ਰਾਜ ਕੁੰਦਰਾ ਨੇ ਆਪਣੀ ਐਕਸ ਵਾਈਫ ‘ਤੇ ਲਗਾਏ ਗੰਭੀਰ ਇਲਜ਼ਾਮ

written by Rupinder Kaler | June 12, 2021

ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਜੋੜੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ, ਕਿਉਂਕਿ ਰਾਜ ਕੁੰਦਰਾ ਨੇ ਪਹਿਲੀ ਵਾਰ ਆਪਣੀ ਐਕਸ ਵਾਈਫ ਕਵਿਤਾ ਨੂੰ ਲੈ ਕੇ ਸਨਸਨੀਖੇਜ ਖੁਲਾਸਾ ਕੀਤਾ ਹੈ। ਇਹ ਪਹਿਲਾਂ ਮੌਕਾ ਹੈ ਰਾਜ ਕੁੰਦਰਾ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਰਾਜ ਨੇ ਇਕ ਲੰਬੇ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਦੀ ਐਕਸ ਵਾਈਫ ਕਵਿਤਾ ਦਾ ਅਫੇਅਰ ਸੀ ਜਿਸ ਕਾਰਨ ਉਨ੍ਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ ਸੀ।

inside image of shilpa shetty with hubby raj kundra Pic Courtesy: Instagram
ਹੋਰ ਪੜ੍ਹੋ : ਪਿਆਜ਼ ਖਾਣ ਦੇ ਹਨ ਬਹੁਤ ਸਾਰੇ ਫਾਇਦੇ, ਗਰਮੀਆਂ ‘ਚ ਲੂੰ ਤੋਂ ਬਚਾਉਣ ‘ਚ ਹੁੰਦਾ ਹੈ ਸਹਾਇਕ
shilpa shetty and raj kundra wished happy birthday son viaan Pic Courtesy: Instagram
ਰਾਜ ਨੇ ਇੰਟਰਵਿਊ 'ਚ ਬਹੁਤ ਗੱਲਾਂ ਤੋਂ ਪਰਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਵਿਤਾ ਦੇ ਇਕ ਪੁਰਾਣੇ ਇੰਟਰਵਿਊ ਦੇ ਆਧਾਰ 'ਤੇ ਸ਼ਿਲਪਾ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਖੁਦ ਖੁੱਲ੍ਹ ਕੇ ਸਾਹਮਣੇ ਆਉਣ ਦਾ ਫੈਸਲਾ ਕੀਤਾ ਹੈ।
inside image of shilpa shetty and raj kundra Pic Courtesy: Instagram
ਇਸ ਇੰਟਰਵਿਊ ਵਿੱਚ ਉਹਨਾਂ ਨੇ ਹੋਰ ਵੀ ਕਈ ਖੁਲਾਸੇ ਕੀਤੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਨੇ ਇਹ ਜਾਣਦੇ ਹੋਏ ਵੀ ਵਿਆਹ ਕਰਵਾਇਆ ਸੀ ਕਿ ਉਹ ਸ਼ਾਦੀ ਸ਼ੁਦਾ ਹਨ । ਇਹ ਜੋੜੀ ਦਾ ਵਿਆਹ ਕਾਫੀ ਸੁਰਖੀਆਂ ਵਿੱਚ ਰਿਹਾ ਸੀ ।

0 Comments
0

You may also like