ਨਾਗਿਨ 6 'ਚ ਤੇਜਸਵੀ ਪ੍ਰਕਾਸ਼ ਨੂੰ ਕਾਸਟ ਕਰਨ ਨੂੰ ਲੈ ਕੇ ਏਕਤਾ ਕਪੂਰ ਨੇ ਦਿੱਤਾ ਬਿਆਨ, ਬਿੱਗ ਬੌਸ ਦੀ ਜਿੱਤ 'ਤੇ ਵੀ ਦਿੱਤਾ ਜਵਾਬ
ਨਾਗਿਨ 6 'ਚ ਤੇਜਸਵੀ ਪ੍ਰਕਾਸ਼ ਨੂੰ ਕਾਸਟ ਕਰਨ ਨੂੰ ਲੈ ਕੇ ਏਕਤਾ ਕਪੂਰ ਨੇ ਦਿੱਤਾ ਬਿਆਨ, ਬਿੱਗ ਬੌਸ ਦੀ ਜਿੱਤ 'ਤੇ ਵੀ ਦਿੱਤਾ ਜਵਾਬ
ਬਿੱਗ ਬੌਸ-15 ਦੀ ਜੇਤੂ ਤੇ ਮਸ਼ਹੂਰ ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਮੌਜੂਦਾ ਸਮੇਂ ਵਿੱਚ ਏਕਤਾ ਕਪੂਰ ਦੇ ਸ਼ੋਅ ਨਾਗਿਨ ਵਿੱਚ ਨਜ਼ਰ ਆ ਰਹੀ ਹੈ। ਬਿੱਗ ਬੌਸ ਦੀ ਜਿੱਤ ਤੋਂ ਬਾਅਦ ਤੇਜਸਵੀ ਦੇ ਖਿਲਾਫ ਕਈ ਸਵਾਲ ਚੁੱਕੇ ਗਏ ਸਨ, ਕਿਉਂਕਿ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਹ ਸੀਜ਼ਨ ਪ੍ਰਤੀਕ ਸਹਿਜ਼ਪਾਲ ਜਿੱਤਣਗੇ। ਮਸ਼ਹੂਰ ਟੀਵੀ ਸੀਰੀਅਲ ਪ੍ਰੋਡਿਊਸਰ ਏਕਤਾ ਕਪੂਰ ਨੇ ਤੇਜਸਵੀ ਦੀ ਬਿੱਗ ਬੌਸ 'ਚ ਹੋਈ ਜਿੱਤ ਤੇ ਉਸ ਨੂੰ ਨਾਗਿਨ 6 ਵਿੱਚ ਬਤੌਰ ਲੀਡ ਰੋਲ ਕਾਸਟ ਕਰਨ ਬਾਰੇ ਬਿਆਨ ਦਿੱਤਾ ਹੈ।

ਤੇਜਸਵੀ ਦੀ ਜਿੱਤ ਉੱਤੇ ਜਿਥੇ ਇੱਕ ਪਾਸੇ ਉਸ ਦੇ ਫੈਨਜ਼ ਬਹੁਤ ਖੁਸ਼ ਸਨ, ਉਥੇ ਹੀ ਨਾਗਿਨ 6 ਵਿੱਚ ਬਤੌਰ ਲੀਡ ਰੋਲ ਕਾਸਟ ਕੀਤੇ ਜਾਣ 'ਤੇ ਕਈ ਸਵਾਲ ਚੁੱਕੇ ਗਏ। ਤੇਜਸਵੀ ਦੇ ਹੱਕ ਵਿੱਚ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਏਕਤਾ ਕਪੂਰ ਸਾਹਮਣੇ ਆਈ ਹੈ। ਏਕਤਾ ਨੇ ਇਸ ਮੁੱਦੇ ਨੂੰ ਲੈ ਆਪਣੀ ਪ੍ਰਤੀਕੀਰਿਆ ਦਿੱਤੀ ਹੈ।
image From instagarm
