ਰਾਖੀ ਸਾਵੰਤ ਨੇ ਪੰਗਾ ਕਵੀਨ ਕੰਗਨਾ ਰਣੌਤ ਨਾਲ ਲਿਆ ਪੰਗਾ, ਦਿੱਤੀ ਇਹ ਸਲਾਹ

written by Rupinder Kaler | April 29, 2021 01:59pm

ਰਾਖੀ ਸਾਵੰਤ ਆਪਣੇ ਬੇਬਾਕ ਬਿਆਨਾਂ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ’ਚ ਰਾਖੀ ਨੇ ਕੰਗਨਾ ਰਣੌਤ ਨੂੰ ਇਕ ਸਲਾਹ ਦੇ ਦਿੱਤੀ। ਦਰਅਸਲ, ਰਾਖੀ ਸਾਵੰਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ’ਚ ਉਹ ਆਪਣੀ ਬਿਲਡਿੰਗ ਦੇ ਹੇਠਾਂ ਇਕ ਲਾਲ ਰੰਗ ਦੀ ਕਾਰ ਤੋਂ ਉਤਰਦੀ ਹੈ ਤੇ ਪੱਤਰਕਾਰ ਉਸ ਨੂੰ ਘੇਰ ਲੈਂਦੇ ਹਨ ।ਵੀਡੀਓ ’ਚ ਰਾਖੀ ਨੇ ਆਪਣੇ ਚਿਹਰੇ ਨੂੰ ਦੋ ਮਾਸਕ ਨਾਲ ਕਵਰ ਕੀਤਾ ਹੈ।

rakhi sawant

ਹੋਰ ਪੜ੍ਹੋ :

“ਹਮਰੀ ਕਰੋ ਹਾਥ ਦੈ ਰੱਛਾ” ਸ਼ਬਦ ਦੇ ਨਾਲ ਹਰਭਜਨ ਮਾਨ ਤੇ ਪੁੱਤਰ ਅਵਕਾਸ਼ ਮਾਨ ਨੇ ਮਾਨਵਤਾ ਦੀ ਭਲਾਈ ਲਈ ਕੀਤੀ ਅਰਦਾਸ, ਦੇਖੋ ਇਹ ਵੀਡੀਓ

rakhi-sawant image from rakhi-sawant's instagram

ਇਸ ਦੌਰਾਨ ਉਹ ਲੋਕਾਂ ਨੂੰ ਸਲਾਹ ਦਿੰਦੀ ਹੈ ਕਿ ਹੁਣ ਲੋਕ ਡਬਲ ਮਾਸਕ ਪਾਉਣ, ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰਦੇ ਰਹੋ । ਇਸਤੋਂ ਬਾਅਦ ਜਦੋਂ ਐਕਟਰੈੱਸ ਵਾਪਸ ਆਪਣੀ ਕਾਰ ’ਚ ਬੈਠਣ ਲੱਗਦੀ ਹੈ ਤਾਂ ਪੈਪਰਾਜ਼ੀ ਕੰਗਨਾ ਰਣੌਤ ਦੇ ਬਿਆਨਾਂ ’ਤੇ ਉਸਦੀ ਪ੍ਰਤੀਕਿਰਿਆ ਜਾਣਦੇ ਹਨ।

rakhi sawant image from rakhi-sawant's instagram

ਵੀਡੀਓ ’ਚ ਇਕ ਫੋਟੋਗ੍ਰਾਫਰ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਜੋ ਪੁੱਛਦਾ ਹੈ, ‘ਕੰਗਨਾ ਜੀ ਬੋਲ ਰਹੀ ਹੈ ਕਿ ਅੱਜ ਕੱਲ੍ਹ ਦੇਸ਼ ਦੀ ਹਾਲਤ ਬਹੁਤ ਖ਼ਰਾਬ ਹੈ, ਮੋਦੀ ਜੀ ਸਹੀ ਹੈ ਜਾਂ ਗਲ਼ਤ ਹੈ, ਆਕਸੀਜਨ ਨਹੀਂ ਮਿਲ ਰਹੀ ਕਈ-ਕਈ ਥਾਂਵਾਂ ’ਤੇ ਸਾਡੇ ਲਈ, ਦੇਸ਼ ਲਈ ਤਾਂ ਇਸ ’ਤੇ ਤੁਸੀਂ ਕੀ ਕਹਿਣਾ ਚਾਹੋਗੇ।

ਇਹ ਸੁਣ ਕੇ ਰਾਖੀ ਪੁੱਛਦੀ ਹੈ - ‘ਨਹੀਂ ਮਿਲ ਰਹੀ ਹੈ? ਓਹੋ ਕੰਗਨਾ ਜੀ ਤੁਸੀਂ ਦੇਸ਼ ਦੀ ਸੇਵਾ ਕਰੋ ਨਾ ਪਲੀਜ਼। ਇੰਨੇ ਕਰੋੜਾਂ ਰੁਪਏ ਹਨ ਤੁਹਾਡੇ ਕੋਲ, ਥੋੜ੍ਹੀ ਆਕਸੀਜਨ ਖ਼ਰੀਦਦੋ ਅਤੇ ਲੋਕਾਂ ’ਚ ਵੰਡੋ। ਅਸੀਂ ਤਾਂ ਇਹੀ ਕਹਿ ਰਹੇ ਹਾਂ।’

You may also like