ਕੀ ਸੱਚ ਹੈ ਰਾਖੀ ਸਾਵੰਤ ਦੇ ਵਿਆਹ ਦੀ ਕਹਾਣੀ, ਰਾਖੀ ਦੇ ਪਤੀ ਰਿਤੇਸ਼ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ

Written by  Pushp Raj   |  December 11th 2021 02:51 PM  |  Updated: December 11th 2021 02:51 PM

ਕੀ ਸੱਚ ਹੈ ਰਾਖੀ ਸਾਵੰਤ ਦੇ ਵਿਆਹ ਦੀ ਕਹਾਣੀ, ਰਾਖੀ ਦੇ ਪਤੀ ਰਿਤੇਸ਼ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਹੋਈਆਂ ਵਾਇਰਲ

ਬਾਲੀਵੁੱਡ ਦੀ ਡਰਾਮਾ ਕਵੀਨ ਰਾਖੀ ਸਾਵੰਤ ਇਨ੍ਹੀ ਦਿਨੀਂ ਬਿਗ ਬਾਸ-15 ਵਿੱਚ ਹਿੱਸਾ ਲੈ ਰਹੀ ਹੈ। ਇਸ ਸ਼ੋਅ ਵਿੱਚ ਰਾਖੀ ਸਾਵੰਤ ਦੇ ਨਾਲ ਇੱਕ ਹੋਰ ਵਿਅਕਤੀ ਜਿਸ ਨਾਂਅ ਰਿਤੇਸ਼ ਹੈ, ਉਹ ਵੀ ਹਿੱਸਾ ਲੈ ਰਿਹਾ ਹੈ। ਰਾਖੀ ਸਾਵੰਤ, ਰਿਤੇਸ਼ ਨੂੰ ਆਪਣਾ ਪਤੀ ਦੱਸਦੀ ਹੈ।

ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਰਾਖੀ ਦੇ ਪਤੀ ਰਿਤੇਸ਼ ਦੀ ਰਿਤੇਸ਼ ਦੇ ਪਹਿਲੇ ਵਿਆਹ, ਪਹਿਲੀ ਪਤਨੀ ਤੇ ਬੱਚੇ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਰਿਤੇਸ਼ ਦੀ ਪਹਿਲੀ ਪਤਨੀ ਦਾ ਸਨਿਗਧਾ ਪ੍ਰਿਆ ਹੈ।

rakhi sawant husband ritesh Image form google

ਰਿਤੇਸ਼ ਦੀ ਪਹਿਲੀ ਪਤਨੀ ਸਨਿਗਧਾ ਪ੍ਰਿਆ ਨੇ ਕਈ ਹੋਰਨਾਂ ਨਿਊਜ਼ ਚੈਨਲਾਂ ਉੱਤੇ ਰਿਤੇਸ਼ ਨੂੰ ਬੇਨਕਾਬ ਕੀਤਾ ਹੈ। ਪ੍ਰਿਆ ਨੇ ਦੱਸਿਆ ਕਿ ਸਾਲ 2014 ਵਿੱਚ ਰਿਤੇਸ਼ ਨਾਲ ਉਸ ਦਾ ਵਿਆਹ ਹੋਇਆ ਸੀ। ਉਸ ਨੇ ਰਿਤੇਸ਼ ਅਤੇ ਉਸ ਦੇ ਪਰਿਵਾਰ ਉੱਤੇ ਘਰੇਲੂ ਹਿੰਸਾ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ।

ਇਸ ਤੋਂ ਬਾਅਦ ਹੁਣ ਰਾਖੀ ਸਾਵੰਤ ਦਾ ਝੂਠਾ ਵਿਆਹ ਬੀ-ਟਾਊਨ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੱਸ ਦਈਏ ਕੀ ਕੁਝ ਸਮੇਂ ਪਹਿਲਾਂ ਰਾਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਪਤੀ ਦੇ ਲਈ ਪੋਸਟ ਪਾਈ ਸੀ, ਕਿ ਪਹਿਲਾਂ ਲੋਕ ਉਸ ਨੂੰ ਇੱਕਲਾ ਸਮਝ ਕੇ ਪਰੇਸ਼ਾਨ ਕਰਦੇ ਸਨ, ਪਰ ਉਸ ਦਾ ਪਤੀ ਉਸ ਦੇ ਨਾਲ ਹੈ।

rakhi and ritesh Image form google

ਦੂਜੇ ਪਾਸੇ ਟਵਿੱਟਰ ਉੱਤੇ ਇੱਕ ਵਿਅਕਤੀ ਨੇ ਖ਼ੁਦ ਨੂੰ ਅਸਲੀ ਰਿਤੇਸ਼ ਦੱਸਦੇ ਹੋਏ ਇੱਕ ਪੋਸਟ ਪਾਈ ਹੈ। ਇਸ ਵਿੱਚ ਉਸ ਨੇ ਲਿਖਿਆ ਕਿ ਉਹ ਆਪਣੇ ਆਪ 'ਤੇ ਬੇਹੱਦ ਸ਼ਰਮਿੰਦਾ ਹੈ। ਉਸ ਨੇ ਲੋਕਾਂ ਤੋਂ ਮੁਆਫੀ ਮੰਗੀ ਹੈ। ਉਸ ਨੇ ਦੱਸਿਆ ਕਿ ਉਸ ਨੇ ਜੋ ਕੁੱਝ ਵੀ ਕੀਤਾ ਸ਼ੋਅ ਮੇਕਰਸ ਦੇ ਕਹੇ ਉੱਤੇ ਅਤੇ ਆਪਣੇ ਕਰੀਅਰ ਤੇ ਭਵਿੱਖ ਲਈ ਕੀਤਾ ਹੈ। ਉਸ ਨੇ ਆਖਿਆ ਕਿ ਉਹ ਐਕਸਪੋਜ਼ ਹੋ ਚੁੱਕਾ ਹੈ। ਫਿਲਹਾਲ ਰਾਖੀ ਤੇ ਉਸ ਦੇ ਪਤੀ ਦੀ ਕਹਾਣੀ ਕਿੰਨੀ ਕੁ ਸੱਚੀ ਹੈ, ਇਹ ਸਮਾਂ ਹੀ ਦੱਸੇਗਾ।

ਦੱਸ ਦਈਏ ਕਿ ਰਾਖੀ ਸਾਵੰਤ ਟੀਵੀ ਦੇ ਮਸ਼ਹੂਰ ਸ਼ੋਅ ਬਿਗ ਬਾਗ-15 ਵਿੱਚ ਹਿੱਸਾ ਲੈ ਰਹੀ ਹੈ। ਉਸ ਦੇ ਨਾਲ-ਨਾਲ ਰਿਤੇਸ਼ ਵੀ ਇਸ ਸ਼ੋਅ ਵਿੱਚ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਹਾਂ ਵਿਚਾਲੇ ਝਗੜੇ ਵੀ ਵੇਖਣ ਨੂੰ ਮਿਲੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network