ਰਾਖੀ ਸਾਵੰਤ ਜਲਦ ਕਰੇਗੀ ਆਪਣੇ ਪਤੀ ਬਾਰੇ ਖੁਲਾਸਾ

written by Shaminder | December 10, 2020

ਬਾਲੀਵੁੱਡ ‘ਚ ਆਈਟਮ ਗਰਲ ਦੇ ਨਾਂਅ ਨਾਲ ਮਸ਼ਹੂਰ ਰਾਖੀ ਸਾਵੰਤ ਆਪਣੇ ਬੜਬੋਲੇ ਸੁਭਾਅ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ ।ਏਨੀਂ ਦਿਨੀਂ ਉਹ ਬਿੱਗ ਬੌਸ -14 ‘ਚ ਜਾਣ ਨੂੰ ਲੈ ਕੇ ਚਰਚਾ ‘ਚ ਹੈ । ਰਾਖੀ ਸਾਵੰਤ ਕੁਝ ਮਹੀਨੇ ਪਹਿਲਾਂ ਆਪਣੇ ਵਿਆਹ ਨੂੰ ਲੈ ਕੇ ਚਰਚਾ ‘ਚ ਆਈ ਸੀ । ਰਾਖੀ ਸਾਵੰਤ ਨੇ ਕੁਝ ਵੀਡੀਓ ਸਾਂਝੇ ਕਰਦੇ ਹੋਏ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਸੀ । rakhi Sawant ਪਰ ਉਨ੍ਹਾਂ ਦਾ ਪਤੀ ਕੌਣ ਹੈ ਇਹ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ ਲੱਗਿਆ ਹੈ ਅਤੇ ਲੋਕ ਮੁੜ ਤੋਂ ਉਨ੍ਹਾਂ ਦੇ ਪਤੀ ਨੂੰ ਲੈ ਕੇ ਸਵਾਲ ਕਰਨ ਲੱਗ ਪਏ ਹਨ । ਹੋਰ ਪੜ੍ਹੋ : ਦੇਖੋ ਵੀਡੀਓ : ਰਾਖੀ ਸਾਵੰਤ ਦਾ ਰੋ-ਰੋ ਹੋਇਆ ਬੁਰਾ ਹਾਲ, PM Modi ਨੂੰ ਹਾਥਰਸ ਗੈਂਗਰੇਪ ਦੀ ਪੀੜਤਾ ਦੇ ਲਈ ਕੀਤੀ ਇਨਸਾਫ ਦੀ ਮੰਗ
rakhi ਰਾਖੀ ਦੇ ਪਤੀ ਦਾ ਜ਼ਿਕਰ 'ਬਿੱਗ ਬੌਸ 14 'ਚ ਵੀ ਹੋ ਚੁੱਕਿਆ ਹੈ। ਹੁਣ ਇਨ੍ਹਾਂ ਸਵਾਲਾਂ ਦੇ ਵਿਚਕਾਰ ਐਕਟ੍ਰੈੱਸ ਨੇ ਇਹ ਸੋਚ ਲਿਆ ਹੈ ਕਿ ਉਹ ਜਲਦ ਹੀ ਆਪਣੇ ਪਤੀ ਨੂੰ ਸਭ ਦੇ ਸਾਹਮਣੇ ਲੈ ਕੇ ਆਵੇਗੀ। ਨਾਲ ਹੀ ਐਕਟ੍ਰੈੱਸ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਤੀ ਕੀ ਕਰਦੇ ਹਨ। rakhi ਟਾਈਮਜ਼ ਆਫ਼ ਇੰਡੀਆ ਨਾਲ ਗੱਲਬਾਤ 'ਚ ਐਕਟ੍ਰੈੱਸ ਨੇ ਕਿਹਾ, ਮੈਨੂੰ ਪਤਾ ਹੈ ਕਿ ਹੁਣ ਇਹ ਹਾਈ ਟਾਈਮ ਹੈ ਕਿ ਲੋਕ, ਖ਼ਾਸ ਤੌਰ 'ਤੇ ਮੇਰੇ ਫੈਨਜ਼ ਉਨ੍ਹਾਂ ਨੂੰ ਦੇਖਣਾ ਚਾਹੀਦਾ ਹੈ। ਜਦ ਤੋਂ ਮੇਰਾ ਵਿਆਹ ਹੋਇਆ ਹੈ ਤਦ ਤੋਂ ਮੈਨੂੰ ਇਹ ਸਵਾਲ ਕੀਤਾ ਜਾ ਰਿਹਾ ਹੈ। ਹੁਣ ਜਦ ਮੈਂ ਬਿੱਗ ਬੌਸ ਹਾਊਸ 'ਚ ਜਾ ਰਹੀ ਹਾਂ ਤਾਂ ਮੈਂ ਖੁਦ ਉਨ੍ਹਾਂ ਸਭ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹਾਂ, ਬਲਕਿ ਮੈਂ ਉਨ੍ਹਾਂ ਨੂੰ ਧਮਕੀ ਵੀ ਦਿੱਤੀ ਹੈ ਕਿ ਹੁਣ ਉਸ ਸਭ ਦੇ ਸਾਹਮਣੇ ਆਉਣਾ ਹੀ ਪਵੇਗਾ।

 
View this post on Instagram
 

A post shared by Rakhi Sawant (@rakhisawant2511)

0 Comments
0

You may also like