ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਸੋਨਮ ਕਪੂਰ ਦਾ ਕਿਰਦਾਰ ਹੈ ਕੁਝ ਖਾਸ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  December 27th 2018 02:23 PM |  Updated: December 27th 2018 02:30 PM

ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਸੋਨਮ ਕਪੂਰ ਦਾ ਕਿਰਦਾਰ ਹੈ ਕੁਝ ਖਾਸ , ਦੇਖੋ ਵੀਡੀਓ

ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਸੋਨਮ ਕਪੂਰ ਦਾ ਕਿਰਦਾਰ ਹੈ ਕੁਝ ਖਾਸ , ਦੇਖੋ ਵੀਡੀਓ : ਸਾਲ 2018 ਮੁੱਕਣ ਵਾਲਾ ਹੈ ਅਤੇ 2019 'ਚ ਆਉਣ ਵਾਲੀਆਂ ਫ਼ਿਲਮਾਂ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰਾਜ ਕੁਮਾਰ ਰਾਓ ਅਤੇ ਸੋਨਮ ਕਪੂਰ ਦਾ ਰੋਮਾਂਸ ਵੀ 2019 'ਚ ਦੇਖਣ ਨੂੰ ਮਿਲੇਗਾ। ਉਹਨਾਂ ਦੀ ਆਉਣ ਵਾਲੀ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦਾ ਟਰੇਲਰ ਆ ਚੁੱਕਿਆ ਹੈ। ਟਰੇਲਰ 'ਚ ਸੋਨਮ ਕਪੂਰ ਅਤੇ ਰਾਜਕੁਮਾਰ ਰਾਓ ਦੀ ਕਮਿਸਟਰੀ ਦਿਖਾਈ ਦੇ ਰਹੀ ਹੈ।

https://www.youtube.com/watch?v=pKcamCgBvMo

ਉੱਥੇ ਹੀ ਅਨਿਲ ਕਪੂਰ ਜੋ ਅਸਲ ਜ਼ਿੰਦਗੀ ਤੋਂ ਹੁਣ ਪਹਿਲੀ ਵਾਰ ਫ਼ਿਲਮੀ ਦੁਨੀਆ 'ਚ ਵੀ ਸੋਨਮ ਕਪੂਰ ਦੇ ਪਿਤਾ ਦਾ ਰੋਲ ਨਿਭਾ ਰਹੇ ਹਨ , ਅਤੇ ਜੂਹੀ ਚਾਵਲਾ ਦੀ ਵੀ ਫਿਲਮ 'ਚ ਅਹਿਮ ਭੂਮਿਕਾ ਨਜ਼ਰ ਆ ਰਹੀ ਹੈ। ਇਹ ਇੱਕ ਰੋਮਾਂਟਿਕ ਡਰਾਮਾ ਮੂਵੀ ਹੈ ਜਿਸ 'ਚ ਅਨਿਲ ਕਪੂਰ ਅਤੇ ਰਾਜਕੁਮਾਰ ਰਾਓ ਦਾ ਚੰਗਾ ਕਿਰਦਾਰ ਦੇਖਣ ਨੂੰ ਮਿਲ ਰਿਹਾ ਹੈ। 2.34 ਸੈਕਿੰਡ ਦੇ ਇਸ ਟਰੇਲਰ 'ਚ ਰਾਜ ਕੁਮਾਰ ਅਤੇ ਸੋਨਮ ਦਾ ਲਵ ਐਂਗਲ ਅਤੇ ਪਿਤਾ ਬੇਟੀ ਦਾ ਸੰਬੰਧ ਦਿਖਾਇਆ ਗਿਆ ਹੈ।

ਹੋਰ ਪੜ੍ਹੋ : ਸੋਨਮ ਕਪੂਰ ਲਈ ਸੱਚਾ ਪਿਆਰ ਬਣਿਆ “ਸਿਆਪਾ”, ਅਨਿਲ ਕਪੂਰ ਨੇ ਜੂਹੀ ਨਾਲ ਕਿੱਤਾ ਇਸ਼ਕ (video)

https://twitter.com/taran_adarsh/status/1078163694364676101?ref_src=twsrc^tfw|twcamp^tweetembed|twterm^1078163694364676101&ref_url=https://aajtak.intoday.in/story/ek-ladki-ko-dekha-to-aisa-laga-trailer-social-media-first-reaction-sonam-anil-kapoor-rajkumar-rao-tmov-1-1049844.html

ਫਿਲਮ ਅਗਲੇ ਸਾਲ ਵੈਲੇਨਟਾਈਨ ਤੋਂ ਪਹਿਲਾਂ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟਰੇਲਰ ਨੂੰ ਸ਼ੋਸ਼ਲ ਮੀਡੀਆ 'ਤੇ ਸਰੋਤਿਆਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ।ਜੂਹੀ ਚਾਵਲਾ ਵੀ ਕਾਫੀ ਟਾਈਮ ਬਾਅਦ ਵੱਡੇ ਪਰਦੇ 'ਤੇ ਐਂਟਰੀ ਮਾਰਨ ਜਾ ਰਹੇ ਹਨ , ਉਹਨਾਂ ਦੇ ਰੋਲ ਨੂੰ ਵੀ ਦਰਸ਼ਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ। ਦੱਸ ਦਈਏ ਫਿਲਮ ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ 'ਚ ਸੋਨਮ ਕਪੂਰ ਅਤੇ ਅਨਿਲ ਕਪੂਰ ਪਹਿਲੀ ਵਾਰ ਇਕੱਠੇ ਵੱਡੇ ਪਰਦੇ 'ਤੇ ਨਜ਼ਰ ਆਉਣਗੇ।

Rajkumar Rao and Sonam Kapoor Satrer movie 'Ek ladki ko dekha to esa laga' trailer out now ਫਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਸੋਨਮ ਕਪੂਰ ਦਾ ਕਿਰਦਾਰ ਹੈ ਕੁਝ ਖਾਸ , ਦੇਖੋ ਵੀਡੀਓ

ਰਾਜ ਕੁਮਾਰ ਰਾਓ ਅਤੇ ਸੋਨਮ ਕਪੂਰ ਵੀ ਪਹਿਲੀ ਵਾਰ ਸਿਲਵਰ ਸਕਰੀਨ 'ਤੇ ਇਕੱਠੇ ਨਜ਼ਰ ਆਉਣਗੇ। ਫਿਲਮ ਨੂੰ ਸ਼ੈੱਲੀ ਚੋਪੜਾ ਵੱਲੋਂ ਡਾਇਰੈਕਟ ਕੀਤਾ ਗਿਆ ਅਤੇ ਵਿਧੁ ਵਿਨੋਧ ਚੋਪੜਾ ਵੱਲੋਂ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network