ਨਵੀਂ ਪੰਜਾਬੀ ਫਿਲਮ 'ਭੂਤ ਅੰਕਲ' 'ਚ ਰਾਜ ਬੱਬਰ ਤੇ ਗੁਰਪ੍ਰੀਤ ਘੁੱਗੀ ਸਣੇ ਨਜ਼ਰ ਆਉਣਗੇ ਹੋਰ ਕਲਾਕਾਰ

Written by  Pushp Raj   |  January 01st 2022 05:38 PM  |  Updated: January 01st 2022 05:38 PM

ਨਵੀਂ ਪੰਜਾਬੀ ਫਿਲਮ 'ਭੂਤ ਅੰਕਲ' 'ਚ ਰਾਜ ਬੱਬਰ ਤੇ ਗੁਰਪ੍ਰੀਤ ਘੁੱਗੀ ਸਣੇ ਨਜ਼ਰ ਆਉਣਗੇ ਹੋਰ ਕਲਾਕਾਰ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਿੱਤ ਨਵੀਆਂ ਫ਼ਿਲਮਾਂ ਆ ਰਹੀਆਂ ਹਨ। ਦਰਸ਼ਕਾਂ ਦੇ ਦਿਲ 'ਚ ਆਪਣੀ ਥਾਂ ਬਣਾਉਣ ਲਈ ਪੰਜਾਬੀ ਫ਼ਿਲਮ ਇੰਡਸਟਰੀ ਸਖ਼ਤ ਮਿਹਨਤ ਕਰ ਰਹੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਹੋਰ ਨਵੀਂ ਪੰਜਾਬ ਫ਼ਿਲਮ ਭੂਤ ਅੰਕਲ ਦਾ ਐਲਾਨ ਕੀਤਾ ਗਿਆ ਹੈ।

'ਭੂਤ ਅੰਕਲ' ਨਾਂ ਦੀ ਇਸ ਪੰਜਾਬੀ ਫ਼ਿਲਮ ਵਿੱਚ ਰਾਜ ਬੱਬਰ ਤੇ ਗੁਰਪ੍ਰੀਤ ਘੁੱਗੀ ਸਣੇ ਕਈ ਹੋਰਨਾਂ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ 11 ਫਰਵਰੀ, 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਰਾਜ ਬੱਬਰ, ਜਯਾ ਪ੍ਰਦਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ ਅਤੇ ਹੋਰ ਕਲਾਕਾਰ ਹਨ। ਫਿਲਮ ਦਾ ਨਿਰਦੇਸ਼ਨ ਕੇਸੀ ਬੋਕਾਡੀਆ ਕਰ ਰਹੇ ਹਨ ਜੋ ਫ਼ਿਲਮ ਦੇ ਲੇਖਕ ਵੀ ਹਨ।

ਹੋਰ ਪੜ੍ਹੋ : ਅਕਸ਼ੈ ਕੁਮਾਰ ਨੇ ਮਾਲਦੀਵ 'ਚ ਪਰਿਵਾਰ ਨਾਲ ਮਨਾਇਆ ਨਵੇਂ ਸਾਲ ਦਾ ਜਸ਼ਨ

ਇਸ ਫ਼ਿਲਮ ਦੀ ਸਟਾਰ ਕਾਸਟ ਨੇ ਫ਼ਿਲਮ ਦੇ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਇਹ ਫ਼ਿਲਮ ਬੇਹੱਦ ਦਿਲਚਸਪ ਜਾਪਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਡਰਾਉਣੀ ਤਸਵੀਰ ਨੂੰ ਪੰਜਾਬੀ ਸੁਆਦ ਨਾਲ ਕਿਵੇਂ ਜੋੜਿਆ ਗਿਆ ਹੈ। ਤਸਵੀਰ ਨੇ ਪਹਿਲਾਂ ਹੀ ਦਰਸ਼ਕਾਂ ਦਾ ਕ੍ਰੇਜ਼ ਵਧਾ ਦਿੱਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network