ਰਿਸੈਪਸ਼ਨ ਪਾਰਟੀ ਵਿੱਚ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਨੇ ਖੂਬ ਕੀਤਾ ਡਾਂਸ, ਵੀਡੀਓ ਵਾਇਰਲ

written by Rupinder Kaler | July 17, 2021

ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ । ਸ਼ੁੱਕਰਵਾਰ ਨੂੰ ਸੱਤ ਫੇਰੇ ਲੈਣ ਤੋਂ ਬਾਅਦ ਇਸ ਜੋੜੀ ਨੇ ਰਿਸੈਪਸ਼ਨ ਪਾਰਟੀ ਵਿੱਚ ਖੂਬ ਮਸਤੀ ਕੀਤੀ । ਇਹ ਜੋੜੀ ਕਾਫੀ ਖੂਬਸੁਰਤ ਲੱਗ ਰਹੀ ਸੀ । ਇਸ ਜੋੜੀ ਨੇ ਇਸ ਪਾਰਟੀ ਵਿੱਚ ਇੱਕ ਰੋਮਾਂਟਿਕ ਗਾਣੇ ਤੇ ਡਾਂਸ ਕੀਤਾ ।

Image Source: Instagram

ਹੋਰ ਪੜ੍ਹੋ :

ਦ੍ਰਿਸ਼ਟੀ ਗਰੇਵਾਲ ਨੇ ਪਤੀ ਨਾਲ ਸਾਂਝਾ ਕੀਤਾ ਵੀਡੀਓ, ਕਿਹਾ ਥੋੜਾ ਬਹੁਤਾ ਗੁੱਸਾ ਤਾਂ ਚੱਲ ਜੂ, ਨਿੱਤ ਦਾ ਕਲੇਸ਼ ਨਹੀਂ ਚਾਹੀਦਾ

ਇਸ ਤੋਂ ਬਾਅਦ ਕੁਝ ਅੰਗਰੇਜ਼ੀ ਗਾਣਿਆਂ ਤੇ ਖੂਬ ਧਮਾਲ ਮਚਾਈ ।ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਪਾਰਟੀ ਵਿੱਚ ’ਚ ਬਾਲੀਵੁੱਡ ਅਤੇ ਟੈਲੀਵਿਜ਼ਨ ਜਗਤ ਦੇ ਕਈ ਕਲਾਕਾਰ ਵੀ ਸ਼ਾਮਿਲ ਹੋਏ । ਇਸਤੋਂ ਪਹਿਲਾਂ ਰਾਹੁਲ ਦਾ ਇਕ ਵੀਡੀਓ ਵਾਇਰਲ ਹੋਇਆ ਸੀ।

ਇਸ ’ਚ ਉਹ ਆਪਣੀ ਬਾਰਾਤ ’ਚ ਢੋਲ-ਨਗਾਰਿਆਂ ਨਾਲ ਨੱਚਦੇ ਹੋਏ ਨਜ਼ਰ ਆ ਰਹੇ ਸਨ। ਉਥੇ ਹੀ ਦਿਸ਼ਾ ਪਰਮਾਰ ਉਨ੍ਹਾਂ ਦਾ ਸਵਾਗਤ ਕਰ ਰਹੀ ਸੀ। ਦਿਸ਼ਾ ਪਰਮਾਰ ਦੁਲਹਨ ਦੇ ਤੌਰ ’ਤੇ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਸੀ।

ਰਾਹੁਲ ਦੇ ਖ਼ਾਸ ਦੋਸਤ ਅਲੀ ਗੋਨੀ ਨੇ ਸੋਸ਼ਲ ਮੀਡੀਆ ’ਤੇ ਵਿਆਹ ਨਾਲ ਜੁੜੇ ਕੁਝ ਵੀਡੀਓਜ਼ ਸ਼ੇਅਰ ਕੀਤੇ ਹਨ। ਇਸ ’ਚ ਉਨ੍ਹਾਂ ਨੂੰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਰਾਹੁਲ ਨੇ ਦਿਸ਼ਾ ਨੂੰ ਬਿੱਗ ਬੌਸ 14 ’ਚ ਪ੍ਰਪੋਜ਼ ਕੀਤਾ ਸੀ ਅਤੇ ਵੈਲੇਂਟਾਈਨ ਡੇਅ ਮੌਕੇ ਦਿਸ਼ਾ ਨੇ ਉਸਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਸੀ।

0 Comments
0

You may also like