ਰਾਖੀ ਸਾਵੰਤ ਨੇ ਪਤੀ ਨਾਲੋਂ ਵੱਖ ਹੋਣ ਦਾ ਦੱਸਿਆ ਕਾਰਨ

written by Shaminder | February 15, 2022

ਰਾਖੀ ਸਾਵੰਤ  (Rakhi Sawant) ਡਰਾਮਾ ਕਵੀਨ ਦੇ ਨਾਮ ਨਾਲ ਮਸ਼ਹੂਰ ਹੈ ।ਉਸ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਬੀਤੇ ਦਿਨ ਉਸ ਨੇ ਆਪਣੇ ਪਤੀ (Husband)  ਤੋਂ ਵੱਖ ਹੋਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਪਤੀ ਨਾਲੋਂ ਵੱਖ ਹੋਣ ਦਾ ਕਾਰਨ ਦੱਸਿਆ ਹੈ । ਇੱਕ ਅਖਬਾਰ ਨੂੰ ਇੰਟਰਵਿਊ ‘ਚ ਰਾਖੀ ਸਾਵੰਤ ਨੇ ਦੱਸਿਆ ਹੈ ਕਿ 'ਉਹ ਮੈਨੂੰ ਛੱਡ ਗਏ! ਮੈਂ ਉਸਨੂੰ ਬਹੁਤ ਪਿਆਰ ਕੀਤਾ ਅਤੇ ਉਸਨੇ ਮੈਨੂੰ ਛੱਡ ਦਿੱਤਾ। ਕੁਝ ਹਫ਼ਤੇ ਪਹਿਲਾਂ ਬਿੱਗ ਬੌਸ ਤੋਂ ਬਾਅਦ ਅਸੀਂ ਮੁੰਬਈ ਵਿੱਚ ਆਪਣੇ ਘਰ ਵਿੱਚ ਇਕੱਠੇ ਰਹਿਣਾ ਸ਼ੁਰੂ ਕੀਤਾ ਸੀ, ਪਰ ਕੱਲ੍ਹ ਉਹ ਆਪਣੇ ਬੈਗ ਪੈਕ ਕਰਕੇ ਚਲੇ ਗਏ।

rakhi sawant Image Source: Instagram

ਹੋਰ ਪੜ੍ਹੋ : ਧਨਾਸ਼੍ਰੀ ਵਰਮਾ ਨੇ ਆਪਣੀ ਮੰਮੀ ਦੇ ਨਾਲ ਕੀਤਾ ਕੱਚਾ ਬਦਾਮ ਗੀਤ ‘ਤੇ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਅਭਿਨੇਤਰੀ ਨੇ ਅੱਗੇ ਕਿਹਾ, 'ਰਿਤੇਸ਼ ਕਾਨੂੰਨੀ ਮੁਸੀਬਤ ਵਿੱਚ ਹੈ ਕਿਉਂਕਿ ਉਸਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਨਹੀਂ ਦਿੱਤਾ ਸੀ ਅਤੇ ਹੁਣ ਉਹ ਮੇਰੇ ਨਾਲ ਨਹੀਂ ਰਹਿਣਾ ਚਾਹੁੰਦਾ। ਰਾਖੀ ਸਾਵੰਤ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਇਸ ਵਿਆਹ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਸੀ ਅਤੇ ਬੀਤੇ ਦਿਨੀਂ ਉਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ ।

Rakhi Sawant image From instagram

ਜਿਸ ‘ਚ ਉਹ ਆਪਣੇ ਪਤੀ ਨੂੰ ਸ਼ਰੇਆਮ ਮੀਡੀਆ ਦੇ ਸਾਹਮਣੇ ਕਿੱਸ ਕਰਦੀ ਹੋਈ ਨਜ਼ਰ ਆਈ ਸੀ । ਪਰ ਹੁਣ ਰਾਖੀ ਸਾਵੰਤ ਦੇ ਪਤੀ ਨਾਲੋਂ ਵੱਖ ਹੋਣ ਦੀਆਂ ਖਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । ਰਾਖੀ ਸਾਵੰਤ ਇਕ ਅਜਿਹੀ ਅਦਾਕਾਰਾ ਹੈ ਜਿਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਉਹ ਕਈ ਰਿਆਲਟੀ ਸ਼ੋਅਜ਼ ਦਾ ਵੀ ਹਿੱਸਾ ਰਹਿ ਚੁੱਕੀ ਹੈ । ਰਾਖੀ ਸਾਵੰਤ ਦਾ ਵਿਵਾਦਾਂ ਨਾਲ ਵੀ ਗਹਿਰਾ ਨਾਤਾ ਰਿਹਾ ਹੈ ਅਤੇ ਉਹ ਉਸ ਸਮੇਂ ਵੀ ਕਾਫੀ ਚਰਚਾ ‘ਚ ਆਈ ਸੀ ਜਦੋਂ ਮੀਕਾ ਸਿੰਘ ਨੇ ਉਸ ਨੂੰ ਜ਼ਬਰਨ ਕਿੱਸ ਕੀਤਾ ਸੀ ।

 

View this post on Instagram

 

A post shared by Rakhi Sawant (@rakhisawant2511)

You may also like