ਰਾਜਕੁਮਾਰ ਰਾਓ ਸਟਾਰਰ ਫ਼ਿਲਮ ਬਧਾਈ ਦੋ ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼
ਰਾਜਕੁਮਾਰ ਰਾਓ ਸਟਾਰਰ ਫ਼ਿਲਮ ਬਧਾਈ ਦੋ ਅੱਜ ਸਿਨੇਮਾ ਘਰਾਂ 'ਚ ਹੋਈ ਰਿਲੀਜ਼
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ (Rajkummar Rao) ਅਤੇ ਭੂਮੀ ਪੇਡਨੇਕਰ (Bhumi Pednekar) ਇਨ੍ਹੀਂ ਦਿਨੀਂ ਆਪਣੀ ਮੋਸਟ ਅਵੇਟਿਡ ਫਿਲਮ 'ਬਧਾਈ ਦੋ' (Film Badhaai Do) ਨੂੰ ਲੈ ਕੇ ਰੁੱਝੇ ਹੋਏ ਹਨ। ਅੱਜ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ ਤੇ ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਟ੍ਰੇਲਰ ਤੇ ਗੀਤ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਫ਼ਿਲਮ ਵਿੱਚ ਰਾਜਕੁਮਾਰ ਅਤੇ ਭੂਮੀ ਪੇਡਨੇਕਰ ਦੇ ਵਿਆਹ ਤੇ ਲਵ ਸਟੋਰੀ ਨੂੰ ਦਰਸਾਇਆ ਗਿਆ ਹੈ।
image From Instagram
ਰਾਜ ਕੁਮਾਰ ਰਾਓ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਫ਼ਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਰਾਜਕੁਮਾਰ ਤੇ ਭੂਮੀ ਇੱਕ ਲਾਲ ਰੰਗ ਦੀ ਕਾਰ 'ਚ ਬੈਠੇ ਹੋਏ ਨਜ਼ਰ ਆ ਰਹੇ ਹਨ।
image From Instagram
ਉਨ੍ਹਾਂ ਦੇ ਪਿੱਛੇ -ਪਿੱਛੇ ਬੈਂਡ ਵਾਲੇ ਬੈਂਡ ਬਜਾਉਂਦੇ ਹੋਏ ਚੱਲ ਰਹੇ ਹਨ। ਦੋਵੇਂ ਗੱਡੀ ਵਿੱਚ ਬੈਠ ਕੇ ਡਾਂਸ ਕਰ ਰਹੇ ਹਨ।
ਹੋਰ ਪੜ੍ਹੋ : ਨਾਗਿਨ 6 'ਚ ਤੇਜਸਵੀ ਪ੍ਰਕਾਸ਼ ਨੂੰ ਕਾਸਟ ਕਰਨ ਨੂੰ ਲੈ ਕੇ ਏਕਤਾ ਕਪੂਰ ਨੇ ਦਿੱਤਾ ਬਿਆਨ, ਬਿੱਗ ਬੌਸ ਦੀ ਜਿੱਤ 'ਤੇ ਵੀ ਦਿੱਤਾ ਜਵਾਬ
ਦੱਸ ਦਈਏ ਕਿ ਇਸ ਫ਼ਿਲਮ 'ਚ ਜਿੱਥੇ ਰਾਜਕੁਮਾਰ ਇੱਕ ਮਹਿਲਾ ਪੁਲਿਸ ਸਟੇਸ਼ਨ 'ਚ ਪੁਲਿਸ ਮੁਲਾਜ਼ਮ ਦੀ ਭੂਮਿਕਾ ਨਿਭਾਉਣਗੇ, ਉਥੇ ਹੀ ਭੂਮੀ ਫ਼ਿਲਮ 'ਚ ਇੱਕ ਪੀਟੀ ਟੀਚਰ ਦੀ ਭੂਮਿਕਾ 'ਚ ਨਜ਼ਰ ਆਵੇਗੀ। 'ਬਧਾਈ ਦੋ' ਦੀ ਕਹਾਣੀ ਅਤੇ ਪਾਤਰ 2018 ਦੀ ਫ਼ਿਲਮ 'ਬਧਾਈ ਹੋ' ਤੋਂ ਵੱਖਰੇ ਹਨ, ਜਿਸ ਵਿੱਚ ਆਯੁਸ਼ਮਾਨ ਖੁਰਾਨਾ, ਗਜਰਾਜ ਰਾਓ, ਨੀਨਾ ਗੁਪਤਾ ਅਤੇ ਸਾਨਿਆ ਮਲਹੋਤਰਾ ਮੁੱਖ ਭੂਮਿਕਾਵਾਂ ਵਿੱਚ ਸਨ।
image From Google
ਰਾਜਕੁਮਾਰ ਅਤੇ ਭੂਮੀ ਤੋਂ ਇਲਾਵਾ ਫ਼ਿਲਮ 'ਬਧਾਈ ਦੋ' 'ਚ ਸ਼ਿਬਾ ਚੱਢਾ, ਲਵਲੀਨ ਮਿਸ਼ਰਾ, ਨਿਤੀਸ਼ ਪਾਂਡੇ ਅਤੇ ਹੋਰ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਹਰਸ਼ਵਰਧਨ ਕੁਲਕਰਨੀ ਨੇ ਕੀਤਾ ਹੈ। 'ਬਧਾਈ ਦੋ' 11 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
