ਕੋਰੋਨਾ ਵਾਇਰਸ ਦੇ ਨਾਂਅ ’ਤੇ ਹੋਣ ਵਾਲੇ ਫਰਜ਼ੀਵਾੜੇ ਦਾ ਰਾਖੀ ਸਾਵੰਤ ਨੇ ਕੀਤਾ ਖੁਲਾਸਾ, ਵੀਡੀਓ ਵਾਇਰਲ

Written by  Rupinder Kaler   |  April 06th 2021 06:08 PM  |  Updated: April 06th 2021 06:08 PM

ਕੋਰੋਨਾ ਵਾਇਰਸ ਦੇ ਨਾਂਅ ’ਤੇ ਹੋਣ ਵਾਲੇ ਫਰਜ਼ੀਵਾੜੇ ਦਾ ਰਾਖੀ ਸਾਵੰਤ ਨੇ ਕੀਤਾ ਖੁਲਾਸਾ, ਵੀਡੀਓ ਵਾਇਰਲ

ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ’ਤੇ ਅਦਾਕਾਰਾ ਰਾਖੀ ਸਾਵੰਤ ਨੇ ਚਿੰਤਾ ਪ੍ਰਗਟ ਕੀਤੀ ਹੈ। ਪਰ ਇਸ ਦੇ ਨਾਲ ਹੀ ਰਾਖੀ ਨੇ ਕੋਵਿਡ-19 ਦੇ ਟੈਸਟ ਦੀ ਫ਼ਰਜ਼ੀ ਰਿਪੋਰਟ ਬਣਾਉਣ ਵਾਲਿਆਂ 'ਤੇ ਵੀ ਆਪਣਾ ਗੁੱਸਾ ਕੱਢਿਆ ਹੈ । ਇਸ ਸਭ ਨੂੰ ਲੈ ਕੇ ਰਾਖੀ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਕਹਿ ਰਹੀ ਹੈ ‘'ਬਹੁਤ ਸਾਰੇ ਲੋਕ ਅੱਜ ਕੱਲ੍ਹ ਫ਼ਰਜ਼ੀ ਕੋਵਿਡ ਦਾ ਸਰਟੀਫਿਕੇਟ ਕੱਢ ਰਹੇ ਹਨ।

Image from rakhi sawant's instagram

ਹੋਰ ਪੜ੍ਹੋ :

ਹਰਸ਼ਦੀਪ ਕੌਰ ਦਾ ਬੇਟਾ ਹੋਇਆ ਇੱਕ ਮਹੀਨੇ ਦਾ, ਨਵੀਆਂ ਤਸਵੀਰਾਂ ਸ਼ੇਅਰ ਕਰਕੇ ਜਤਾਇਆ ਪਿਆਰ

actress rakhi sawant image from rakhi sawant's instagram

ਜੇ ਲੋਕ ਅਜਿਹਾ ਕਰਨਾ ਬੰਦ ਕਰ ਦੇਣ ਤਾਂ ਕੋਵਿਡ ਖ਼ਤਮ ਹੋ ਜਾਵੇਗਾ। ਲੋਕ ਫਲਾਈਟ ਤੋਂ ਆਉਂਦੇ ਹਨ। ਇਨ੍ਹਾਂ ਨੂੰ 600-800-1200 ਰੁਪਏ ਦੇ ਕੇ ਟੈਸਟ ਕਰਵਾਉਣਾ ਨਹੀਂ ਹੈ, ਫ਼ਰਜ਼ੀ ਸਰਟੀਫਿਕੇਟ ਦਿਖਾ ਦਿੰਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਕੋਵਿਡ ਟੈਸਟ ਹੋ ਗਿਆ ਹੈ।

image from rakhi sawant's instagram

ਰਾਖੀ ਸਾਵੰਤ ਨੇ ਕਿਹਾ, 'ਨੇੜੇ-ਤੇੜੇ ਫ਼ਰਜ਼ੀ ਲੋਕ ਕਿਹੜੇ ਹਨ? ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਅਜਿਹੇ ਫ਼ਰਜ਼ੀ ਸਰਟੀਫਿਕੇਟ ਬਣਾਉਣਾ ਬੰਦ ਕਰੋ। ਆਪਣਾ ਟੈਸਟ ਕਰਵਾਉਣ 'ਤੇ 24 ਘੰਟੇ ਮਾਸਕ ਪਾਉਣ’ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network