
ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਸ ਦੀ ਜਾਣਕਾਰੀ ਖੁਦ ਅਦਾਕਾਰ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਫਿਲਮ 'ਚ ਸਲਮਾਨ ਖਾਨ ਦੇ ਨਾਲ ਅਭਿਨੇਤਰੀ ਪੂਜਾ ਹੇਗੜੇ ਨਜ਼ਰ ਆਵੇਗੀ, ਪਰ ਹੁਣ ਇਸ ਫਿਲਮ 'ਚ ਇੱਕ ਹੋਰ ਕਲਾਕਾਰ ਦੀ ਐਂਟਰੀ ਹੋਈ ਹੈ। ਇਸ ਖਬਰ ਨੂੰ ਸੁਣ ਕੇ ਰਾਘਵ ਦੇ ਫੈਨਜ਼ ਖੁਸ਼ ਹੋ ਜਾਣਗੇ। ਮਸ਼ਹੂਰ ਡਾਂਸਰ ਰਾਘਵ ਜੁਯਾਲ 'ਕਭੀ ਈਦ ਕਭੀ ਦੀਵਾਲੀ' ਦੀ ਕਾਸਟ 'ਚ ਸ਼ਾਮਲ ਹੋ ਗਏ ਹਨ।

ਰਾਘਵ ਜੁਯਾਲ 'ਕਭੀ ਈਦ ਕਭੀ ਦੀਵਾਲੀ' 'ਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਗੱਲ ਦਾ ਖੁਲਾਸਾ ਖ਼ੁਦ ਰਾਘਵ ਨੇ ਕੀਤਾ ਹੈ। ਰਾਘਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੇ ਇੱਕ ਬਿਆਨ ਵਿੱਚ ਕਿਹਾ, “ਮੈਂ ਪੂਜਾ ਹੇਗੜੇ, ਆਯੂਸ਼ ਸ਼ਰਮਾ ਅਤੇ ਜ਼ਹੀਰ ਇਕਬਾਲ ਦੇ ਨਾਲ ਇੱਕ ਮੁੱਖ ਭੂਮਿਕਾ ਨਿਭਾ ਰਿਹਾ ਹਾਂ, ਜਿਸ ਦਾ ਨਿਰਦੇਸ਼ਨ ਫਰਹਾਦ ਸ਼ਾਮਜੀ ਕਰ ਰਹੇ ਹਨ। ਇਹ ਮਨੋਰੰਜਕ ਇਸ ਸਾਲ ਦੀ ਮੋਸਟ ਅਵੇਟਿਡ ਫਿਲਮਹੈ। ਇਹ ਉਸ ਤੋਂ ਬਿਲਕੁਲ ਵੱਖਰਾ ਹੋਵੇਗਾ ਜੋ ਮੈਂ ਪਹਿਲਾਂ ਕੀਤਾ ਹੈ। ਮੈਂ ਇਸ ਫਿਲਮ ਲਈ ਬਹੁਤ ਉਤਸ਼ਾਹਿਤ ਹਾਂ। "
ਦੱਸ ਦਈਏ ਕਿ ਰਾਘਵ ਜੁਯਾਲ ਇੱਕ ਬਹੁ ਪ੍ਰਤਿਭਾਸ਼ਾਲੀ ਕਲਾਕਾਰ ਹਨ। ਉਹ ਇੱਕ ਵਧੀਆ ਡਾਂਸਰ ਹੋਣ ਤੋਂ ਇਲਾਵਾ, ਇੱਕ ਸ਼ਾਨਦਾਰ ਅਭਿਨੇਤਾ ਅਤੇ ਰਿਐਲਿਟੀ ਸ਼ੋਅਜ਼ ਦੇ ਮੇਜ਼ਬਾਨ ਵੀ ਹਨ। ਰਾਘਵ ਹੁਣ ਤੱਕ ਕਈ ਡਾਂਸਿੰਗ ਸ਼ੋਅਜ਼ ਤੇ ਟੀਵੀ ਸ਼ੋਅ ਹੋਸਟ ਕਰ ਚੁੱਕੇ ਹਨ। ਸਲਮਾਨ ਖਾਨ ਦੀ ਫਿਲਮ ਵਿੱਚ ਰਾਘਵ ਦੀ ਐਂਟਰੀ ਹੋਣ ਬਾਰੇ ਸੁਣ ਰਾਘਵ ਦੇ ਫੈਨਜ਼ ਬਹੁਤ ਖੁਸ਼ ਹਨ, ਉਹ ਲਗਾਤਾਰ ਰਾਘਵ ਨੂੰ ਸੋਸ਼ਲ ਮੀਡੀਆ 'ਤੇ ਵਧਾਈਆਂ ਦੇ ਰਹੇ ਹਨ।

