ਰਾਖੀ ਸਾਵੰਤ ਹਸਪਤਾਲ ਵਿੱਚ ਹੋਈ ਦਾਖਿਲ, ਕਰਵਾਉਣੀ ਪੈ ਰਹੀ ਹੈ ਸਰਜਰੀ

written by Rupinder Kaler | August 31, 2021

ਰਾਖੀ ਸਾਵੰਤ (Rakhi sawant) ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ 'ਤੇ ਇਕ ਤਾਜ਼ਾ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਸਨੇ ਦੱਸਿਆ ਹੈ ਕਿ ਉਸਦੀ ਨੱਕ ਦੀ ਸਰਜਰੀ ਹੋਣ ਜਾ ਰਹੀ ਹੈ। ਵੀਡੀਓ ਵਿਚ ਰਾਖੀ ਡਾਕਟਰ ਦੇ ਨਾਲ ਨਜ਼ਰ ਆ ਰਹੀ ਹੈ। ਰਾਖੀ ਨੇ ਇਹ ਵੀਡੀਓ ਸ਼ੇਅਰ ਕਰਕੇ ਦੱਸਿਆ ਹੈ ਕਿ ਉਸ ਨੂੰ ਇਹ ਸਰਜਰੀ ਕਿਉਂ ਕਰਵਾਉਣੀ ਪੈ ਗਈ । ਦਰਅਸਲ ਬਿੱਗ ਬੌਸ 14 ਜੈਸਮੀਨ ਭਸੀਨ ਤੇ ਨਿਕੀ ਤੰਬੋਲੀ ਨੇ ਬੱਤਖ਼ ਦਾ ਮੂੰਹ ਰਾਖੀ (Rakhi sawant)  ਦੇ ਮੂੰਹ 'ਤੇ ਚੜ੍ਹਾ ਦਿੱਤਾ ਸੀ ਜਿਸ ਕਾਰਨ ਰਾਖੀ (Rakhi sawant)  ਦੇ ਨੱਕ 'ਤੇ ਸੱਟ ਲੱਗ ਗਈ ਸੀ ਤੇ ਉਹ ਬਹੁਤ ਰੋਈ ਸੀ।

ਹੋਰ ਪੜ੍ਹੋ :

ਅਦਾਕਾਰਾ ਪ੍ਰਿਯੰਕਾ ਚੋਪੜਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਹੋ ਰਹੀ ਵਾਇਰਲ, ਬਾਲੀਵੁੱਡ ਸਿਤਾਰਿਆਂ ਨੇ ਵੀ ਦਿੱਤਾ ਪ੍ਰਤੀਕਰਮ

 

ਰਾਖੀ ਨੇ ਘਰ ਵਿਚ ਰੋ-ਰੋ ਕੇ ਬੁਰਾ ਹਾਲ ਕਰ ਲਿਆ ਸੀ, ਪਰ ਨਿਕੀ ਤੇ ਜੈਸਮੀਨ ਇਹ ਮੰਨਣ ਨੂੰ ਤਿਆਰ ਨਹੀਂ ਸੀ ਇਕ ਥਰਮੌਕਾਲ ਦੀ ਬੱਤਖ਼ ਨਾਲ ਇੰਨੀ ਜ਼ਿਆਦਾ ਸੱਟ ਲੱਗ ਸਕਦੀ ਹੈ। ਹੁਣ ਰਾਖੀ (Rakhi sawant)  ਦਾ ਕਹਿਣਾ ਹੈ ਕਿ ਉਦੋਂ ਨੱਕ 'ਤੇ ਏਨੀਂ ਜ਼ਿਆਦਾ ਸੱਟ ਲੱਗੀ ਸੀ ਕਿ ਸਰਜਰੀ ਦੀ ਲੋੜ ਪੈ ਗਈ ਹੈ।

 

View this post on Instagram

 

A post shared by Rakhi Sawant (@rakhisawant2511)

ਵੀਡੀਓ ਵਿਚ ਰਾਖੀ ਕਹਿ ਰਹੀ ਹੈ ਕਿ ਉਹ ਹੁਣ ਤਕ ਇਸ ਲ਼ਈ ਸਰਜਰੀ ਨਹੀਂ ਕਰਵਾ ਪਾਈ ਕਿਉਂਕਿ ਉਸ ਨੇ ਆਪਣੇ ਕੁਝ ਗਾਣਿਆਂ ਦੀ ਸ਼ੂਟਿੰਗ ਕਰਨੀ ਸੀ। ਹੁਣ ਉਹ ਫ੍ਰੀ ਹੈ ਤਾਂ ਸਰਜਰੀ ਕਰਵਾ ਰਹੀ ਹੈ। ਵੀਡੀਓ ਵਿਚ ਰਾਖੀ ਨੇ ਇਸ ਪੂਰੇ ਹਾਦਸੇ ਦੀ ਇਕ ਝਲਕ ਵੀ ਦਿਖਾਈ ਹੈ ।

0 Comments
0

You may also like