰਮਾਣ ਵੀ ਕੀਤਾ ਹੈ। ਫਿਲਮ 'ਚ ਭਾਰਤੀ ਵਿਗਿਆਨੀ ਨੰਬੀ ਨਾਰਾਇਣ ਦੀ ਕਹਾਣੀ ਦਿਖਾਈ ਜਾਵੇਗੀ। ਇਹ ਫਿਲਮ 1 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।

ਹੋਰ ਪੜ੍ਹੋ : ਤਾਪਸੀ ਪੰਨੂ ਦੀ ਅਗਲੀ ਫਿਲਮ 'Dobaaraa' ਦਾ ਲੰਡਨ ਫਿਲਮ ਫੈਸਟੀਵਲ 'ਚ ਹੋਵੇਗਾ ਪ੍ਰੀਮੀਅਰ, ਇਸ ਦਿਨ ਹੋਵੇਗੀ ਰਿਲੀਜ਼

ਰਾਕੇਟਰੀ: ਦਿ ਨੰਬੀ ਇਫੈਕਟ ਨੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਅਤੇ ਦੱਖਣ ਦੇ ਅਭਿਨੇਤਾ ਸੂਰੀਆ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਰੋਨ ਡੋਨਾਚੀ, ਫਿਲਿਸ ਲੋਗਨ ਅਤੇ ਵਿਨਸੇਂਟ ਰਾਇਓਟਾ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ।

You may also like