‘ਬੁਟੀਕ’ ਗਾਣੇ ਤੋਂ ਬਾਅਦ ਰਾਜਵੀਰ ਜਵੰਦਾ ਲੈ ਕੇ ਆ ਰਹੇ ਹਨ ਇੱਕ ਹੋਰ ਗਾਣਾ ‘ਮਿੱਤਰਾਂ ਨੇ ਦਿਲ ਮੰਗਿਆ’

Written by  Rupinder Kaler   |  December 06th 2019 11:07 AM  |  Updated: December 06th 2019 11:07 AM

‘ਬੁਟੀਕ’ ਗਾਣੇ ਤੋਂ ਬਾਅਦ ਰਾਜਵੀਰ ਜਵੰਦਾ ਲੈ ਕੇ ਆ ਰਹੇ ਹਨ ਇੱਕ ਹੋਰ ਗਾਣਾ ‘ਮਿੱਤਰਾਂ ਨੇ ਦਿਲ ਮੰਗਿਆ’

ਰਾਜਵੀਰ ਜਵੰਦਾ ਬੈਕ ਟੂ ਬੈਕ ਆਪਣੇ ਪ੍ਰਸ਼ੰਸਕਾਂ ਲਈ ਗਾਣੇ ਲੈ ਕੇ ਆ ਰਹੇ ਹਨ । ‘ਬੁਟੀਕ’ ਗਾਣੇ ਦੀ ਸਫਲਤਾ ਤੋਂ ਬਾਅਦ ਉਹ ਇੱਕ ਹੋਰ ਗੀਤ ਲੈ ਕੇ ਆ ਰਹੇ ਹਨ, ਜਿਸ ਦਾ ਪੋਸਟਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਰਾਜਵੀਰ ਜਵੰਦਾ ‘ਮਿੱਤਰਾਂ ਨੇ ਦਿਲ ਮੰਗਿਆ’ ਟਾਈਟਲ ਹੇਠ ਗਾਣਾ ਲੈ ਕੇ ਆ ਰਹੇ ਹਨ । ਇਸ ਗਾਣੇ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ ।

https://www.instagram.com/p/B5m_lkZgcai/

ਗਾਣੇ ਦੀ ਵੀਡੀਓ ਤੇ ਇਸ ਦਾ ਪੂਰਾ ਪ੍ਰੋਜੈਕਟ ਮਾਹੀ ਸੰਧੂ ਤੇ ਜੋਬਨ ਸੰਧੂ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਜਾ ਰਿਹਾ ਹੈ । ਇਸ ਗੀਤ ਵਿੱਚ ਰਾਜਵੀਰ ਜਵੰਦਾ ਦੇ ਨਾਲ ਗਿੰਨੀ ਕਪੂਰ ਨਜ਼ਰ ਆਉਣਗੇ । ਜਵੰਦਾ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸੁਕ ਹਨ, ਤੇ ਉਹਨਾਂ ਦਾ ਇਹ ਗਾਣਾ ਮਿਊਜ਼ਿਕ ਸੁਨਣ ਵਾਲਿਆਂ ਦੇ ਦਿਲ ਨੂੰ ਕਿੰਨਾ ਭਾਊਂਦਾ ਹੈ ਇਹ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

https://www.instagram.com/p/B5sVynagrMI/

ਰਾਜਵੀਰ ਜਵੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਤੇ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/BzR-UQHgqSW/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network