ਪਿਤਾ ਦੀ ਤਸਵੀਰ ਸਾਂਝੀ ਕਰਦੇ ਹੋਏ ਭਾਵੁਕ ਹੋਏ ਰਾਜਵੀਰ ਜਵੰਦਾ, ਕੁਝ ਮਹੀਨੇ ਪਹਿਲਾਂ ਹੋਇਆ ਸੀ ਪਿਤਾ ਦਾ ਦਿਹਾਂਤ

written by Shaminder | October 23, 2021

ਰਾਜਵੀਰ ਜਵੰਦਾ (Rajvir Jawanda ) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਨਜ਼ਦੀਕੀਆਂ ਦੇ ਦੂਰ ਹੋ ਜਾਣ ਦੇ ਗਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ।ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਗੁਆਇਆ ਹੈ ।

Rajvir jawanda,,-min Image From Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ਨੂੰ ਮਿਲ ਰਿਹਾ ਵਧੀਆ ਰਿਸਪਾਂਸ

ਰਾਜਵੀਰ ਜਵੰਦਾ ਦੇ ਪਿਤਾ ਦਾ ਦਿਹਾਂਤ ਕੁਝ ਮਹੀਨੇ ਪਹਿਲਾਂ ਉਸ ਸਮੇਂ ਹੋਇਆ ਸੀ ਜਦੋਂ ਉਹ ਕਿਸਾਨੀ ਅੰਦੋਲਨ ‘ਚ ਪਹੁੰਚੇ ਸਨ । ਉੱਥੇ ਅੰਦੋਲਨ ਦੌਰਾਨ ਹੀ ਉਨ੍ਹਾਂ ਨੂੰ ਪਿਤਾ ਦੇ ਦਿਹਾਂਤ ਦੀ ਖ਼ਬਰ ਮਿਲੀ ਸੀ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਆਉਣ ਵਾਲੇ ਗੀਤ ਦਾ ਵੀ ਜ਼ਿਕਰ ਕੀਤਾ ਹੈ।

Rajvir Jawanda

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਕੌਣ ਕੌਣ ਮਿਸ ਕਰ ਰਿਹਾ ਆਪਣਿਆ ਨੂੰ ?ਫੋਟੋ ਵਿੱਚ ਮੇਰੇ ਪਿਤਾ ਜੀ, ਚਾਚਾ ਜੀ ਤੇ ਭੂਆ ਜੀ ਨਜਰ ਆਂ ਰਹੇ ਹਨ । ਪੁਰਾਣੀ ਫੋਟੋ ਮੇਰੇ ਪਿਤਾ ਦੇ ਵਿਆਹ ਸਮੇ ਦੀ ਹੈ ਅਤੇ ਨਵੀ ਇੱਕ ਸਾਲ ਪਹਿਲਾ ਦੀ ਹੈ, ਮੇਰੇ ਪਿਤਾ ਹੁਣ ਇਸ ਦੁਨੀਆ ਤੇ ਨਹੀ ਰਹੇ । ਇਹ ਗੀਤ ਹਰ ਉਸ ਲਈ ਹੈ ਜਿੰਨਾ ਨੇ ਇੱਕ ਮਾਂ ਦੇ ਪੇਟ ਚੋਂ ਜਨਮ ਲਿਆ ਤੇ ਸਾਰੀ ਜਿੰਦਗੀ ਇੱਕਠਿਆ ਚੰਗੇ ਮਾੜੇ ਸਮੇ ਬਤੀਤ ਕੀਤੇ । ਇਸ ਗੀਤ ਦੀ ਕਹਾਣੀ ਹਰ ਇੱਕ ਪਰਿਵਾਰ ਦੀ ਕਹਾਣੀ ਹੈ । ਉਮੀਦ ਕਰਦੇ ਹਾਂ ਇਹ ਗੀਤ ਤੁਹਾਨੂੰ ਤੁਹਾਡੇ ਆਪਣਿਆਂ ਦੀ ਯਾਦ ਦਿਲਾਏਗਾ । ਭਾਵਕ ਮਨ ਨਾਲ ਤੁਹਾਡਾ ਆਪਣਾ … ਰਾਜਵੀਰ ਜਵੰਦਾ’।

You may also like