ਰਾਖੀ ਸਾਵੰਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਨਸੀਹਤ, ਦੇਖੋ ਵੀਡਿਓ 

written by Rupinder Kaler | January 23, 2019

ਕੁਝ ਦਿਨ ਪਹਿਲਾਂ ਰਾਖੀ ਸਾਵੰਤ ਦੀਪਕ ਕਲਾਲ ਨਾਲ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਕਾਫੀ ਚਰਚਾ ਵਿੱਚ ਰਹੀ ਹੈ । ਪਰ ਹੁਣ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਅਜਿਹਾ ਵੀਡਿਓ ਪਾਇਆ ਹੈ ਕਿ ਉਹਨਾਂ ਦੀ ਚਰਚਾ ਪੂਰੇ ਦੇਸ਼ ਦੀ ਸਿਆਸਤ ਵਿੱਚ ਹੋਣ ਲੱਗੀ ਹੈ । ਦਰਅਸਲ ਰਾਖੀ ਨੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਨਸੀਹਤ ਦਿੰਦੇ ਹੋਏ ਇੱਕ ਵੀਡਿਓ ਅਪਲੋਡ ਕੀਤਾ ਹੈ ।

rakhi sawant rakhi sawant

ਰਾਖੀ ਸਾਵੰਤ ਇਸ ਵੀਡਿਓ ਵਿੱਚ ਕਹਿ ਰਹੀ ਹੈ ਕਿ ਏਨੀਂ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਲੀਵੁੱਡ ਦੇ ਸਿਤਾਰਿਆਂ ਨੂੰ ਮਿਲ ਰਹੇ ਹਨ, ਇਹ ਲੋਕ ਦੇਸ਼ ਦੇ ਸਭ ਤੋਂ ਅਮੀਰ ਲੋਕ ਹਨ ।ਪਰ ਇਸ ਦੇ ਨਾਲ ਹੀ ਰਾਖੀ ਕਹਿੰਦੀ ਹੈ ਕਿ ਇਹਨਾਂ ਲੋਕਾਂ ਨੂੰ ਮਿਲਣ ਨਾਲ ਪ੍ਰਧਾਨ ਮੰਤਰੀ ਅਗਲੀਆਂ ਲੋਕ ਸਭਾ ਚੋਣਾ ਨਹੀਂ ਜਿੱਤ ਸਕਦੇ ਅਜਿਹੇ ਵਿੱਚ ਜੇ ਮੋਦੀ ਚੋਣਾਂ ਜਿੱਤਣਾ ਚਾਹੁੰਦੇ ਹਨ ਤਾਂ ਉਹ ਦੇਸ਼ ਦੇ ਕਿਸਾਨਾਂ ਨੂੰ ਮਿਲਣ, ਗਰੀਬ ਲੋਕਾਂ ਨੂੰ ਮਿਲਣ ।

https://www.instagram.com/p/Bs91jRNhQAj/?utm_source=ig_embed

ਉਹਨਾਂ ਨੇ ਕਿਹਾ ਕਿ ਇਹ ਲੋਕ ਹੀ ਉਹਨਾਂ ਨੂੰ ਜਿੱਤ ਦਿਵਾ ਸਕਦੇ ਹਨ ।

You may also like