ਰਾਜਵੀਰ ਜਵੰਦਾ ਜਲਦ ਆਪਣੇ ਨਵੇਂ ਗੀਤ ‘ਗੌਰ ਨਾਲ’ ਹੋਣਗੇ ਹਾਜ਼ਰ

Written by  Shaminder   |  November 03rd 2020 04:37 PM  |  Updated: November 03rd 2020 04:37 PM

ਰਾਜਵੀਰ ਜਵੰਦਾ ਜਲਦ ਆਪਣੇ ਨਵੇਂ ਗੀਤ ‘ਗੌਰ ਨਾਲ’ ਹੋਣਗੇ ਹਾਜ਼ਰ

ਰਾਜਵੀਰ ਜਵੰਦਾ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ਨੂੰ ‘ਗੌਰ ਨਾਲ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਵੱਲੋਂ ਦਿੱਤਾ ਗਿਆ ਹੈ ਜਦੋਂਕਿ ਗੀਤ ਦੇ ਬੋਲ ਮਨੀ ਲੌਂਗੀਆ ਨੇ ਲਿਖੇ ਹਨ । ਗੀਤ ਦੀ ਫੀਚਰਿੰਗ ‘ਚ ਈਸ਼ਾ ਸ਼ਰਮਾ ਨਜ਼ਰ ਆਉੇਣਗੇ ।

Rajvir Jawanda

 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਬੀਤੇ ਦਿਨ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਸਮਾਰੋਹ ‘ਚ ਬੈਸਟ ਫੋਕ ਪੌਪ ਵੋਕਲਿਸਟ ਮੇਲ ਕੈਟਾਗਿਰੀ ‘ਚ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ ।

ਹੋਰ ਪੜ੍ਹੋ : ‘BEST FOLK POP VOCALIST MALE’ ਅਵਾਰਡ ਪਿਆ ਰਾਜਵੀਰ ਜਵੰਦਾ ਦੀ ਝੋਲੀ, ਪੋਸਟ ਪਾ ਕੇ ਵਾਹਿਗੁਰੂ ਜੀ ਤੇ ਫੈਨਜ਼ ਦਾ ਕੀਤਾ ਧੰਨਵਾਦ

Rajvir Jawanda

ਰਾਜਵੀਰ ਜਵੰਦਾ ਪੰਜਾਬੀ ਗੀਤਾਂ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹਨ ।

Rajvir Jawanda

ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ‘ਮਿੰਦੋ ਤਸੀਲਦਾਰਨੀ’ ਫ਼ਿਲਮ ਹੈ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network