ਆਈਸੀਯੂ ਤੋਂ ਬਾਹਰ ਆਈ ਰਾਖੀ ਸਾਵੰਤ ਦੀ ਮਾਂ, ਵੀਡੀਓ ਸਾਂਝੀ ਕਰਕੇ ਕਿਹਾ ਮਾਂ ਕਰ ਰਹੀ ਹੈ ਕੈਟਵਾਕ

written by Rupinder Kaler | April 23, 2021

ਰਾਖੀ ਸਾਵੰਤ ਦੀ ਮਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ । ਹਾਲ ਹੀ ਵਿੱਚ ਰਾਖੀ ਦੀ ਮਾਂ ਦਾ ਸਫਲ ਅਪਰੇਸ਼ਨ ਹੋਇਆ ਹੈ । ਜਿਸ ਨੂੰ ਲੈ ਕੇ ਕੁਝ ਦਿਨ ਪਹਿਲਾਂ ਰਾਖੀ ਨੇ ਸਲਮਾਨ ਖਾਨ ਅਤੇ ਸੋਹੇਲ ਖਾਨ ਦਾ ਇਲਾਜ ‘ਚ ਮਦਦ ਕਰਨ ਲਈ ਧੰਨਵਾਦ ਕੀਤਾ ਸੀ । ਇਸ ਸਭ ਦੇ ਚੱਲਦੇ ਰਾਖੀ ਸਾਵੰਤ ਨੇ ਹੁਣ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ।

image from rakhi-sawant's instagram
ਹੋਰ ਪੜ੍ਹੋ : ਮੱਟ ਸ਼ੇਰੋਂ ਵਾਲਾ ਨੇ ਕੁਝ ਇਸ ਤਰ੍ਹਾਂ ਹੈਪੀ ਰਾਏਕੋਟੀ ਨੂੰ ਨਵਾਂ ਘਰ ਲੈਣ ਦੀ ਦਿੱਤੀ ਵਧਾਈ, ਦੇਖੋ ਕਿਵੇਂ ਸੱਜੀ ਸੁਰਾਂ ਦੀ ਮਹਿਫਿਲ, ਦਰਸ਼ਕ ਵੀ ਹੈਪੀ ਰਾਏਕੋਟੀ ਨੂੰ ਦੇ ਰਹੇ ਨੇ ਵਧਾਈ
rakhi sawant image from rakhi-sawant's instagram
ਇਸ ਵੀਡੀਓ ਵਿਚ ਉਸ ਦੀ ਮਾਂ ਆਈਸੀਯੂ ਤੋਂ ਬਾਹਰ ਆ ਰਹੀ ਹੈ। ਉਸ ਦੇ ਨਾਲ ਇਕ ਡਾਕਟਰ ਵੀ ਹੈ। ਉਹ ਇੱਕ ਗੈਲਰੀ ਵਿੱਚ ਹੌਲੀ ਹੌਲੀ ਚੱਲ ਰਹੀ ਹੈ। ਰਾਖੀ ਨੇ ਇਸ ਨੂੰ ਆਪਣੀ ਮਾਂ ਦਾ ‘ਕੈਟਵਾਕ’ ਦੱਸਿਆ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਰਾਖੀ ਸਾਵੰਤ ਨੇ ਲਿਖਿਆ, “ਮਾਂ ਦਾ ਕੈਟਵਾਕ ਅਤੇ ਹਸਪਤਾਲ।”
Rakhi Sawant image from rakhi-sawant's instagram
ਇਸ ਵੀਡੀਓ ਤੋਂ ਰਾਖੀ ਦੇ ਪ੍ਰਸ਼ੰਸਕ ਖੂਬ ਕਮੈਂਟ ਕਰ ਰਹੇ ਹਨ, ਤੇ ਰਾਖੀ ਦੀ ਮਾਂ ਦੇ ਛੇਤੀ ਠੀਕ ਹੋਣ ਦੀ ਦੁਆ ਕਰ ਰਹੇ ਹਨ । ਦੱਸ ਦੇਈਏ ਕਿ ਰਾਖੀ ਦੀ ਮਾਂ ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਦੇ ਟਿਉਮਰ ਤੋਂ ਪੀੜਤ ਸੀ। ਇਸ ਸਮੇਂ ਦੌਰਾਨ ਉਸ ਨੂੰ ਕਈ ਸਰਜਰੀਆਂ ਕਰਾਉਣੀਆਂ ਪਈਆਂ ਪਰ ਹੁਣ ਉਸ ਦੀ ਸਫਲ ਸਰਜਰੀ ਹੋਈ ਹੈ ਅਤੇ ਉਹ ਠੀਕ ਹੋ ਰਹੀ ਹੈ।
 
View this post on Instagram
 

A post shared by Rakhi Sawant (@rakhisawant2511)

0 Comments
0

You may also like