
ਰਾਖੀ ਸਾਵੰਤ (Rakhi Sawant) ਦੀ ਮਾਂ (Mother) ਦੀ ਹਾਲਤ ਮੁੜ ਤੋਂ ਖਰਾਬ ਹੋ ਗਈ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀ ਮਾਂ ਹਸਪਤਾਲ ‘ਚ ਬੈਡ ‘ਤੇ ਪਈ ਹੋਈ ਹੈ ਅਤੇ ਰਾਖੀ ਉਨ੍ਹਾਂ ਦੇ ਕੋਲ ਬੈਠੀ ਹੋਈ ਹੈ । ਦਰਅਸਲ ਰਾਖੀ ਦੀ ਮਾਂ ਨੂੰ ਬਰੇਨ ਟਿਊਨਰ ਹੈ ।ਜਿਸ ਸਮੇਂ ਰਾਖੀ ਨੂੰ ਆਪਣੀ ਮਾਂ ਦੀ ਸਿਹਤ ਦੀ ਜਾਣਕਾਰੀ ਮਿਲੀ, ਉਸ ਵੇਲੇ ਉਹ ਮਰਾਠੀ ਬਿੱਗ ਬੌਸ ‘ਚ ਸੀ ।

ਹੋਰ ਪੜ੍ਹੋ : ਗੋਵਿੰਦਾ ਦੀ ਪਤਨੀ ਸੁਨੀਤਾ ਆਹੁਜਾ ਨੇ ਧੀ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਤਸਵੀਰਾਂ ਕੀਤੀਆਂ ਸਾਂਝੀਆਂ
ਆਪਣੀ ਮਾਂ ਦੀ ਸਿਹਤ ਬਾਰੇ ਦੱਸਦੀ ਹੋਈ ਅਦਾਕਾਰਾ ਭਾਵੁਕ ਹੋ ਗਈ । ਜਿਸ ਦਾ ਇਲਾਜ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ।ਇਸ ਤੋਂ ਪਹਿਲਾਂ ਲਾਕਡਾਊਨ ਦੇ ਦੌਰਾਨ ਵੀ ਰਾਖੀ ਦੀ ਮਾਂ ਦਾ ਆਪ੍ਰੇਸ਼ਨ ਹੋਇਆ ਸੀ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉੇਹ ਲਗਾਤਾਰ ਸਾਂਝੇ ਕਰਦੀ ਰਹਿੰਦੀ ਸੀ ।
ਹੋਰ ਪੜ੍ਹੋ : ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਘਰ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਸਮੁੱਚੀ ਕੌਮ ਨੂੰ ਕੀਤੀ ਖ਼ਾਸ ਅਪੀਲ
ਉਦੋਂ ਸਲਮਾਨ ਖ਼ਾਨ ਨੇ ਰਾਖੀ ਸਾਵੰਤ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਸੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕਰਕੇ ਸਲਮਾਨ ਖ਼ਾਨ ਦਾ ਸ਼ੁਕਰੀਆ ਅਦਾ ਕੀਤਾ ਸੀ । ਰਾਖੀ ਸਾਵੰਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਆਈਟਮ ਸੌਂਗ ‘ਚ ਕੰਮ ਕੀਤਾ ਹੈ ।

ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ । ਅਦਾਕਾਰਾ ਨੂੰ ਬਾਲੀਵੁੱਡ ‘ਚ ਡਰਾਮਾ ਕਵੀਨ ਵੀ ਕਿਹਾ ਜਾਂਦਾ ਹੈ । ਕਿਉਂਕਿ ਉਹ ਅਕਸਰ ਵਿਵਾਦਾਂ ਕਰਕੇ ਅਤੇ ਆਪਣੇ ਬੜਬੋਲੇ ਸੁਭਾਅ ਦੇ ਕਾਰਨ ਅਕਸਰ ਚਰਚਾ ‘ਚ ਰਹਿੰਦੀ ਹੈ । ਰਾਖੀ ਸਾਵੰਤ ਦੀ ਮਾਂ ਦੀ ਸਿਹਤ ਦੇ ਲਈ ਹਰ ਕੋਈ ਦੁਆਵਾਂ ਕਰ ਰਹੀ ਹੈ।
View this post on Instagram