ਰਾਜਵੀਰ ਜਵੰਦਾ ਨੇ ਫੈਨਜ਼ ਨਾਲ ਸਾਂਝੀ ਕੀਤੀ ਦਿਲਚਸਪ ਪੋਸਟ

written by Pushp Raj | December 07, 2021

ਕੰਗਨੀ, ਮੁਕਾਬਲਾ ਤੇ ਹੋਰਨਾਂ ਕਈ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਵੱਖ-ਵੱਖ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

ਹਾਲ ਹੀ ਵਿੱਚ ਰਾਜਵੀਰ ਜਵੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਦਿਲਚਸਪ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਇੱਕ ਤਸਵੀਰ ਸਾਂਝੀ ਕਰਦੇ ਹੋਏ, ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, "ਕਿਵੇਂ ਲਾਈ ਆੜੀ? ਸੰਤਰੇ ਦੀ ਫਾੜੀ!

rajvir jawanda Image from Instagram

ਇਸ ਤਸਵੀਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਰਾਜਵੀਰ ਸੜਕ ਕਿਨਾਰੇ ਬੈਠੇ ਇੱਕ ਬਜ਼ੁਰਗ ਫਰੂਟ ਵਿਕ੍ਰੇਤਾ ਦੇ ਸਾਹਮਣੇ ਖੜ੍ਹੇ ਹਨ। ਉਹ ਬਜ਼ੁਰਗ ਉਨ੍ਹਾਂ ਵੱਲ ਉਮੀਦ ਭਰੀ ਨਿਗਾਹਾਂ ਨਾਲ ਵੇਖ ਰਿਹਾ ਹੈ, ਉਥੇ ਹੀ ਦੂਜੇ ਪਾਸੇ ਰਾਜਵੀਰ ਵੀ ਹੱਥ ਵਿੱਚ ਸੰਤਰਾ ਲਈ ਰੇਟ ਪੁੱਛਦੇ ਹੋਏ ਵਿਖਾਈ ਦੇ ਰਹੇ ਹਨ। ਇਸ ਤਸਵੀਰ ਦੇ ਪਿਛਲੇ ਹਿੱਸੇ ਵਿੱਚ ਤੁਸੀਂ ਖੇਤਾਂ ਵਿੱਚ ਉੱਗੀ ਹੋਈ ਸਰ੍ਹੋਂ ਦਾ ਮਨਮੋਹਕ ਨਜ਼ਾਰਾ ਵੇਖ ਸਕਦੇ ਹੋ। ਇਹ ਤਸਵੀਰ ਕਿਸੇ ਪਿੰਡ ਦੇ ਰਾਹ 'ਤੇ ਖਿੱਚੀ ਗਈ ਜਾਪਦੀ ਹੈ।

ਦੱਸਣਯੋਗ ਹੈ ਕਿ ਰਾਜਵੀਰ ਜਵੰਦਾ ਪੰਜਾਬ ਦੇ ਜਗਰਾਓ, ਲੁਧਿਆਣਾ ਦੇ ਵਸਨੀਕ ਹਨ। ਆਪਣੇ ਕਾਲਜ ਦੇ ਸਮੇਂ ਵਿੱਚ ਰਾਜਵੀਰ ਯੂਥ ਫੈਸਟੀਵਲ ਸਣੇ ਕਈ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਸਨ। ਇਸ ਦੌਰਾਨ ਰਾਜਵੀਰ ਨੇ "ਤੂੰਬੀ" ਵਜਾਉਣੀ ਸਿੱਖੀ। ਕਾਲਜ ਯੂਥ ਫੈਸਟੀਵਲ ਦੇ ਦੌਰਾਨ ਉਨ੍ਹਾਂ ਦੇ "ਤੂੰਬੀ" ਵਜਾਉਣ ਦੇ ਕੰਪੀਟੀਸ਼ਨ ਵਿੱਚ ਹਿੱਸਾ ਲਿਆ ਤੇ ਗੋਲਡ ਮੈਡਲ ਵੀ ਜਿੱਤਿਆ ਹੈ। ਇਸ ਤੋਂ ਇਲਾਵਾ ਰਾਜਵੀਰ ਪੰਜਾਬੀ ਲੋਕ ਗੀਤ ਗਾਇਕੀ ਅਤੇ ਹੋਰਨਾਂ ਲੋਕ ਸਾਜ ਵਜਾਉਣੇ ਵੀ ਜਾਣਦੇ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਤੇ ਅਦਾਕਾਰੀ ਦਾ ਸ਼ੌਕ ਸੀ, ਰਾਜਵੀਰ ਨੇ ਆਪਣੇ ਇਸ ਸ਼ੌਕ ਨੂੰ ਆਪਣੇ ਕਰੀਅਰ ਵਜੋਂ ਅਪਣਾ ਲਿਆ।

