ਰਾਣੀ ਮੁਖਰਜੀ ਨੇ ਖਰੀਦਿਆ ਨਵਾਂ ਘਰ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | August 12, 2021

ਰਾਣੀ ਮੁਖਰਜੀ (Rani Mukerji) ਸੋਸ਼ਲ ਮੀਡੀਆ ‘ਤੇ ਬਹੁਤ ਹੀ ਘੱਟ ਐਕਟਿਵ ਰਹਿੰਦੀ ਹੈ ।ਮੀਡੀਆ ਦੇ ਸਾਹਮਣੇ ਉਹ ਬਹੁਤ ਹੀ ਘੱਟ ਨਜ਼ਰ ਆਉਂਦੀ ਹੈ । ਹੁਣ ਉਹ ਜਲਦ ਹੀ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਜਿਸ ਦੀ ਸ਼ੂਟਿੰਗ ਦੇ ਲਈ ਉਹ ਵਿਦੇਸ਼ ‘ਚ ਰਵਾਨਾ ਹੋਈ ਹੈ, ਪਰ ਇਸੇ ਦੌਰਾਨ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਰਾਣੀ ਮੁਖਰਜੀ  (Rani Mukerji)ਨੇ ਮੁੰਬਈ ਦੇ ਰੁਸਤਮਜੀ ਪੈਰਾਮਾਊਂਟ ‘ਚ ਇੱਕ ਆਲੀਸ਼ਾਨ ਘਰ ਖਰੀਦਿਆ ਹੈ ।

Rani New House -min Image From Google

ਹੋਰ ਪੜ੍ਹੋ : ਸਵਦੇਸ਼ੀ ਹੈਲੀਕਾਪਟਰ ਬਣਾ ਰਿਹਾ ਸੀ ਨੌਜਵਾਨ, ਪੱਖਾ ਵੱਜਣ ਨਾਲ ਹੋਈ ਮੌਤ 

ਰਾਣੀ ਮੁਖਰਜੀ ਰੁਸਤਮਜੀ ਪੈਰਾਮਾਊਂਟ ‘ਚ ਘਰ ਖਰੀਦਣ ਵਾਲੀ ਪੰਜਵੀਂ ਸੈਲੀਬ੍ਰੇਟੀ ਬਣ ਗਈ ਹੈ । ਇਸ ਤੋਂ ਪਹਿਲਾਂ ਦਿਸ਼ਾ ਪਟਾਨੀ, ਟਾਈਗਰ ਸ਼ਰਾਫ ਸਣੇ ਕਈ ਸੈਲੀਬ੍ਰੇਟੀਜ਼ ਨੇ ਵੀ ਇੱਥੇ ਘਰ ਖਰੀਦੇ ਹਨ । ਇਸ ਬਿਲਡਿੰਗ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਰਾਣੀ ਦਾ ਇਹ ਘਰ 22ਵੇਂ ਫਲੌਰ ‘ਤੇ ਬਣਿਆ ਹੋਇਆ ਹੈ ।

rani New House-min Image From Google

ਘਰ ਤੋਂ ਅਰਬ ਮਹਾਸਾਗਰ ਦਾ ਖੂਬਸੂਰਤ ਜਿਹਾ ਨਜ਼ਾਰਾ ਵੀ ਦਿਖਾਈ ਦੇਵੇਗਾ ।ਇਸ ਘਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਆਲੀਸ਼ਾਨ ਸੱਤ ਕਰੋੜ ਤੋਂ ਵੀ ਜ਼ਿਆਦਾ ਦੀ ਕੀਮਤ ਦਾ ਦੱਸਿਆ ਜਾ ਰਿਹਾ ਹੈ ।ਇਸ ਘਰ ‘ਚ ਬੱਚਿਆਂ ਦੇ ਖੇਡਣ ਦੇ ਲਈ ਗੇਮ ਏਰੀਆ, ਸਵੀਮਿੰਗ ਪੂਲ ਅਤੇ ਮਿੰਨੀ ਥੀਏਟਰ ਵਰਗੀਆਂ ਸਹੂਲਤਾਂ ਮੌਜੂਦ ਹਨ ।

 

0 Comments
0

You may also like