ਰਿਸ਼ੀ ਕਪੂਰ ਦੀ ਆਖ਼ਰੀ ਫ਼ਿਲਮ ਸ਼ਰਮਾਜੀ ਨਮਕੀਨ ਰਿਲੀਜ਼ ਹੋਣ ਤੋਂ ਪਹਿਲਾਂ ਰਣਬੀਰ ਤੇ ਆਲਿਆ ਨੇ ਦਿੱਤੀ ਸ਼ਰਧਾਂਜਲੀ

Written by  Pushp Raj   |  March 31st 2022 11:48 AM  |  Updated: March 31st 2022 11:48 AM

ਰਿਸ਼ੀ ਕਪੂਰ ਦੀ ਆਖ਼ਰੀ ਫ਼ਿਲਮ ਸ਼ਰਮਾਜੀ ਨਮਕੀਨ ਰਿਲੀਜ਼ ਹੋਣ ਤੋਂ ਪਹਿਲਾਂ ਰਣਬੀਰ ਤੇ ਆਲਿਆ ਨੇ ਦਿੱਤੀ ਸ਼ਰਧਾਂਜਲੀ

ਬਾਲੀਵੁੱਡ ਇੰਡਸਟਰੀ 'ਚ ਸਿਤਾਰੇ ਆਉਂਦੇ-ਜਾਂਦੇ ਰਹਿੰਦੇ ਹਨ, ਪਰ ਕੁਝ ਕਲਾਕਾਰ ਅਜਿਹੇ ਵੀ ਹਨ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਰਿਸ਼ੀ ਕਪੂਰ ਵੀ ਅਜਿਹੇ ਹੀ ਇੱਕ ਅਦਾਕਾਰ ਹਨ। ਮਰਹੂਮ ਅਭਿਨੇਤਾ ਰਿਸ਼ੀ ਕਪੂਰ ਦੀ ਆਖਰੀ ਫਿਲਮ 'ਸ਼ਰਮਾ ਜੀ ਨਮਕੀਨ' ਰਿਲੀਜ਼ ਹੋ ਗਈ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਰਣਬੀਰ ਕਪੂਰ ਤੇ ਆਲਿਆ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਖਾਸ ਮੌਕੇ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Image Source : amazon prime youtube video

ਦੱਸਣਯੋਗ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਸੀ। ਬਾਅਦ 'ਚ ਇਸ ਫ਼ਿਲਮ ਨੂੰ ਪਰੇਸ਼ ਰਾਵਲ ਨੇ ਬਾਕੀ ਫਿਲਮ ਵਿੱਚ ਰਿਸ਼ੀ ਕਪੂਰ ਦਾ ਕਿਰਦਾਰ ਨਿਭਾਇਆ।

ਐਮਾਜਨ ਪ੍ਰਾਈਮ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੀ ਸ਼ੁਰੂਆਤ ਰਿਸ਼ੀ ਕਪੂਰ ਦੇ ਗੀਤ 'ਓਮ ਸ਼ਾਂਤੀ ਓਮ' ਨਾਲ ਸ਼ੁਰੂ ਨਾਲ ਹੁੰਦੀ ਹੈ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਰਣਬੀਰ ਕਪੂਰ, ਆਲਿਆ ਭੱਟ, ਕਰੀਨਾ ਕਪੂਰ, ਆਮਿਰ ਖਾਨ ਸਣੇ ਬਾਲੀਵੁੱਡ ਦੇ ਕਈ ਹੋਰ ਸਟਾਰਸ ਸਿਤਾਰੇ ਗੀਤ ਦੇ ਵਿਚਕਾਰ ਰਿਸ਼ੀ ਦਾ ਹੁੱਕ ਸਟੈਪ ਕਰਦੇ ਨਜ਼ਰ ਆ ਰਹੇ ਹਨ।

ਵੀਡੀਓ 'ਚ ਰਿਸ਼ੀ ਕਪੂਰ ਤੋਂ ਬਾਅਦ ਸਭ ਤੋਂ ਪਹਿਲਾਂ ਰਣਬੀਰ ਕਪੂਰ ਨਜ਼ਰ ਆ ਰਹੇ ਹਨ। ਉਹ ਬਿਲਕੁਲ ਆਪਣੇ ਪਿਤਾ ਰਿਸ਼ੀ ਕਪੂਰ ਵਾਂਗ ਕੱਪੜੇ ਪਾਉਂਦੀ ਹੈ ਅਤੇ ਉਨ੍ਹਾਂ ਵਾਂਗ ਡਾਂਸ ਕਰਦੇ ਵਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਵੀਡੀਓ 'ਚ ਆਮਿਰ ਖਾਨ, ਕਰੀਨਾ ਕਪੂਰ, ਆਲੀਆ ਭੱਟ, ਅਰਜੁਨ ਕਪੂਰ, ਸਿਧਾਂਤ ਚਤੁਰਵੇਦੀ, ਵਿੱਕੀ ਕੌਸ਼ਲ, ਤਾਰਾ ਸੁਤਾਰੀਆ, ਅਨਨਿਆ ਪਾਂਡੇ, ਫਰਹਾਨ ਅਖਤਰ ਅਤੇ ਆਧਾਰ ਜੈਨ ਹਨ। ਇਹ ਸਾਰੇ ਸਿਤਾਰੇ 'ਓਮ ਸ਼ਾਂਤੀ ਓਮ' ਗੀਤ 'ਤੇ ਖੂਬ ਡਾਂਸ ਕਰ ਰਹੇ ਹਨ।

ਹੋਰ ਪੜ੍ਹੋ : ਰਿਸ਼ਤਾ ਪੱਕਾ! ਜਲਦ ਹੀ 'ਵਿਆਹ ਕਰਵਾਉਣਗੇ' ਰਣਬੀਰ ਕਪੂਰ ਤੇ ਆਲੀਆ ਭੱਟ

ਦਰਅਸਲ ਇਹ ਵੀਡੀਓ ਮਰਹੂਮ ਅਦਾਕਾਰ ਰਿਸ਼ੀ ਕਪੂਰ ਦੀ ਫ਼ਿਲਮ ਸ਼ਰਮਾ ਜੀ ਨਮਕੀਨ ਤੋਂ ਪਹਿਲਾਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਬਣਾਈ ਗਈ ਹੈ। ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ ਉੱਤੇ ਦਰਸ਼ਕ ਆਪਣੇ ਕਮੈਂਟ ਸ਼ੇਅਰ ਕਰਕੇ ਆਪਣਾ ਪਿਆਰ ਵਿਖਾ ਰਹੇ ਹਨ।

Image Source : amazon prime youtube video

ਰਿਸ਼ੀ ਕਪੂਰ ਦੀ ਇਸ ਵੀਡੀਓ ਨੂੰ ਨੀਤੂ ਕਪੂਰ ਨੇ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੀਤੂ ਕਪੂਰ ਨੇ ਕੈਪਸ਼ਨ 'ਚ ਲਿਖਿਆ, 'ਕਪੂਰ ਸਾਹਬ ਨੂੰ ਪਿਆਰ ਨਾਲ ਸ਼ਰਧਾਂਜਲੀ। #ਸ਼ਰਮਾਜੀ ਨਮਕੀਨ।' ਰਿਧੀਮਾ ਕਪੂਰ, ਸੋਨੀ ਰਾਜ਼ਦਾਨ, ਗੀਤਾ ਕਪੂਰ, ਸਬਾ ਪਟੌਦੀ ਨੇ ਇਸ ਵੀਡੀਓ 'ਤੇ ਪਿਆਰ ਦੀ ਵਰਖਾ ਕੀਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network