
ਰਾਧਿਕਾ ਮਾਰਚੈਂਟ (Radhika Merchant) ਅਤੇ ਅਨੰਤ ਅੰਬਾਨੀ ਦੀ ਮੰਗਣੀ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ । ਜਿਸ ਤੋਂ ਬਾਅਦ ਰਾਧਿਕਾ ਮਾਰਚੈਂਟ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਰਾਧਿਕਾ ਹੱਥਾਂ ‘ਤੇ ਮਹਿੰਦੀ ਲਗਵਾਉਂਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ਅਤੇ ਹਰ ਕੋਈ ਰਾਧਿਕਾ ਨੂੰ ਵਧਾਈ ਦੇ ਰਿਹਾ ਹੈ ।

ਅਨੰਤ ਅੰਬਾਨੀ ਅਤੇ ਰਾਧਿਕਾ ਮਾਰਚੈਂਟ ਦੀ ਮੰਗਣੀ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ । ਜਿਸ ‘ਚ ਐਸ਼ਵਰਿਆ ਰਾਏ, ਸਲਮਾਨ ਖ਼ਾਨ, ਰਣਬੀਰ ਕਪੂਰ ਅਕਸ਼ੇ ਕੁਮਾਰ ਸਣੇ ਕਈ ਕਲਾਕਾਰ ਸ਼ਾਮਿਲ ਹੋਏ ।

ਪਰ ਇਸੇ ਦੌਰਾਨ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ‘ਤੇ । ਇਸ ਦੌਰਾਨ ਰਣਵੀਰ ਸਿੰਘ ਨੇ ਬਲੈਕ ਰੰਗ ਦਾ ਡਿਜ਼ਾਈਨਰ ਡ੍ਰੈੱਸ ਪਾਈ ਹੋਈ ਸੀ। ਜਦੋਂਕਿ ਦੀਪਿਕਾ ਪਾਦੂਕੋਣ ਲਾਲ ਸਾੜ੍ਹੀ ‘ਚ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਸੀ ।
ਇਸ ਮੌਕੇ ‘ਤੇ ਅੰਬਾਨੀ ਪਰਿਵਾਰ ਨੇ ਬਾਲੀਵੁੱਡ ਫ਼ਿਲਮਾਂ ਦੇ ਗੀਤਾਂ ‘ਤੇ ਖੂਬ ਡਾਂਸ ਕੀਤਾ । ਇਸ ਸਮਾਗਮ ‘ਚ ਬਾਲੀਵੁੱਡ ਦਾ ਹਰ ਸਿਤਾਰਾ ਸ਼ਾਮਿਲ ਹੋਇਆ ਸੀ । ਇਸ ਤੋਂ ਪਹਿਲਾਂ ਅਨੰਤ ਅਤੇ ਰਾਧਿਕਾ ਦੇ ਰੋਕੇ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ । ਜਿਸ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ ।
View this post on Instagram