ਏਕਤਾ ਕਪੂਰ ਨੇ ਤੇਜਸਵੀ ਪ੍ਰਕਾਸ਼ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਤੇਜਸਵੀ ਦੀ ਬਿੱਗ ਬੌਸ ਜਿੱਤ 'ਤੇ ਬੋਲਦੇ ਹੋਏ ਏਕਤਾ ਨੇ ਕਿਹਾ ਕਿ ਉਨ੍ਹਾਂ ਕੋਲ ਇਨ੍ਹੀ ਪਾਵਰ ਨਹੀਂ ਹੈ ਕਿ ਉਹ ਚੈਨਲ ਨੂੰ ਕਹਿ ਕੇ ਕਿਸੇ ਕੁੜੀ ਨੂੰ ਜਿੱਤਾ ਦਵੇ। ਮਹਿਜ਼ ਇਸ ਲਈ ਕਿ ਉਹ ਉਸ ਦਾ ਸੀਰੀਅਲ ਨਾਗਿਨ ਕਰਨ ਵਾਲੀ ਹੈ।
image From instagarm
ਹੋਰ ਪੜ੍ਹੋ : 40 ਲੱਖ ਫਾਲੋਅਰਸ ਨਾਲ ਅੰਡਰ 30 ਫੋਰਬਸ ਦੀ ਲਿਸਟ 'ਚ ਸ਼ਾਮਲ ਹੋਈ ਜੰਨਤ ਜੁਬੈਰ, ਪੋਸਟ ਸ਼ੇਅਰ ਕਰ ਫੈਨਜ਼ ਨੂੰ ਕੀਤਾ ਧੰਨਵਾਦ
ਏਕਤਾ ਕਪੂਰ ਨੇ ਕਿਹਾ ਕਿ ਮੈਂ ਤੇਜਸਵੀ ਨੂੰ ਸ਼ੋਅ ਦੇ ਲੀਡ ਰੋਲ ਲਈ ਕਾਸਟ ਕਰਕੇ ਬੇਹੱਦ ਖੁਸ਼ ਹਾਂ। ਹੁਣ ਤੇਜਸਵੀ ਸਭ ਨੂੰ ਨਾਗਿਨ ਵਿੱਚ ਬਤੌਰ ਨਾਗਿਨ ਵਿਖਾਈ ਦਵੇਗੀ। ਕਿਉਂਕਿ ਮੈਂ ਚਾਹੁੰਦੀ ਸੀ ਕਿ ਇਸ ਵਾਰ ਕੋਈ ਅਦਾਕਾਰਾ ਸ਼ੋਅ ਵਿੱਚ ਆਵੇ ਜੋ ਹੌਟ ਵੀ ਹੋਵੇਗੀ, ਚੰਗੇ ਐਕਸਪ੍ਰੈਸ਼ਨ ਵੀ ਦਵੇ, ਉਹ ਨਾਗਿਨ ਹੋਵੇ ਪਰ ਬਹੁਤ ਮਾਸੂਮ ਨਜ਼ਰ ਆਵੇ। ਉਸ ਦੀਆਂ ਅੱਖਾਂ ਕਾਫੀ ਆਕਰਸ਼ਕ ਹਨ, ਜਿਨ੍ਹਾਂ ਨੇ ਮੈਨੂੰ ਤੇਜਸਵੀ ਨੂੰ ਕਾਸਟ ਕਰਨ ਲਈ ਮਜ਼ਹੂਰ ਕਰ ਦਿੱਤਾ।
image From instagarm
ਏਕਤਾ ਨੇ ਕਿਹਾ ਕਿ ਬਿੱਗ ਬੌਸ 'ਚ ਜਦੋਂ ਮੈਂ ਤੇਜਸਵੀ ਨੂੰ ਵੇਖਿਆ ਤਾਂ ਤੇਜਸਵੀ ਦੇ ਮੈਨੇਜ਼ਰ ਨਾਲ ਗੱਲ ਕਰਕੇ ਉਸ ਨੂੰ ਸਾਈਨ ਕਰ ਲਿਆ ਸੀ। ਏਕਤਾ ਨੇ ਕਿਹਾ ਉਹ ਤੇਜਸਵੀ ਨੂੰ ਬਹੁਤ ਪਸੰਦ ਕਰਦੀ ਹੈ। ਤੇਜਸਵੀ ਇੱਕ ਚੰਗੀ ਅਦਾਕਾਰਾ ਹੈ, ਜੋ ਆਪਣੇ ਕੰਮ ਨੂੰ ਬਖੂਬੀ ਪੂਰਾ ਕਰਨਾ ਜਾਣਦੀ ਹੈ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
