ਕੰਗਨਾ ਰਣੌਤ ਦੀ ਇਸ ਹਰਕਤ ਕਰਕੇ ਰਾਖੀ ਸਾਵੰਤ ਦੀ ਵਿਗੜੀ ਤਬੀਅਤ, ਹਸਤਪਾਲ ਵਿੱਚ ਬੋਲੀ ‘ਨਰਕ ਵਿੱਚ ਜਗ੍ਹਾ ਨਾ ਮਿਲੇ ਕੰਗਨਾ ਨੂੰ’
ਕੰਗਨਾ ਰਣੌਤ ਦੀ ਇਸ ਹਰਕਤ ਕਰਕੇ ਰਾਖੀ ਸਾਵੰਤ ਦੀ ਵਿਗੜੀ ਤਬੀਅਤ, ਹਸਤਪਾਲ ਵਿੱਚ ਬੋਲੀ ‘ਨਰਕ ਵਿੱਚ ਜਗ੍ਹਾ ਨਾ ਮਿਲੇ ਕੰਗਨਾ ਨੂੰ’
ਰਾਖੀ ਸਾਵੰਤ (Rakhi Sawant) ਹਰ ਮੁੱਦੇ ਤੇ ਆਪਣੀ ਰਾਏ ਰੱਖਦੀ ਹੈ। ਇਸ ਵਾਰ ਉਸ ਨੇ ਸਭ ਤੋਂ ਗਰਮ ਮੁੱਦਾ ਚੁਣਿਆ ਹੈ । ਇਸ ਵਾਰ ਉਸ ਨੇ ਕੰਗਨਾ ਰਣੌਤ ਦੇ ਭੀਖ ਵਾਲੇ ਬਿਆਨ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਰਾਖੀ ਨੇ ਹਸਪਤਾਲ ਤੋਂ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੰਗਨਾ ਨੂੰ ਖਰੀ ਖੋਟੀ ਸੁਣਾਈ ਹੈ । ਰਾਖੀ ਨੇ ਇਸ ਵੀਡੀਓ ਵਿੱਚ ਬਹੁਤ ਕੁਝ ਬੋਲਿਆ ਹੈ । ਇਹ ਵੀਡੀਓ ਸੋਸਲ ਮੀਡੀਆਂ ਤੇ ਖੂਬ ਵਾਇਰਲ ਹੋ ਰਿਹਾ ਹੈ । ਕੰਗਨਾ ਦਾ ਇਹ ਵੀਡੀਓ ਉਸ ਸਮੇਂ ਵਾਇਰਲ ਹੋ ਰਿਹਾ ਹੈ ਜਦੋਂ ਦੇਸ਼ ਵਿੱਚ ਕੰਗਨਾ ਦੇ ਭੀਖ ਵਾਲੇ ਬਿਆਨ ’ਤੇ ਵਿਵਾਦ ਹੋ ਰਿਹਾ ਹੈ ।
Pic Courtesy: Instagram
ਹੋਰ ਪੜ੍ਹੋ :
ਗਾਇਕਾ ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
Pic Courtesy: Instagram
ਰਾਖੀ (Rakhi Sawant) ਇਸ ਵੀਡੀਓ ਵਿੱਚ ਕਹਿ ਰਹੀ ਹੈ ਕਿ ਕੰਗਨਾ ਦੇ ਭੀਖ ਵਾਲੇ ਬਿਆਨ ਤੋਂ ਉਹ ਏਨਾਂ ਪਰੇਸ਼ਾਨ ਹੋ ਗਈ ਹੈ ਕਿ ਉਸ ਨੂੰ ਹਸਪਤਾਲ ਭਰਤੀ ਹੋਣਾ ਪੈ ਗਿਆ ਹੈ । ਉਸ ਨੂੰ ਕੰਗਨਾ ਦੇ ਬਿਆਨ ਨਾਲ ਕਿੰਨਾ ਸਦਮਾ ਲੱਗਿਆ ਹੈ, ਉਸ ਦਾ ਅੰਦਾਜ਼ਾ ਉਸ ਦੀ ਆਵਾਜ਼ ਤੋਂ ਲਗਾਇਆ ਜਾ ਸਕਦਾ ਹੈ । ਵੀਡੀਓ ਵਿੱਚ ਰਾਖੀ ਹਸਪਤਾਲ ਦੇ ਬੈੱਡ ਤੇ ਲੇਟੀ ਹੋਈ ਹੈ ।ਇੱਕ ਨਰਸ ੳੇੁਸ ਦਾ ਬਲੱਡ ਪਰੈਸ਼ਰ ਚੈੱਕ ਕਰ ਰਹੀ ਹੈ ।
View this post on Instagram
ਵੀਡੀਓ ਵਿੱਚ ਰਾਖੀ ਦੱਸਦੀ ਹੈ ਕਿ ਉਸ ਨੂੰ ਕੰਗਨਾ ਦੇ ਬਿਆਨ ‘ਤੇ ਏਨਾਂ ਝਟਕਾ ਲੱਗਾ ਹੈ ਕਿ ਉਸ ਦਾ ਬਲੱਡ ਪਰੈਸ਼ਰ ਵੱਧ ਗਿਆ ਹੈ । ਉਸ (Rakhi Sawant) ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਕੰਗਨਾ ਨੇ ਇੱਕ ਬਿਆਨ ਦਿੱਤਾ ਸੀ ਕਿ ਦੇਸ਼ ਨੂੰ ਅਸਲ ਅਜ਼ਾਦੀ 29014 ਵਿੱਚ ਮਿਲੀ ਹੈ । ਇਸ ਤੋਂ ਪਹਿਲਾਂ ਮਿਲੀ ਆਜ਼ਾਦੀ ਉਸ ਲਈ ਭੀਖ ਵਿੱਚ ਮਿਲੀ ਆਜ਼ਾਦੀ ਹੈ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
