Ranbir Kapoor Viral Video: ਰਣਬੀਰ ਕਪੂਰ ਨੇ ਗੁੱਸੇ 'ਚ ਕਿਉਂ ਸੁੱਟਿਆ ਫੈਨ ਦਾ ਫੋਨ? ਜਾਣੋ ਵਾਇਰਲ ਵੀਡੀਓ ਦਾ ਸੱਚ

Written by  Pushp Raj   |  January 28th 2023 01:30 PM  |  Updated: January 28th 2023 01:43 PM

Ranbir Kapoor Viral Video: ਰਣਬੀਰ ਕਪੂਰ ਨੇ ਗੁੱਸੇ 'ਚ ਕਿਉਂ ਸੁੱਟਿਆ ਫੈਨ ਦਾ ਫੋਨ? ਜਾਣੋ ਵਾਇਰਲ ਵੀਡੀਓ ਦਾ ਸੱਚ

Ranbir Kapoor Throws his Fan Phone Viral Video: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ (Ranbir Kapoor) ਜਦੋਂ ਤੋਂ ਡੈਡੀ ਬਣੇ ਹਨ, ਉਦੋਂ ਤੋਂ ਹੀ ਆਪਣੇ ਫੈਨਜ਼ ਦੀਆਂ ਨਜ਼ਰਾਂ 'ਚ ਕੂਲ ਬਣੇ ਹੋਏ ਹਨ। ਅਜਿਹੇ 'ਚ ਫੈਨਜ਼ ਉਨ੍ਹਾਂ ਨਾਲ ਜੁੜੀ ਹਰ ਅਪਡੇਟ ਜਾਨਣ ਲਈ ਬੇਤਾਬ ਹਨ। ਹਾਲਾਂਕਿ, ਇਨ੍ਹੀਂ ਦਿਨੀਂ ਰਣਬੀਰ ਕਪੂਰ ਦਾ ਅੱਲਗ ਹੀ ਵਿਵਹਾਰ ਵੇਖਣ ਨੂੰ ਮਿਲ ਰਿਹਾ ਹੈ ਜੋ ਕਿ ਫੈਨਜ਼ ਦੀ ਸੋਚ ਤੋਂ ਪਰੇ ਹੈ। ਹਾਲ ਹੀ ਵਿੱਚ ਰਣਬੀਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ 'ਚ ਉਨ੍ਹਾਂ ਨੇ ਗੁੱਸੇ 'ਚ ਆ ਕੇ ਆਪਣੇ ਇੱਕ ਫੈਨ ਦਾ ਫੋਨ ਸੁੱਟ ਦਿੱਤਾ। ਆਓ ਜਾਣਦੇ ਹਾਂ ਕਿ ਅਦਾਕਾਰ ਨੇ ਅਜਿਹਾ ਕਿਉਂ ਕੀਤਾ।

image source: Instagram

ਰਣਬੀਰ ਨੇ ਗੁੱਸੇ 'ਚ ਸੁੱਟਿਆ ਫੈਨ ਦਾ ਫੋਨ

ਦਰਅਸਲ ਸੋਸ਼ਲ ਮੀਡੀਆ 'ਤੇ ਰਣਬੀਰ ਕਪੂਰ ਦੀ ਇੱਕ ਵਾਇਰਲ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਫੈਨ ਰਣਬੀਰ ਨਾਲ ਸੈਲਫੀ ਲੈਣ ਲਈ ਬੇਹੱਦ ਉਤਸ਼ਾਹਿਤ ਹੈ। ਹਾਲਾਂਕਿ ਸੈਲਫੀ ਲੈਂਦੇ ਸਮੇਂ ਫੈਨ ਦੇ ਫੋਨ 'ਚ ਕੁਝ ਸਮੱਸਿਆ ਆ ਜਾਂਦੀ ਹੈ, ਜਿਸ ਕਾਰਨ ਫੋਟੋ ਕਲਿੱਕ ਕਰਨ 'ਚ ਦੇਰੀ ਹੁੰਦੀ ਹੈ। ਫਿਰ ਰਣਬੀਰ ਗੁੱਸੇ ਵਿੱਚ ਫੈਨ ਦਾ ਫੋਨ ਮੰਗਦੇ ਹਨ ਅਤੇ ਸੁੱਟ ਦਿੰਦੇ ਹਨ।

image source: Instagram

ਰਣਬੀਰ ਕਪੂਰ ਨੂੰ ਕੀਤਾ ਜਾ ਰਿਹਾ ਹੈ ਟ੍ਰੋਲ

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਲੋਕ ਗੁੱਸੇ 'ਚ ਆ ਗਏ। ਹਰ ਕੋਈ ਰਣਬੀਰ ਕਪੂਰ ਨੂੰ ਖਰੀ ਖੋਟੀ ਸੁਨਾਉਣ ਲੱਗਾ। ਇਸ ਵੀਡੀਓ ਦੇ ਚੱਲਦੇ ਅਦਾਕਾਰ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਜਿੱਥੇ ਵੱਡੀ ਗਿਣਤੀ 'ਚ ਲੋਕ ਰਣਬੀਰ ਨੂੰ ਝੂਠਾ ਦੱਸ ਕੇ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਫੈਨਜ਼ ਰਣਬੀਰ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ।

