ਰਾਖੀ ਸਾਵੰਤ ਦੀ ਮਾਂ ਦੇ ਕੈਂਸਰ ਦਾ ਅੱਜ ਹੋਵੇਗਾ ਇਲਾਜ, ਰਾਖੀ ਸਾਵੰਤ ਨੇ ਪ੍ਰਸ਼ੰਸਕਾਂ ਨੂੰ ਦੁਆ ਕਰਨ ਦੀ ਕੀਤੀ ਅਪੀਲ

written by Shaminder | April 19, 2021

ਰਾਖੀ ਸਾਵੰਤ ਦੀ ਮਾਂ ਦਾ ਅੱਜ ਕੈਂਸਰ ਦੇ ਟਿਊਮਰ ਦਾ ਆਪ੍ਰੇਸ਼ਨ ਹੋਣਾ ਹੈ ।ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਹਸਪਤਾਲ ਦੇ ਵਿੱਚ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਰਾਖੀ ਸਾਵੰਤ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਉਸਦੀ ਮਾਂ ਦੇ ਕੈਂਸਰ ਦੇ ਟਿਊਮਰ ਦਾ ਇਲਾਜ ਹੋਣ ਜਾ ਰਿਹਾ ਹੈ ।

Image From Rakhi Sawant's instagram

ਹੋਰ ਪੜ੍ਹੋ :  ਜਸਵਿੰਦਰ ਭੱਲਾ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

rakhi mother Image From Rakhi Sawant's Instagram

ਉਹ ਆਪਣੀ ਮਾਂ ਨੂੰ ਵੀ ਹੌਸਲਾ ਦਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮਾਂ ਤੈਨੂੰ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਹੁਣ ਤੇਰਾ ਅਪ੍ਰੇਸ਼ਨ ਕਰਕੇ ਕੈਂਸਰ ਦਾ ਟਿਊਮਰ ਡਾਕਟਰ ਸ਼ਰਮਾ ਕੱਢ ਦੇਣਗੇ । ਇਸ ਮੌਕੇ ਰਾਖੀ ਦੀ ਮਾਂ ਨੇ ਸਲਮਾਨ ਖ਼ਾਨ ਦਾ ਉਨ੍ਹਾਂ ਦੇ ਇਲਾਜ ਲਈ ਪੈਸਾ ਦੇਣ ‘ਤੇ ਵੀ ਸ਼ੁਕਰੀਆ ਅਦਾ ਕੀਤਾ ।

Image From Rakhi Sawant's Instagram

ਦੱਸ ਦਈਏ ਕਿ ਸਲਮਾਨ ਖ਼ਾਨ ਨੇ ਰਾਖੀ ਸਾਵੰਤ ਦੀ ਮਾਂ ਦੇ ਇਲਾਜ ਲਈ ਪੈਸਾ ਦਿੱਤਾ ਹੈ ਅਤੇ ਇਸ ਬਾਰੇ ਰਾਖੀ ਸਾਵੰਤ ਕਈ ਵਾਰ ਵੀਡੀਓ ਸਾਂਝੇ ਕਰਕੇ ਉਨ੍ਹਾਂ ਦਾ ਸ਼ੁਕਰੀਆ ਅਦਾ ਵੀ ਕਰ ਚੁੱਕੀ ਹੈ ।

 

View this post on Instagram

 

A post shared by Viral Bhayani (@viralbhayani)

0 Comments
0

You may also like