ਡਰੱਗ ਡੀਲਰ ਗੁਰਦੀਪ ਰਾਣੋ ਨਾਲ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਣਜੀਤ ਬਾਵਾ ਨੇ ਰੱਖਿਆ ਆਪਣਾ ਪੱਖ, ਕਿਹਾ ਕਿਸਾਨਾਂ ਦੇ ਨਾਲ ਹਾਂ ਤੇ ਰਹਾਂਗਾ

written by Rupinder Kaler | September 25, 2021

ਗਾਇਕ ਰਣਜੀਤ ਬਾਵਾ (Ranjit Bawa) ਏਨੀਂ ਦਿਨੀਂ ਸੁਰਖੀਆਂ ਵਿੱਚ ਹਨ ਕਿਉਂਕਿ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਰਣਜੀਤ ਬਾਵਾ ਦੇ ਨਾਲ ਡਰੱਗ ਡੀਲਰ ਗੁਰਦੀਪ ਰਾਣੋ (Drug Dealer Gurdeep Rano) ਨਜ਼ਰ ਆ ਰਿਹਾ ਹੈ । ਭਾਜਪਾ ਦੇ ਕੁਝ ਲੋਕ ਇਹਨਾਂ ਤਸਵੀਰਾਂ ਨੂੰ ਅਧਾਰ ਬਣਾ ਕੇ ਰਣਜੀਤ ਬਾਵਾ ਨੂੰ ਨਿਸ਼ਾਨਾ ਬਣਾ ਰਹੇ ਹਨ । ਇਹਨਾਂ ਲੋਕਾਂ ਦਾ ਇਲਜ਼ਾਮ ਹੈ ਕਿ ਰਣਜੀਤ ਬਾਵਾ (Ranjit Bawa) ਦਾ ਸਬੰਧ ਡਰੱਗ ਡੀਲਰ ਗੁਰਦੀਪ ਰਾਣੋ ਨਾਲ ਹੈ, ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।

Image Source: Instagram

ਹੋਰ ਪੜ੍ਹੋ :

ਬੱਬੂ ਮਾਨ ਦਾ ਨਵਾਂ ਗੀਤ ‘ਪਰਾਤ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Image Source: Instagram

ਇਹਨਾਂ ਇਲਜ਼ਾਮਾਂ ਤੋਂ ਬਾਅਦ ਰਣਜੀਤ ਬਾਵਾ ਨੇ ਵੀ ਆਪਣਾ ਪੱਖ ਰੱਖਿਆ ਹੈ । ਰਣਜੀਤ ਬਾਵਾ (Ranjit Bawa) ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਕਿਸਾਨ ਮਜਦੂਰ ਏਕਤਾ ਜਿੰਦਾਬਾਦ …. ਪਹਿਲੇ ਦਿਨ ਤੋਂ ਕਿਸਾਨੀ ਸ਼ੰਘਰਸ ਨਾਲ ਹਾਂ ਤੇ ਰਹਾਂਗੇ …. ਬਾਕੀ ਗੱਲ ਰਹੀ ਫੋਟੋ ਦੀ ਤੇ ਉਸ ਮਾਲਕ ਨੇ ਮਿਹਨਤ ਕਰਵਾ ਕੇ ਏਨੇਂ ਜੋਗਾ ਕੀਤਾ ਕਿ ਲੋਕ ਪਿਆਰ ਕਰਦੇ ਹਨ ਤੇ ਫੌਟੋਆਂ ਕਰਵਾਉਦੇਂ ਹਨ।

Image Source: Instagram

ਫੋਟੋ ਕਰਵਾਉਣ ਵੇਲੇ ਕਿਸੇ ਦਾ ਕਰੈਕਟਰ ਸਰਟੀਫਿਕੇਟ ਨਹੀ ਦੇਖਿਆ ਜਾਂਦਾ …ਮਾਲਕ ਅਕਲ ਦੇਵੇ ਵਿਰੋਧ ਕਰਨ ਵਾਲਿਆ ਨੂੰ ਜੇ ਨਸ਼ੇ ਨੂੰ ਠੱਲ ਪਾਉਣੀ ਹੈ ਤਾਂ ਦਿਉ ਪਰਚਾ ਅਡਾਨੀ ਤੇ ਅਤੇ ਹੋਰ ਬਥੇਰੇ ਇੱਥੇ ਵੱਡੇ ਮੱਗਰਮੱਛ …ਅੱਜ ਤੋਂ 5 ਸਾਲ ਪਹਿਲਾ ਗਾਣਾ ਗਾ ਦਿੱਤਾ ਸੀ ਚਿੱਟੇ ਵਾਲਾ ਸਾਰਾ ਪੰਜਾਬ ਤੇ ਪੰਜਾਬੀ ਜਾਣਦੇ ਕੋਣ ਕੀ?

..ਧੰਨਵਾਦ ਸਪੋਰਟ ਕਰਨ ਵਾਲਿਉ’ ਰਣਜੀਤ ਬਾਵਾ ਦੀ ਇਸ ਪੋਸਟ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਰਣਜੀਤ ਬਾਵਾ ਕਿਸਾਨਾਂ ਦਾ ਲਗਾਤਾਰ ਸਮਰਥਨ ਕਰਦਾ ਆ ਰਿਹਾ ਹੈ । ਉਸ ਨੂੰ ਦੇਖ ਦੇ ਹੋਏ ਭਾਜਪਾ ਦੇ ਲੋਕ ਰਣਜੀਤ ਬਾਵਾ ਨੂੰ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਕੇ ਨਿਸ਼ਾਨਾ ਬਣਾ ਰਹੇ ਹਨ ।

0 Comments
0

You may also like