ਰਾਖੀ ਸਾਵੰਤ ਦੀ ਮਾਂ ਦਾ ਹੋਇਆ ਸਫਲ ਆਪ੍ਰੇਸ਼ਨ, ਪ੍ਰਸ਼ੰਸਕਾਂ ਨੂੰ ਦੁਆਵਾਂ ਲਈ ਸ਼ੁਕਰੀਆ ਕਰਦੇ ਹੋਏ ਹੋਈ ਭਾਵੁਕ

written by Shaminder | April 20, 2021 11:12am

ਰਾਖੀ ਸਾਵੰਤ ਜਿਨ੍ਹਾਂ ਦੀ ਮਾਂ ਦਾ ਬੀਤੇ ਦਿਨ ਕੈਂਸਰ ਦੇ ਟਿਊਮਰ ਦਾ ਸਫਲ ਆਪ੍ਰੇਸ਼ਨ ਹੋਇਆ ਹੈ । ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਇਸ ਵੀਡੀਓ ‘ਚ ਉਹ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ ।

Rakhi Sawant Image From Rakhi Sawant's Instagram

ਹੋਰ ਪੜ੍ਹੋ : ਡਾਕਟਰ ਦੇ ਇਲਾਜ਼ ਨੇ ਵਿਗਾੜਿਆ ਅਦਾਕਾਰਾ ਦਾ ਚਿਹਰਾ, ਤਸਵੀਰ ਕੀਤੀ ਸਾਂਝੀ

Image From Rakhi Sawant's Instagram

ਇਸ ਦੇ ਨਾਲ ਹੀ ਉਸ ਨੇ ਸਲਮਾਨ ਖਾਨ ਅਤੇ ਉਸ ਦੇ ਭਰਾ ਸੋਹੇਲ ਖਾਨ ਦਾ ਮਾਂ ਦੇ ਇਲਾਜ ਲਈ ਮਦਦ ਕਰਨ ‘ਤੇ ਸ਼ੁਕਰੀਆ ਅਦਾ ਵੀ ਕੀਤਾ ਹੈ । ਉਹ ਸਭ ਦਾ ਧੰਨਵਾਦ ਕਰਦੇ ਹੋਏ ਭਾਵੁਕ ਵੀ ਹੋ ਗਈ । ਦੱਸ ਦਈਏ ਕਿ ਰਾਖੀ ਸਾਵੰਤ ਦੀ ਮਾਂ ਨੂੰ ਕੈਂਸਰ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਸ ਦੀ ਮਾਂ ਦਾ ਇਲਾਜ ਚੱਲ ਰਿਹਾ ਸੀ, ਪਰ ਆਰਥਿਕ ਤੌਰ ‘ਤੇ ਰਾਖੀ ਨੂੰ ਮਦਦ ਦੀ ਲੋੜ ਸੀ ।

Image From Rakhi Sawant's Instagram

ਜਿਸ ਤੋਂ ਬਾਅਦ ਰਾਖੀ ਦੀ ਮਾਂ ਦੇ ਇਲਾਜ ਲਈ ਡਾਕਟਰਾਂ ਅਤੇ ਪੂਰਾ ਖਰਚ ਸਲਮਾਨ ਖਾਨ ਵੱਲੋਂ ਚੁੱਕਿਆ ਗਿਆ ਸੀ । ਰਾਖੀ ਦੀ ਮਾਂ ਨੇ ਵੀ ਖ਼ਾਨ ਪਰਿਵਾਰ ਦਾ ਇਸ ਮਦਦ ਲਈ ਸ਼ੁਕਰੀਆ ਅਦਾ ਕੀਤਾ ਸੀ ।

 

View this post on Instagram

 

A post shared by Viral Bhayani (@viralbhayani)

You may also like