ਆਲੀਆ ਨਾਲ ਵਿਆਹ ‘ਤੇ ਰਣਬੀਰ ਕਪੂਰ ਨੇ ਤੋੜੀ ਚੁੱਪ, ਵੇਖੋ ਵੀਡੀਓ

written by Shaminder | December 24, 2020

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਜੋੜੀ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ । ਪਰ ਆਲੀਆ ਅਤੇ ਰਣਬੀਰ ਕਪੂਰ ਦੇ ਵਿਆਹ ਦਾ ਉਨ੍ਹਾਂ ਦੇ ਫੈਨਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ।ਪਰ ਹੁਣ ਇਸ ਬਾਰੇ ਰਣਬੀਰ ਕਪੂਰ ਨੇ ਖੁਲਾਸਾ ਕੀਤਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਕੋਰੋਨਾ ਨਾ ਫੈਲਦਾ ਤਾਂ ਉਨ੍ਹਾਂ ਨੇ ਵਿਆਹ ਕਰਵਾ ਲੈਣਾ ਸੀ । alia and ranbir ਫੈਨਸ ਲੰਬੇ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਹੋਰ ਪੜ੍ਹੋ : ਆਂਵਲੇ ਦੇ ਜੂਸ ਦੇ ਹਨ ਕਈ ਫਾਇਦੇ, ਚਮੜੀ ਤੇ ਦੰਦਾਂ ਦੇ ਰੋਗ ਹੁੰਦੇ ਹਨ ਦੂਰ
alia ਇਸ ਦਰਮਿਆਨ ਹੁਣ ਰਣਬੀਰ ਕਪੂਰ ਨੇ ਵੱਡਾ ਖੁਲਾਸਾ ਕੀਤਾ ਹੈ। ਰਣਬੀਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਕੋਰੋਨਾ ਮਹਾਂਮਾਰੀ ਨਾ ਫੈਲੀ ਹੁੰਦੀ ਤਾਂ ਹੁਣ ਤੱਕ ਉਨ੍ਹਾਂ ਦਾ ਅਤੇ ਆਲੀਆ ਭੱਟ ਦਾ ਵਿਆਹ ਹੋ ਜਾਣਾ ਸੀ। ranbir and alia ਆਲੀਆ ਅਤੇ ਰਣਬੀਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਪਹਿਲੀ ਵਾਰ ਰਣਬੀਰ ਕਪੂਰ ਨੇ ਵਿਆਹ ਬਾਰੇ ਅਜਿਹਾ ਸਪੱਸ਼ਟ ਬਿਆਨ ਦਿੱਤਾ ਹੈ।ਇੰਨਾ ਹੀ ਨਹੀਂ, ਆਲੀਆ ਦੀ ਪ੍ਰਸ਼ੰਸਾ ਕਰਦਿਆਂ ਰਣਬੀਰ ਨੇ ਇਹ ਵੀ ਕਿਹਾ ਕਿ ਆਲੀਆ ਉਸ ਨਾਲੋਂ ਜ਼ਿਆਦਾ ਸਫਲ ਅਤੇ ਕਾਮਯਾਬ ਹੈ। ਰਣਬੀਰ ਆਪਣੇ ਆਪ ਨੂੰ ਉਸ ਤੋਂ ਘੱਟ ਸਮਝਦੇ ਹਨ।

0 Comments
0

You may also like