ਇਸ ਤੋਂ ਪਹਿਲਾਂ ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਆਪਣਾ ਫਰਸਟ ਲੁੱਕ ਦਿਖਾਇਆ ਹੈ। ਤਸਵੀਰ ਵਿੱਚ ਅਦਾਕਾਰ ਦੇ ਲੰਬੇ ਵਾਲਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਸਾਹਮਣੇ ਆਈ ਤਸਵੀਰ 'ਚ ਸਲਮਾਨ ਦਾ ਪੂਰਾ ਚਿਹਰਾ ਨਹੀਂ ਦਿਖਾਇਆ ਗਿਆ ਪਰ ਇਹ ਸਾਫ ਹੋ ਗਿਆ ਕਿ ਫਿਲਮ 'ਚ ਸਲਮਾਨ ਦਾ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਪੂਜਾ ਹੇਗੜੇ ਨੇ ਵੀ ਸਲਮਾਨ ਖਾਨ ਦੇ ਸਿਗਨੇਚਰ ਬ੍ਰੈਸਲੇਟ ਨਾਲ ਤਸਵੀਰ ਸ਼ੇਅਰ ਕਰਕੇ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ।

ਹੋਰ ਪੜ੍ਹੋ : ਪਿਤਾ ਦੇ ਪੁਰਾਣੇ ਇੰਟਰਵਿਊ ਦੀ ਵੀਡੀਓ 'ਤੇ ਰਿਤਿਕ ਰੌਸ਼ਨ ਨੇ ਦਿੱਤਾ ਰਿਐਕਸ਼ਨ, ਵੇਖੋ ਫਨੀ ਵੀਡੀਓ
ਪੂਜਾ ਹੇਗੜੇ ਤੇ ਰਾਘਵ ਜੁਆਲ ਤੋਂ ਇਲਾਵਾ, ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਵਿੱਚ ਤੇਲਗੂ ਅਦਾਕਾਰ ਵੈਂਕਟੇਸ਼ ਦੱਗੂਬਾਤੀ, ਆਯੂਸ਼ ਸ਼ਰਮਾ ਅਤੇ ਸ਼ਹਿਨਾਜ਼ ਗਿੱਲ ਵੀ ਹਨ। ਫਿਲਮ ਦੀ ਸ਼ੂਟਿੰਗ ਮੁੰਬਈ ਦੇ ਵਿਲੇ ਪਾਰਲੇ ਦੇ ਸਪੈਸ਼ਲ ਸੈੱਟ 'ਤੇ ਸ਼ੁਰੂ ਹੋ ਗਈ ਹੈ। ਫਿਲਮ ਦਾ ਨਿਰਦੇਸ਼ਨ ਫਰਹਾਦ ਸ਼ਾਮਜੀ ਕਰ ਰਹੇ ਹਨ। ਇਹ ਫਿਲਮ 31 ਦਸੰਬਰ ਨੂੰ ਰਿਲੀਜ਼ ਹੋਵੇਗੀ। ਯਾਨੀ ਇਸ ਸਾਲ ਦਾ ਅੰਤ ਅਤੇ ਨਵੇਂ ਸਾਲ ਦੀ ਸ਼ੁਰੂਆਤ ਪ੍ਰਸ਼ੰਸਕਾਂ ਨੂੰ ਸਲਮਾਨ ਖਾਨ ਦੀ ਫਿਲਮ ਨਾਲ ਦੇਖਣ ਨੂੰ ਮਿਲੇਗੀ।
View this post on Instagram