ਮੀਡੀਆ ਦੇ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਹੋਈ ਬੇਹੋਸ਼, ਭਰਾ ਸੰਭਾਲਦਾ ਆਇਆ ਨਜ਼ਰ, ਵੇਖੋ ਵੀਡੀਓ
ਮੀਡੀਆ ਦੇ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਹੋਈ ਬੇਹੋਸ਼, ਭਰਾ ਸੰਭਾਲਦਾ ਆਇਆ ਨਜ਼ਰ, ਵੇਖੋ ਵੀਡੀਓ
ਰਾਖੀ ਸਾਵੰਤ (Rakhi Sawant) ਆਪਣੇ ਵਿਆਹ ਨੂੰ ਲੈ ਕੇ ਇਨ੍ਹੀਂ ਦਿਨੀਂ ਬਹੁਤ ਪ੍ਰੇਸ਼ਾਨ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਉਸ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ।ਜਿਸ ‘ਚ ਉਹ ਬੇਹੋਸ਼ ਹੋਈ ਨਜ਼ਰ ਆ ਰਹੀ ਹੈ ।
Image Source : Instagram
ਹੋਰ ਪੜ੍ਹੋ : ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਆਈਆਂ ਸਾਹਮਣੇ
ਭਰਾ ਵੀ ਰਾਖੀ ਦੇ ਨਾਲ ਆਇਆ ਨਜ਼ਰ
ਰਾਖੀ ਸਾਵੰਤ ਦਾ ਭਰਾ ਵੀ ਇਸ ਮੌਕੇ ‘ਤੇ ਉਸ ਦੇ ਨਾਲ ਸੀ ਅਤੇ ਬੇਹੋਸ਼ ਹੋਣ ਤੋਂ ਬਾਅਦ ਉਸ ਨੇ ਹੀ ਰਾਖੀ ਨੂੰ ਸੰਭਾਲਿਆ । ਕਿਸੇ ਤਰ੍ਹਾਂ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਪਾਣੀ ਪਿਆਇਆ ਅਤੇ ਉਹ ਫਿਰ ਕਿਤੇ ਜਾ ਕੇ ਹੋਸ਼ ‘ਚ ਆਈ ।
Image Source : Instagram
ਹੋਰ ਪੜ੍ਹੋ : ਉਰਫੀ ਜਾਵੇਦ ਦਾ ਨਵਾਂ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੇ ਕਿਹਾ ਪਹਿਲੇ ਆ ਗਈ ਪੂਰੇ ਕੱਪੜੋਂ ਮੇਂ ਔਰ ਫਿਰ…..
ਲੋਕ ਵੀ ਇਸ ਵੀਡੀਓ ਨੂੰ ਵੇਖ ਕੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਦਿੰਦੇ ਹੋਏ ਨਜ਼ਰ ਆ ਰਹੇ ਹਨ । ਕੁਝ ਲੋਕ ਰਾਖੀ ਦੇ ਸਮਰਥਨ ‘ਚ ਅੱਗੇ ਆਏ ਅਤੇ ਕਈਆਂ ਨੇ ਰਾਖੀ ਦੇ ਬੇਹੋਸ਼ ਹੋਣ ਨੂੰ ਨਾਟਕ ਦੱਸਿਆ ਹੈ ।
ਰਾਖੀ ਸਾਵੰਤ ਦੇ ਪਤੀ ਆਦਿਲ ਬਾਰੇ ਖੁਲਾਸੇ
ਦੱਸ ਦਈਏ ਕਿ ਆਦਿਲ ਦੇ ਨਾਲ ਰਾਖੀ ਸਾਵੰਤ ਦੇ ਨਾਲ ਸਬੰਧ ਕੁਝ ਵਧੀਆ ਨਹੀਂ ਚੱਲ ਰਹੇ । ਜਿਸ ਤੋਂ ਬਾਅਦ ਰਾਖੀ ਸਾਵੰਤ ਲਗਾਤਾਰ ਮੀਡੀਆ ਦੇ ਸਾਹਮਣੇ ਆ ਆਪਣੇ ਪਤੀ ਆਦਿਲ ਦੇ ਬਾਰੇ ਖੁਲਾਸੇ ਕਰ ਰਹੀ ਹੈ । ਰਾਖੀ ਸਾਵੰਤ ਨੇ ਬੀਤੇ ਦਿਨ ਵੀ ਇੱਕ ਵੀਡੀਓ ਦੇ ਜ਼ਰੀਏ ਦੱਸਿਆ ਸੀ ਕਿ ਉਸ ਦੇ ਪਤੀ ਆਦਿਲ ਦੇ ਨਾਲ ਕਿਸੇ ਹੋਰ ਕੁੜੀ ਦੇ ਨਾਲ ਸਬੰਧ ਹਨ । ਜਿਸ ਤੋਂ ਬਾਅਦ ਰਾਖੀ ਨੇ ਆਦਿਲ ਦੇ ਨਾਲ ਉਸ ਕੁੜੀ ਦੀਆਂ ਤਸਵੀਰਾਂ ਵੀ ਵਿਖਾਈਆਂ ਸਨ ।
Image Source : Instagram
ਮਾਂ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟੀ ਰਾਖੀ ਸਾਵੰਤ
ਮਾਂ ਦੇ ਦਿਹਾਂਤ ਤੋਂ ਬਾਅਦ ਰਾਖੀ ਸਾਵੰਤ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ । ਉਹ ਆਪਣੀ ਮਾਂ ਦਾ ਇਲਾਜ ਪਿਛਲੇ ਕਈ ਮਹੀਨਿਆਂ ਤੋਂ ਕਰਵਾ ਰਹੀ ਸੀ । ਪਰ ਕੈਂਸਰ ਦੇ ਕਾਰਨ ਉਸ ਦੀ ਮਾਂ ਦੀ ਹਾਲਤ ਲਗਾਤਾਰ ਵਿਗੜ ਚੁੱਕੀ ਸੀ । ਜਿਸ ਤੋਂ ਬਾਅਦ ਅਦਾਕਾਰਾ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ।
View this post on Instagram
ਪਰ ਹੁਣ ਰਾਖੀ ਆਪਣੇ ਵਿਆਹ ਨੂੰ ਬਚਾਉੇਣ ਦੇ ਲਈ ਕੋਸ਼ਿਸ਼ ਕਰ ਰਹੀ ਹੈ । ਉਸ ਦਾ ਕਹਿਣਾ ਹੈ ਕਿ ਉਹ ਆਦਿਲ ਦੇ ਨਾਲ ਆਪਣਾ ਪਰਿਵਾਰ ਬਨਾਉਣਾ ਚਾਹੁੰਦੀ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
