ਰਾਜਕੁਮਾਰ ਰਾਓ ਕਰਵਾਉਣ ਜਾ ਰਹੇ ਹਨ ਵਿਆਹ, ਵਿਆਹ ਨੂੰ ਲੈ ਕੇ ਚੰਡੀਗੜ੍ਹ ਵਿੱਚ ਚੱਲ ਰਹੀਆਂ ਹਨ ਤਿਆਰੀਆਂ

Written by  Rupinder Kaler   |  November 11th 2021 11:59 AM  |  Updated: November 11th 2021 11:59 AM

ਰਾਜਕੁਮਾਰ ਰਾਓ ਕਰਵਾਉਣ ਜਾ ਰਹੇ ਹਨ ਵਿਆਹ, ਵਿਆਹ ਨੂੰ ਲੈ ਕੇ ਚੰਡੀਗੜ੍ਹ ਵਿੱਚ ਚੱਲ ਰਹੀਆਂ ਹਨ ਤਿਆਰੀਆਂ

ਰਾਜਕੁਮਾਰ ਰਾਓ ਅਤੇ ਪਤਰਲੇਖਾ ਵਿਆਹ ਦੇ ਬੰਧਨ 'ਚ ਬੱਝਣ (Rajkummar Rao,  Patralekhaa ) ਜਾ ਰਹੇ ਹਨ। ਕਈ ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਰਾਜਕੁਮਾਰ ਅਤੇ ਪਤਰਲੇਖਾ ਨੇ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ ਹੈ । ਦੋਵਾਂ ਵੱਲੋਂ ਆਪਣੇ ਵਿਆਹ ਨੂੰ ਗੁਪਤ ਰੱਖਣ ਦੇ ਬਾਵਜੂਦ ਵਿਆਹ ਦੀ ਜਾਣਕਾਰੀ ਸਾਹਮਣੇ ਆਈ ਹੈ। ਦੋਵਾਂ ਦੇ ਵਿਆਹ ਦਾ ਫੰਕਸ਼ਨ ਮੁੰਬਈ ਤੋਂ ਦੂਰ ਚੰਡੀਗੜ੍ਹ 'ਚ ਹੈ। ਜਿਸ ਵਿੱਚ ਕੁਝ ਖਾਸ ਮਹਿਮਾਨ ਅਤੇ ਪਰਿਵਾਰਕ ਮੈਂਬਰ ਹੀ ਸ਼ਿਰਕਤ ਕਰ ਰਹੇ ਹਨ । ਦਰਅਸਲ ਰਾਜਕੁਮਾਰ ਅਤੇ ਪਤਰਲੇਖਾ (Rajkummar Rao,  Patralekhaa ) ਆਪਣੇ ਵਿਆਹ ਲਈ ਬੀਤੇ ਦਿਨ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ।

Pic Courtesy: Instagram

ਹੋਰ ਪੜ੍ਹੋ :

ਸਰਗੁਨ ਮਹਿਤਾ ਦੇ ਨਾਲ ਰੋਮਾਂਟਿਕ ਹੋਏ ਪਤੀ ਰਵੀ ਦੁਬੇ, ਸਰਗੁਨ ਲਈ ਇਹ ਕੰਮ ਛੱਡਣ ਦਾ ਕੀਤਾ ਐਲਾਨ, ਵੇਖੋ ਵੀਡੀਓ

Pic Courtesy: Instagram

ਉਨ੍ਹਾਂ (Rajkummar Rao,  Patralekhaa ) ਨਾਲ ਕੁਝ ਪਰਿਵਾਰਕ ਮੈਂਬਰ ਵੀ ਗਏ ਹਨ । ਖੈਰ, ਜਿਥੋਂ ਤੱਕ ਇਹ ਗੱਲ ਸਾਫ ਹੋ ਗਈ ਹੈ ਕਿ ਦੋਵੇਂ ਚੰਡੀਗੜ੍ਹ 'ਚ ਵਿਆਹ ਕਰਨਗੇ। ਹਾਲਾਂਕਿ, ਹੁਣ ਤੱਕ ਜੋੜੇ ਦੁਆਰਾ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਨੇ ਫਿਲਮ ਇੰਡਸਟਰੀ ਦੇ ਸਿਰਫ ਚੋਣਵੇਂ ਮਹਿਮਾਨਾਂ ਨੂੰ ਹੀ ਬੁਲਾਇਆ ਹੈ।

ਚੰਡੀਗੜ੍ਹ 'ਚ ਵਿਆਹ ਕਰਨ ਤੋਂ ਬਾਅਦ ਇਹ ਜੋੜਾ ਮੁੰਬਈ 'ਚ ਆਪਣੇ ਫਿਲਮੀ ਦੋਸਤਾਂ ਲਈ ਪਾਰਟੀ ਕਰਨਗੇ। ਇਸੇ ਲਈ ਉਸ ਨੇ ਵਿਆਹ ਵਿੱਚ ਬਹੁਤ ਘੱਟ ਲੋਕਾਂ ਨੂੰ ਸੱਦਾ ਦਿੱਤਾ ਹੈ। ਦੋਵਾਂ ਦੇ ਵਿਆਹ ਨੂੰ ਲੈ ਕੇ ਮੀਡੀਆ 'ਚ ਕਈ ਖਬਰਾਂ ਆ ਰਹੀਆਂ ਹਨ। ਅਜਿਹੇ 'ਚ ਰਾਜਕੁਮਾਰ ਜਾਂ ਪਤਰਲੇਖਾ (Rajkummar Rao,  Patralekhaa ) ਦੇ ਸਾਹਮਣੇ ਆਉਣ ਤੋਂ ਬਾਅਦ ਹੀ ਠੋਸ ਜਾਣਕਾਰੀ ਮਿਲ ਸਕੇਗੀ।

You May Like This
DOWNLOAD APP


© 2023 PTC Punjabi. All Rights Reserved.
Powered by PTC Network