ਕਿਸੇ ਕੰਮ ਵਿੱਚ ਕਾਮਯਾਬੀ ਹਾਸਲ ਕਰਨ ਲਈ ਇਹ ਟੋਟਕੇ ਵਰਤਦੇ ਹਨ, ਰਣਬੀਰ ਕਪੂਰ ਤੇ ਆਲੀਆ ਭੱਟ

Written by  Rupinder Kaler   |  September 17th 2019 04:12 PM  |  Updated: September 17th 2019 04:12 PM

ਕਿਸੇ ਕੰਮ ਵਿੱਚ ਕਾਮਯਾਬੀ ਹਾਸਲ ਕਰਨ ਲਈ ਇਹ ਟੋਟਕੇ ਵਰਤਦੇ ਹਨ, ਰਣਬੀਰ ਕਪੂਰ ਤੇ ਆਲੀਆ ਭੱਟ

ਰਣਬੀਰ ਕਪੂਰ ਤੇ ਆਲੀਆ ਭੱਟ ਦਾ ਪਿਛਲਾ ਸਾਲ ਕਾਫੀ ਚੰਗਾ ਰਿਹਾ ਹੈ । ਦੋਹਾਂ ਦੀਆਂ ਫ਼ਿਲਮਾਂ ਬਾਕਸ ਆਫ਼ਿਸ ਤੇ ਕਾਮਯਾਬ ਰਹੀਆਂ ਹਨ । ਇਸ ਸਭ ਦੇ ਚਲਦੇ ਦੋਹਾਂ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਆਪਣੇ ਲੱਕੀ ਚਾਰਮ ਦਾ ਵੀ ਖੁਲਾਸਾ ਕੀਤਾ ਹੈ । ਰਣਬੀਰ ਕਪੂਰ ਨੇ ਕਿਹਾ ਹੈ ਕਿ ‘ਜਦੋਂ ਉਹ ਸਕੂਲ ਜਾਂਦਾ ਸੀ ਤਾਂ ਜੇਕਰ ਮੈਨੂੰ ਲਾਲ ਰੰਗ ਦਾ ਟਰੱਕ ਦਿਖ ਜਾਂਦਾ ਤਾਂ ਮੈਂ ਆਪਣੀਆਂ ਉਂਗਲੀਆਂ ਦਾ ਕਰਾਸ ਬਣਾ ਲੈਂਦਾ ਸੀ ਤੇ ਇਹ ਕਰਾਸ ਉਦੋਂ ਤੱਕ ਨਹੀਂ ਸੀ ਖੋਲਦਾ ਜਦੋਂ ਤੱਕ ਰਣਬੀਰ ਨੂੰ ਚਾਰ ਕਾਲੇ ਰੰਗ ਦੀਆਂ ਕਾਰਾਂ ਦਿਖਾਈ ਨਹੀਂ ਸਨ ਦੇ ਜਾਂਦੀਆਂ ।

https://www.instagram.com/p/B1_k3LRpxQM/

ਇਸ ਤੋਂ ਬਾਅਦ ਜੋ ਵੀ ਮੁਰਾਦ ਮੰਗੀ ਜਾਂਦੀ ਉਹ ਪੂਰੀ ਹੋ ਜਾਂਦੀ’ । ਰਣਬੀਰ ਕਪੂਰ ਦਾ ਇਹ ਟੋਟਕਾ ਸਕੂਲ ਤੱਕ ਕਾਫੀ ਕੰਮ ਆਉਂਦਾ ਰਿਹਾ । ਰਣਬੀਰ ਕਪੂਰ ਕਹਿੰਦੇ ਹਨ ਕਿ 8 ਨੰਬਰ ਉਹਨਾਂ ਲਈ ਬਹੁਤ ਲੱਕੀ ਹੈ ਕਿਉਂਕਿ 8 ਜੁਲਾਈ ਨੂੰ ਉਸ ਦੀ ਮਾਂ ਦਾ ਜਨਮ ਦਿਨ ਹੁੰਦਾ ਹੈ । ਰਣਬੀਰ ਕਹਿੰਦੇ ਹਨ ਉਹ ਅਕਸਰ ਕਾਰਾਂ ਦੇ ਨੰਬਰ ਦੇਖਦੇ ਹਨ ।

https://twitter.com/sonamakapoor/status/1173528674152280065

ਜੇਕਰ ਇਹਨਾਂ ਕਾਰਾਂ ਦੇ ਨੰਬਰ ਦਾ ਜੋੜ 8 ਹੁੰਦਾ ਹੈ, ਤਾਂ ਉਹ ਮੰਨਦੇ ਹਨ ਉਹਨਾਂ ਦਾ ਕੰਮ ਬਹੁਤ ਜ਼ਬਰਦਸਤ ਹੋਵੇਗਾ । ਰਣਬੀਰ ਕਪੂਰ ਵਾਂਗ ਆਲੀਆ ਭੱਟ ਨੇ ਵੀ ਵੀਡੀਓ ਸ਼ੇਅਰ ਕਰਕੇ ਆਪਣੇ ਲੱਕੀ ਚਾਰਮ ਬਾਰੇ ਦੱਸਿਆ ਹੈ । ਉਹਨਾਂ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B2eAL-glfiQ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network