ਪਰਦੇ 'ਤੇ ਵੀ ਰਾਜਵੀਰ ਜਵੰਦਾ ਨਿਭਾਉਣਗੇ ਗਾਇਕ ਦੀ ਭੂਮਿਕਾ, 'ਜਿੰਦ ਜਾਨ' ਫ਼ਿਲਮ ਦਾ ਟਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ

Written by  Aaseen Khan   |  May 25th 2019 04:02 PM  |  Updated: May 25th 2019 04:04 PM

ਪਰਦੇ 'ਤੇ ਵੀ ਰਾਜਵੀਰ ਜਵੰਦਾ ਨਿਭਾਉਣਗੇ ਗਾਇਕ ਦੀ ਭੂਮਿਕਾ, 'ਜਿੰਦ ਜਾਨ' ਫ਼ਿਲਮ ਦਾ ਟਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ

ਪਰਦੇ 'ਤੇ ਵੀ ਰਾਜਵੀਰ ਜਵੰਦਾ ਨਿਭਾਉਣਗੇ ਗਾਇਕ ਦੀ ਭੂਮਿਕਾ, 'ਜਿੰਦ ਜਾਨ' ਫ਼ਿਲਮ ਦਾ ਟਰੇਲਰ ਹੋਇਆ ਰਿਲੀਜ਼,ਦੇਖੋ ਵੀਡੀਓ : ਰਾਜਵੀਰ ਜਵੰਦਾ ਦੀ ਨਾਇਕ ਦੇ ਤੌਰ ਪਹਿਲੀ ਫ਼ਿਲਮ 'ਜਿੰਦ ਜਾਨ' ਦੀ ਪ੍ਰਸੰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫ਼ਿਲਮ ਤਾਂ 14 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਅਤੇ ਫ਼ਿਲਮ ਦਾ ਟਰੇਲਰ ਵੀ ਸਾਹਮਣੇ ਆ ਚੁੱਕਿਆ ਹੈ। ਫ਼ਿਲਮ 'ਚ ਰਾਜਵੀਰ ਜਵੰਦਾ ਦਾ ਨਾਮ ਰਾਂਝਾ ਹੈ ਜਿਹੜਾ ਇੱਕ ਗਾਇਕ ਹੈ। ਅਦਕਾਰਾ ਸਾਰਾ ਸ਼ਰਮਾ ਵੀ ਇਸ ਫ਼ਿਲਮ ਰਾਹੀਂ ਪੰਜਾਬੀ ਪਰਦੇ 'ਤੇ ਡੈਬਿਊ ਕਰਨ ਜਾ ਰਹੇ ਹਨ ਜਿਹੜੇ ਫ਼ਿਲਮ 'ਚ ਰਾਜਵੀਰ ਜਵੰਦਾ ਯਾਨੀ ਰਾਂਝੇ ਤੋਂ ਸੰਗੀਤ ਸਿੱਖਦੇ ਹਨ। ਫ਼ਿਲਮ ਦੇ ਟਰੇਲਰ 'ਚ ਰੋਮਾਂਸ, ਕਾਮੇਡੀ ਤਕਰਾਰ ਸਭ ਦੇਖਣ ਨੂੰ ਮਿਲ ਰਿਹਾ ਹੈ।

ਫ਼ਿਲਮ 'ਚ ਜਸਵਿੰਦਰ ਭੱਲਾ, ਹਾਰਬੀ ਸੰਘਾ ਅਤੇ ਉਪਾਸਨਾ ਸਿੰਘ ਦੀ ਸ਼ਾਨਦਾਰ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ। 'ਜਿੰਦ ਜਾਨ' ਫ਼ਿਲਮ ਦਾ ਇਸ ਤੋਂ ਪਹਿਲਾਂ ਇੱਕ ਰੋਮਾਂਟਿਕ ਗੀਤ ਵੀ ਰਿਲੀਜ਼ ਹੋ ਚੁੱਕਿਆ ਹੈ ਜਿਸ 'ਚ ਰਾਜਵੀਰ ਜਵੰਦਾ ਅਤੇ ਸਾਰਾ ਸ਼ਰਮਾ ਦੀ ਸ਼ਾਨਦਾਰ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਹੋਰ ਵੇਖੋ : ਫਿਲਮ 'ਜਿੰਦ ਜਾਨ' ਦੇ ਸੈੱਟ 'ਤੇ ਰਾਜਵੀਰ ਜਵੰਦਾ ਤੇ ਜਸਵਿੰਦਰ ਭੱਲਾ ਦੀਆਂ ਕਲੋਲਾਂ, ਦੇਖੋ ਵੀਡੀਓ

 

View this post on Instagram

 

Next movie #Jind_Jaan kro date note 14/06/2019

A post shared by Rajvir Jawanda (@rajvirjawandaofficial) on

ਦਰਸ਼ਨ ਬੱਗਾ ਵੱਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਇੱਕ ਰੋਮਾਂਟਿਕ ਕਾਮੇਡੀ ਡਰਾਮਾ ਹੋਣ ਵਾਲੀ ਹੈ। ਫ਼ਿਲਮ ‘ਚ ਰਾਜਵੀਰ ਜਵੰਦਾ ਤੋਂ ਇਲਾਵਾ ਜਸਵਿੰਦਰ ਭੱਲਾ, ਹਾਰਬੀ ਸੰਘਾ, ਅਤੇ ਉਪਾਸਨਾ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। 14 ਜੂਨ ਨੂੰ ਇਹ ਫ਼ਿਲਮ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ।ਬੀ.ਆਰ.ਐੱਸ. ਫ਼ਿਲਮਜ਼ ਦੇ ਪ੍ਰੋਡਕਸ਼ਨ 'ਚ ਬਣੀ ਇਸ ਫ਼ਿਲਮ ਨੂੰ ਪਵਨ ਅਗਰਵਾਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਗਾਇਕੀ 'ਚ ਤਾਂ ਰਾਜਵੀਰ ਜਵੰਦਾ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ ਦੇਖਣਾ ਹੋਵੇਗਾ ਪਰਦੇ 'ਤੇ ਕੀ ਕਮਾਲ ਕਰਕੇ ਦਿਖਾਉਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network