
ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਜੰਨਤ ਜ਼ੁਬੈਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ 'ਤੇ ਉਸ ਦੀ ਵੱਡੀ ਫੈਨ ਫਾਲੋਇੰਗ ਹੈ। ਹੁਣ 40 ਲੱਖ ਫਾਲੋਅਰਸ ਪੂਰੇ ਕਰਕੇ ਜੰਨਤ ਜ਼ੁਬੈਰ ਅੰਡਰ 30 ਫੋਰਬਸ ਦੀ ਲਿਸਟ 'ਚ ਸ਼ਾਮਲ ਹੋਈ ਗਈ ਹੈ। ਜੰਨਤ ਜੁਬੈਰ ਨੇ ਪੋਸਟ ਸ਼ੇਅਰ ਕਰ ਫੈਨਜ਼ ਧੰਨਵਾਦ ਦਿੱਤਾ ਹੈ।

ਨਿੱਕੀ ਉਮਰ 'ਚ ਹੀ ਫੈਨ ਫਾਲੋਇੰਗ ਦੇ ਮਾਮਲੇ 'ਚ ਜੰਨਤ ਕਈ ਵੱਡੇ ਕਲਾਕਾਰਾਂ ਨੂੰ ਵੀ ਟੱਕਰ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਇੱਕ ਵੱਡੀ ਖੁਸ਼ਖਬਰੀ ਸ਼ੇਅਰ ਕੀਤੀ ਹੈ।

ਜੰਨਤ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਉਸ ਨੂੰ ਇੰਸਟਾਗ੍ਰਾਮ 'ਤੇ 40 ਮਿਲੀਅਨ ਫਾਲੋਅਰਜ਼ ਹੋਣ ਕਾਰਨ ਫੋਰਬਸ ਅੰਡਰ 30 ਦੀ ਲਿਸਟ 'ਚ ਸ਼ਾਮਲ ਕਰ ਲਿਆ ਗਿਆ ਹੈ। ਇਹ ਉਪਲਬਧੀ ਹਾਸਲ ਕਰਨ ਤੋਂ ਬਾਅਦ ਜੰਨਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਜਨੰਤ ਨੇ ਆਪਣੇ ਪਰਿਵਾਕ ਮੈਂਬਰਾਂ ਤੇ ਦੋਸਤਾਂ ਨਾਲ ਕੇਕ ਕੱਟ ਕੇ ਇਸ ਖੁਸ਼ੀ ਦਾ ਜਸ਼ਨ ਮਨਾਇਆ। ਇਸ ਦੌਰਾਨ ਉਸ ਨੇ ਜਨਤਾ ਦਾ ਵੀ ਧੰਨਵਾਦ ਕੀਤਾ।

ਹੋਰ ਪੜ੍ਹੋ : ਸਲਮਾਨ ਖਾਨ ਨੇ ਮਾਂ ਸਲਮਾ ਨਾਲ ਸ਼ੇਅਰ ਕੀਤੀ ਬੇਹੱਦ ਖੂਬਸੂਰਤ ਤਸਵੀਰ ਕੀਤੀ ਸ਼ੇਅਰ, ਮਾਂ ਲਈ ਲਿਖਿਆ ਖ਼ਾਸ ਨੋਟ
ਇੰਟਰਨੈੱਟ 'ਤੇ 40 ਮਿਲੀਅਨ ਦੀ ਫੈਨ ਫਾਲੋਇੰਗ ਦੇ ਨਾਲ, ਜੰਨਤ ਨੇ ਅੰਡਰ 30 ਫੇਮਸ ਫੇਸ ਦੀ ਸੂਚੀ ਵਿੱਚ ਥਾਂ ਬਣਾ ਲਈ ਹੈ। ਇਸ ਪੋਸਟ ਦੇ ਨਾਲ ਹੀ ਜਨੰਤ ਨੇ ਕੈਪਸ਼ਨ 'ਚ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਜੰਨਤ ਵਿੱਚ ਇਸ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, ਇਹ ਮੇਰੀ ਟੀਨ ਏਜ਼ ਦੀਆਂ ਸਭ ਤੋਂ ਵੱਡੀਆਂ ਉਪਲਬਧੀਆਂ ਚੋਂ ਇੱਕ ਹੋਵੇਗੀ। ਜੰਨਤ ਦੇ ਫੈਨਜ਼ ਉਸ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ।

ਦੱਸ ਦਈਏ ਕਿ ਜੰਨਤ ਨੇ ਆਪਣੇ ਬਚਪਨ ਵਿੱਚ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਟੀਵੀ ਜਗਤ ਵਿੱਚ ਉਸ ਨੇ ਟੀਵੀ ਸੀਰੀਅਲ ਫੂਲਵਾ ਦੇ ਨਾਲ ਡੈਬਿਯੂ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਮਾਹਾਰਾਣਾ ਪ੍ਰਤਾਪ, ਹਿੱਚਕੀ, ਫੁੱਲਵਾ, ਤੂ ਆਸ਼ਿਕੀ ਵਰਗੇ ਕਈ ਟੀਵੀ ਸੀਰੀਅਲਸ ਵਿੱਚ ਕੰਮ ਕੀਤਾ ਹੈ। ਦੱਸ ਦਈਏ ਕਿ ਮਹਿਜ਼ 20 ਸਾਲ ਦੀ ਉਮਰ ਵਿੱਚ ਜੰਨਤ ਜੁਬੈਰ ਨੇ ਉੱਚਾ ਮੁਕਾਮ ਹਾਸਲ ਕੀਤਾ ਹੈ। ਮੌਜੂਦਾ ਸਮੇਂ ਵਿੱਚ ਉਹ ਕਈ ਵੀਡੀਓ ਗੀਤ ਕਰ ਰਹੀ ਹੈ ਤੇ ਉਸ ਦਾ ਆਖ਼ਰੀ ਵੀਡੀਓ ਗੀਤ ਵੱਲ੍ਹਾ ਵੱਲ੍ਹਾ ਸੀ।