ਰਣਬੀਰ ਕਪੂਰ ਦੇ ਸਮਰਥਨ 'ਚ ਆਏ ਫੈਨ

ਹਾਲਾਂਕਿ ਇਸ ਵਾਇਰਲ ਵੀਡੀਓ ਦਾ ਸੱਚ ਕੀ ਹੈ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਕੁਝ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਇੱਕ ਵਿਗਿਆਪਨ ਦੀ ਵੀਡੀਓ ਹੈ। ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- 'ਇਹ ਇੱਕ ਐਡ ਸ਼ੂਟ ਹੈ ਜੋ ਆਪਣੇ ਅਨੋਖੇ ਪ੍ਰਚਾਰ ਮੁਹਿੰਮ ਲਈ ਵਾਇਰਲ ਹੋ ਰਿਹਾ ਹੈ। ਕਿਰਪਾ ਕਰਕੇ ਬਿਨਾਂ ਵਜ੍ਹਾ ਨਫ਼ਰਤ ਨਾ ਫੈਲਾਓ। ਜਲਦ ਹੀ ਇਸ ਦਾ ਅਗਲਾ ਭਾਗ ਵੀ ਵੇਖਣ ਨੂੰ ਮਿਲੇਗਾ।' ਇੱਕ ਹੋਰ ਯੂਜ਼ਰ ਨੇ ਲਿਖਿਆ- 'ਮੈਨੂੰ ਲੱਗਦਾ ਹੈ ਕਿ ਰਣਬੀਰ ਫੋਨ ਸੁੱਟ ਰਹੇ ਹਨ, ਇਹ ਮਹਿਜ਼ ਇੱਕ ਫੋਨ ਦੀ ਐਡ ਲਈ ਹੋ ਸਕਦਾ ਹੈ। ਕਿਉਂਕਿ ਰਣਬੀਰ ਕਦੇ ਵੀ ਜਨਤਕ ਸਥਾਨ 'ਤੇ ਆਪਣਾ ਗੁੱਸਾ ਨਹੀਂ ਜ਼ਾਹਰ ਕਰਦੇ ਅਤੇ ਉਹ ਆਪਣੇ ਫੈਨਜ਼ ਨੂੰ ਬਹੁਤ ਪਿਆਰ ਕਰਦੇ ਹਨ।

image source: Instagram

ਹੋਰ ਪੜ੍ਹੋ: ਬਿਪਾਸ਼ਾ ਬਸੂ ਨੇ ਆਪਣੀ ਧੀ ਨਾਲ ਸ਼ੇਅਰ ਕੀਤੀ ਕਿਊਟ ਵੀਡੀਓ, ਬਾਹਾਂ 'ਚ ਲੈ ਲਾਡ ਲਡਾਉਂਦੀ ਹੋਈ ਆਈ ਨਜ਼ਰ

ਰਣਬੀਰ ਕਪੂਰ ਦੇ ਅਪਕਮਿੰਗ ਪ੍ਰੋਜੈਕਟ

ਰਣਬੀਰ ਕਪੂਰ ਦੇ ਕੰਮ ਦੀ ਗੱਲ ਕਰੀਏ ਤਾਂ ਅਭਿਨੇਤਾ ਜਲਦੀ ਹੀ ਲਵ ਰੰਜਨ ਦੀ ਫ਼ਿਲਮ 'ਤੂੰ ਝੂਠੀ ਮੈਂ ਮੱਕਾਰ' 'ਚ ਨਜ਼ਰ ਆਉਣਗੇ। ਇਸ 'ਚ ਉਨ੍ਹਾਂ ਦੇ ਨਾਲ ਸ਼ਰਧਾ ਕਪੂਰ ਨਜ਼ਰ ਆਵੇਗੀ। ਫ਼ਿਲਮ ਇੱਕ ਰੋਮਾਂਟਿਕ-ਕਾਮੇਡੀ ਉੱਤੇ ਅਧਾਰਿਤ ਹੈ। ਇਹ ਫ਼ਿਲਮ ਇਸੇ ਸਾਲ ਹੋਲੀ ਦੇ ਮੌਕੇ 'ਤੇ 8 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਰਣਬੀਰ ਫ਼ਿਲਮ 'ਜਾਨਵਰ' 'ਚ ਵੀ ਨਜ਼ਰ ਆਉਣਗੇ, ਜਿਸ 'ਚ ਰਸ਼ਮਿਕਾ ਮੰਡਾਨਾ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network