ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦਾ ਇਸ ਦਿਨ ਹੋਵੇਗਾ ਵਿਆਹ, ਸਾਦਗੀ ਨਾਲ ਕਰਵਾਉਣਗੇ ਵਿਆਹ

written by Rupinder Kaler | July 06, 2021

ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦਾ ਵਿਆਹ ਛੇਤੀ ਹੋਣ ਵਾਲਾ ਹੈ । ਇਸ ਸਭ ਦੇ ਚਲਦੇ ਇਸ ਜੋੜੀ ਦੇ ਵਿਆਹ ਦੀ ਤਰੀਕ ਸਾਹਮਣੇ ਆਈ ਹੈ । ਖ਼ਬਰਾਂ ਦੀ ਮੰਨੀਏ ਤਾਂ ਰਾਹੁਲ ਆਪਣੀ ਗਰਲਫ੍ਰੈਂਡ ਦਿਸ਼ਾ ਪਰਮਾਰ ਨਾਲ 16 ਜੁਲਾਈ ਨੂੰ ਸੱਤ ਫੇਰੇ ਲੈਣਗੇ। ਰਾਹੁਲ ਨੇ ਇਹ ਜਾਣਕਾਰੀ ਇਕ ਵੈਬਸਾਈਟ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ।

Pic Courtesy: Instagram

 

ਹੋਰ ਪੜ੍ਹੋ :

ਗੰਭੀਰ ਬਿਮਾਰੀ ਕਰਕੇ ਵਿਗੜੇ ਅਦਾਕਾਰਾ ਸ਼ਗੁਫਤਾ ਅਲੀ ਦੇ ਹਾਲਾਤ, ਮਦਦ ਕਰਨ ਦੀ ਕੀਤੀ ਅਪੀਲ

Image Source: Instagram

ਇਸ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ‘ਦਿਸ਼ਾ ਅਤੇ ਮੈਂ ਹਮੇਸ਼ਾ ਸਧਾਰਨ ਵਿਆਹ ਦੇ ਹੱਕ ਵਿੱਚ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡੇ ਨੇੜੇ ਦੇ ਲੋਕ ਸਾਡੇ ਇਸ ਖਾਸ ਦਿਨ ਤੇ ਸਾਨੂੰ ਅਸੀਸ ਦੇਣ। ਵਿਆਹ ਰਸਮਾਂ ਅਨੁਸਾਰ ਹੋਵੇਗਾ ਅਤੇ ਅਸੀਂ ਸਮਾਗਮ ਵਿਚ ਗੁਰਬਾਣੀ ਸ਼ਬਦ ਵੀ ਗਾਵਾਂਗੇ। ਇਸ ਦੇ ਨਾਲ ਹੀ ਦਿਸ਼ਾ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਵਿਆਹ ਇਕ ਬਹੁਤ ਹੀ ਨਿੱਜੀ ਮਾਮਲਾ ਹੈ।

Pic Courtesy: Instagram

ਜਿਸ ਵਿਚ ਦੋ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਮਿਲਦੇ ਹਨ। ਮੈਂ ਹਮੇਸ਼ਾਂ ਸਧਾਰਣ ਰਸਮ ਦੀ ਕਾਮਨਾ ਕੀਤੀ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਇਸ ਤਰ੍ਹਾਂ ਅੱਗੇ ਵਧ ਰਹੇ ਹਾਂ। ਤੁਹਾਨੂੰ ਦੱਸ ਦੇਈਏ ਕਿ ਰਾਹੁਲ ਅਤੇ ਦਿਸ਼ਾ ਪਿਛਲੇ ਕੁਝ ਸਾਲਾਂ ਤੋਂ ਬਹੁਤ ਚੰਗੇ ਦੋਸਤ ਸਨ।

 

0 Comments
0

You may also like