ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ‘ਤੇ ਯਾਦ ਕਰਦੇ ਹੋਏ ਰਾਣਾ ਰਣਬੀਰ ਤੇ ਹਰਭਜਨ ਮਾਨ ਨੇ ਦਿੱਤੀ ਸ਼ਰਧਾਂਜਲੀ

Written by  Lajwinder kaur   |  March 23rd 2022 11:57 AM  |  Updated: March 23rd 2022 11:57 AM

ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ‘ਤੇ ਯਾਦ ਕਰਦੇ ਹੋਏ ਰਾਣਾ ਰਣਬੀਰ ਤੇ ਹਰਭਜਨ ਮਾਨ ਨੇ ਦਿੱਤੀ ਸ਼ਰਧਾਂਜਲੀ

23 ਮਾਰਚ 1931 ਨੂੰ ਅਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ , ਰਾਜਗੁਰੂ ਤੇ ਸੁਖਦੇਵ ਨੇ ਹੱਸਦੇ-ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮ ਲਿਆ ਤੇ ਦੇਸ਼ ਲਈ ਬਲੀਦਾਨ ਦਿੱਤਾ ਸੀ (Shaheed-e-Aazam Bhagat Singh, Sukhdev and RajGuru )। ਇਤਿਹਾਸਕਾਰ ਦੇ ਮੁਤਾਬਕ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇਣ ਲਈ 24 ਮਾਰਚ 1931 ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ, ਪਰ ਅੰਗਰੇਜ਼ਾਂ ਨੇ ਇਸ ਵਿਚ ਅਚਾਨਕ ਬਦਲਾਅ ਕਰ ਦਿੱਤਾ ਸੀ। ਜਿਸ ਤੋਂ ਬਾਅਦ ਤੈਅ ਮਿਤੀ ਤੋਂ ਇੱਕ ਦਿਨ ਪਹਿਲਾਂ ਯਾਨੀ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ। ਅੰਗਰੇਜ਼ਾਂ ਨੂੰ ਡਰ ਸੀ ਕਿ ਫਾਂਸੀ ਵਾਲੇ ਦਿਨ ਲੋਕ ਗੁੱਸੇ ਵਿੱਚ ਨਾ ਆ ਜਾਣ। ਕਿਉਂਕਿ ਇਨ੍ਹਾਂ ਯੋਧਿਆਂ ਦੀ ਉਸ ਸਮੇਂ ਲੋਕਾਂ ਵਿੱਚ ਕਾਫੀ ਪ੍ਰਸਿੱਧੀ ਸੀ। ਇਸ ਕਾਰਨ ਇਨ੍ਹਾਂ ਤਿੰਨਾਂ ਨੂੰ ਗੁਪਤ ਰੂਪ ਵਿੱਚ ਮੌਤ ਦੀ ਸਜ਼ਾ ਦੇ ਦਿੱਤੀ ਗਈ ਸੀ। ਜਿਸ ਬਾਰੇ ਉਨ੍ਹਾਂ ਨੇ ਕਿਸੀ ਨੂੰ ਕੋਈ ਖਬਰ ਨਹੀਂ ਹੋਣ ਦਿੱਤੀ ਸੀ। ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪੰਜਾਬੀ ਕਲਾਕਾਰਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਹੈ।

ਹੋਰ ਪੜ੍ਹੋ :  Runway 34 ਦਾ ਟ੍ਰੇਲਰ: ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੇ ਜ਼ਬਰਦਸਤ ਡਾਇਲਾਗ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਟ੍ਰੇਲਰ ਛਾਇਆ ਟ੍ਰੈਡਿੰਗ ‘ਚ

iniside image of harbhajan maan pay tribute to bhagat singh, sukhde and rajguru

ਨਾਮੀ ਐਕਟਰ ਰਾਣਾ ਰਣਬੀਰ ਨੇ ਆਪਣੇ ਅੰਦਾਜ਼ ਦੇ ਨਾਲ ਇਸ ਸ਼ਹੀਦੀ ਦਿਨ ਉੱਤੇ ਖ਼ਾਸ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਇੱਕ ਵੀਡੀਓ ਸੁਨੇਹਾ ਪੋਸਟ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਨੇ ਇੱਕ ਨਵੀਂ ਸਵੇਰ ਅਤੇ ਭਾਰਤ ਦੀ ਆਜ਼ਾਦੀ ਦੇ ਲਈ ਆਪਣੇ ਜੀਵਨ ਦਾ ਤਿਆਗ ਕੀਤਾ। ਇਸ ਲਈ ਸਾਨੂੰ ਇਹ ਦਿਨ ਤਿੰਨਾਂ ਸ਼ਹੀਦਾਂ ਦੇ ਨਾਮ ਨਾਲ ਮਨਾਉਣਾ ਚਾਹੀਦਾ ਹੈ।

bhagat singh

ਹੋਰ ਪੜ੍ਹੋ : ਜਾਣੋ ਗੁਰਮੁਖੀ ਲਿਪੀ ਦਾ ਇਤਿਹਾਸ, ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਛੂਹ ਨੇ ਗੁਰਮੁਖੀ ਭਾਸ਼ਾ ਨੂੰ ਮੁੜ ਕੀਤਾ ਸੀ ਸਿਰਜੀਵ

ਗਾਇਕ ਹਰਭਜਨ ਮਾਨ ਨੇ ਵੀ ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਦੀ ਤਸਵੀਰ ਸ਼ੇਅਰ ਕਰਦੇ ਹੋਏ, ਕੈਪਸ਼ਨ 'ਚ ਲਿਖਿਆ ਹੈ- ‘ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਟ ਕਰਦਾ ਹਾਂ...ਜੂਝ ਮਰੇ ਜੋ ਦੇਸ਼ ਕੌਮ ਲਈ, ਸੀਸ ਨਿਵਾਈਏ ਵੀਰਾਂ ਨੂੰ’।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network