ਰਾਜ ਕੁਮਾਰ ਰਾਵ ਅਤੇ ਪੱਤਰਲੇਖਾ ਨੇ ਆਪਣੇ ਵਿਆਹ ‘ਚ ਖੂਬ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

written by Shaminder | November 16, 2021

ਰਾਜ ਕੁਮਾਰ ਰਾਵ (Rajkummar Rao) ਅਤੇ ਪੱਤਰਲੇਖਾ (PatraLekha) ਦਾ ਵਿਆਹ (Wedding) ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੇ ਹਨ ।ਰਾਜ ਕੁਮਾਰ ਰਾਵ ਅਤੇ ਪੱਤਰਲੇਖਾ ਨੇ ਚੰਡੀਗੜ੍ਹ ‘ਚ ਵਿਆਹ ਕਰਵਾਇਆ । ਦੋਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਦੋਵੇਂ ਜਣੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । ਦਿਨ ਸਮੇਂ ਵਿਆਹ ਤੋਂ ਬਾਅਦ ਦੇਰ ਸ਼ਾਮ ਨੂੰ ਰਿਸੈਪਸ਼ਨ ਪਾਰਟੀ ਰੱਖੀ ਗਈ ।ਜਿਸ ‘ਚ ਰਾਜ ਕੁਮਾਰ ਰਾਓ ਅਤੇ ਪੱਤਰਲੇਖਾ ਦੇ ਪਰਿਵਾਰਿਕ ਮੈਂਬਰ ਅਤੇ ਨਜ਼ਦੀਕੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ । ਇਸ ਵਿਆਹ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਗਿਆ ਸੀ ।

Rajkummar Rao Image Source-instagram

ਹੋਰ ਪੜ੍ਹੋ : ਲੰਮੀ ਬਰੇਕ ਤੋਂ ਬਾਅਦ ਜਸਵਿੰਦਰ ਬਰਾੜ ਇੱਕ ਫਿਰ ਮਿਊਜ਼ਿਕ ਇੰਡਸਟਰੀ ਵਿੱਚ ਹੋਈ ਸਰਗਰਮ, ਨਵੇਂ ਗਾਣੇ ਦਾ ਟੀਜ਼ਰ ਰਿਲੀਜ਼

ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਨਾ ਹੋਣ ਇਸ ਲਈ ਹੋਟਲ ਦੇ ਸਟਾਫ ਦੇ ਮੋਬਾਈਲ ਫੋਨਸ ਦੇ ਕੈਮਰਿਆਂ ‘ਤੇ ਸਟੀਕਰ ਲਗਾ ਦਿੱਤੇ ਗਏ ।ਪਰ ਰਾਜ ਕੁਮਾਰ ਰਾਓ ਨੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵੇਂ ਜਣੇ ਕਾਫੀ ਖੁਸ਼ ਨਜ਼ਰ ਆ ਰਹੇ ਹਨ । ਬਾਲੀਵੁੱਡ ਅਦਾਕਾਰਾ ਅਦਿਤੀ ਰਾਵ ਹੈਦਰੀ ਤੇ ਇਸਤਰੀ ਫਿਲਮ ਦੇ ਨਿਰਦੇਸ਼ਕ ਅਮਰ ਕੌਸ਼ਿਕ ਵੀ ਇਸ ਵਿਆਹ ’ਚ ਸ਼ਾਮਲ ਹੋਏ।

Rajkummar Rao Image Source-instagram

ਦੇਰ ਸ਼ਾਮ ਹੋਈ ਰਿਸੈਪਸ਼ਨ ’ਚ ਤੁਸ਼ਾਰ ਜੋਸ਼ੀ ਬੈਂਡ ਦੀ ਲਾਈਵ ਪੇਸ਼ਕਾਰੀ ਦਾ ਮਹਿਮਾਨਾਂ ਨੇ ਲੁਤਫ਼ ਉਠਾਇਆ। ਰਾਜ ਕੁਮਾਰ ਰਾਵ ਨੇ ਖ਼ੁਦ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਰਾਜ ਕੁਮਾਰ ਅਤੇ ਪੱਤਰਲੇਖਾ ਦੋਵੇਂ ਹੀ ਬੇਹੱਣ ਖੂਬਸੂਰਤ ਨਜ਼ਰ ਆ ਰਹੇ ਹਨ।

 

View this post on Instagram

 

A post shared by RajKummar Rao (@rajkummar_rao)

ਰਾਜ ਕੁਮਾਰ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਆਖ਼ਰ 11ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਫਨ ਤੋਂ ਬਾਅਦ ਮੈਂ ਉਸ ਨਾਲ ਸ਼ਾਦੀ ਕਰ ਲਈ ਜੋ ਮੇਰੀ ਸਭ ਕੁਝ ਹੈ, ਮੇਰੀ ਸੌਲਮੇਟ, ਮੇਰੀ ਬੈਸਟ ਫਰੈਂਡ, ਮੇਰਾ ਪਰਿਵਾਰ। ਅੱਜ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਕਿ ਮੈਂ ਤੇਰਾ ਪਤੀ ਅਖਵਾਵਾਂਗਾ ਪੱਤਰਲੇਖਾ। ਹਮੇਸ਼ਾ ਲਈ ਅਤੇ ਉਸ ਤੋਂ ਵੀ ਪਰ੍ਹੇ....’।ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

A post shared by Voompla (@voompla)

You may also like