ਹੋਰ ਪੜ੍ਹੋ : ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦੇ ਵਿਆਹ ਤੋਂ ਪਹਿਲਾਂ ਹੀ ਵੈਨਿਊ ਤੋਂ ਵੀਡੀਓ ਹੋਇਆ ਲੀਕ, ਦੇਖੋ ਵਾਇਰਲ ਵੀਡੀਓ

rajvir jawanda Youth fesitival pic Image from google

ਰਾਜਵੀਰ ਜਵੰਦਾ ਨੇ ਆਪਣੀ ਗਾਇਕੀ ਦਾ ਸਫ਼ਰ ਸਾਲ 2016 ਵਿੱਚ ਗੀਤ ਕਲੀ ਜਵੰਦੇ ਦੀ ਤੋਂ ਸ਼ੁਰੂ ਕੀਤਾ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੇ ਕਈ ਗੀਤ ਜਿਵੇਂ, ਮੁਕਾਬਲਾ, ਕੇਸਰੀ ਝੰਡੇ , ਲੈਂਡਲੌਰਡ, ਸ਼ੌਕੀਨ ਤੇ ਸਰਨੇਮ ਆਦਿ ਆਏ। ਸਾਲ 2017 ਵਿੱਚ ਉਨ੍ਹਾਂ ਦੇ ਗੀਤ ਕੰਗਨੀ ਤੋਂ ਰਾਜਵੀਰ ਨੂੰ ਪੌਲੀਵੁੱਡ ਵਿੱਚ ਵੱਖਰੀ ਪਛਾਣ ਮਿਲੀ। ਇਹ ਗੀਤ ਬੇਹੱਦ ਹਿੱਟ ਰਿਹਾ ਤੇ ਰਾਜਵੀਰ ਨੂੰ ਇਸ ਗੀਤ ਰਾਹੀਂ ਗਾਇਕੀ ਵਿੱਚ ਸਫ਼ਲਤਾ ਮਿਲੀ।

rajvir jawanda pics Image from google

ਦੱਸ ਦਈਏ ਕਿ ਰਾਜਵੀਰ ਨੇ ਪੌਲੀਵੁੱਡ ਦੇ ਕਈ ਮਸ਼ਹੂਰ ਗਾਇਕਾਂ ਸਣੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨਾਲ ਵੀ ਕਈ ਗੀਤ ਗਾਏ ਹਨ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬੀ ਫਿਲਮ ਸੂਬੇਦਾਰ ਵਿੱਚ ਸਿਪਾਹੀ ਭੁਪਿੰਦਰ ਸਿੰਘ ਦਾ ਕਿਰਦਾਰ ਅਦਾ ਕੀਤਾ ਸੀ।

ਹੋਰ ਪੜ੍ਹੋ :  ਜੈਸਮੀਨ ਭਸੀਨ ਨੇ ਸਾਂਝਾ ਕੀਤਾ 'ਦਿ ਇੰਡੀਅਨ ਗੇਮ ਸ਼ੋਅ' ਦਾ ਤਜ਼ਰਬਾ

ਰਾਜਵੀਰ ਜਵੰਦਾ ਆਪਣੀ ਗਾਇਕੀ ਰਾਹੀਂ ਪੰਜਾਬੀ ਸੱਭਿਆਚਾਰ, ਪੰਜਾਬ ਦੀਆਂ ਲੋਕ ਕਲਾਵਾਂ, ਲੋਕ ਨਾਚ ਅਤੇ ਪੰਜਾਬੀ ਲੋਕ ਗੀਤਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਚਾਹੁੰਦੇ ਹਨ।

You may also like