ਜੱਸੀ ਗਿੱਲ , ਰਣਜੀਤ ਬਾਵਾ ਤੇ ਨਿੰਜਾ ਨਿਭਾਉਣਗੇ 'ਹਾਈਐਂਡ ਯਾਰੀਆਂ' , ਕਰਨਗੇ ਸਕਰੀਨ ਸ਼ੇਅਰ

written by Aaseen Khan | January 07, 2019

ਜੱਸੀ ਗਿੱਲ , ਰਣਜੀਤ ਬਾਵਾ , ਅਤੇ ਨਿੰਜਾ ਤਿੰਨੋ ਅਜਿਹੇ ਅਜਿਹੇ ਕਲਾਕਾਰ ਨੇ ਜਿਹੜੇ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੇ ਹਨ। ਤਿੰਨੋ ਪੰਜਾਬੀ ਸਟਾਰ ਮਿਊਜ਼ਿਕ ਦੇ ਨਾਲ ਨਾਲ ਫ਼ਿਲਮੀ ਜਗਤ 'ਚ ਵੀ ਵੱਡੀ ਸ਼ੌਹਰਤ ਹਾਸਿਲ ਕਰ ਚੁੱਕੇ ਹਨ। ਜ਼ਰਾ ਸੋਚੋ ਜੇਕਰ ਇਹ ਤਿੰਨੋ ਸਟਾਰ ਇਕੱਠੇ ਸਕਰੀਨ ਸ਼ੇਅਰ ਕਰਨ ਤਾਂ ਕਿਹੋ ਜਿਹਾ ਹੋਵੇਗਾ। ਤਾਂ ਜਨਾਬ ਇਸ ਬਾਰੇ ਹੁਣ ਜ਼ਿਆਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ। ਰਣਜੀਤ ਬਾਵਾ , ਜੱਸੀ ਗਿੱਲ ਅਤੇ ਨਿੰਜਾ ਦੀ ਆਉਣ ਵਾਲੀ ਫਿਲਮ 'ਹਾਈ ਐਂਡ ਯਾਰੀਆਂ' ਜਿਸ ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ।

https://www.instagram.com/p/BsVUwQsHIcU/

ਇਹ ਪੋਸਟਰ ਨਿੰਜਾ ਵੱਲੋਂ ਸ਼ੇਅਰ ਕੀਤਾ ਗਿਆ ਹੈ , ਜਿਸ 'ਚ ਰਣਜੀਤ ਬਾਵਾ , ਜੱਸੀ ਗਿੱਲ , ਅਤੇ ਨਿੰਜਾ ਇਕੱਠੇ ਗੱਡੀ 'ਚ ਬੈਠੇ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਗੋਰਿਆਂ ਨੂੰ ਦਫ਼ਾ ਕਰੋ , ਦਿਲਦਾਰੀਆਂ , ਚੰਨੋ ਕਮਲੀ ਯਾਰ ਦੀ , ਬੰਬੂਕਾਟ , ਚੰਨਾ ਮੇਰਿਆ , ਸੱਜਣ ਸਿੰਘ ਰੰਗਰੂਟ , ਵਰਗੀਆਂ ਵੱਡੀਆਂ ਅਤੇ ਸੁਪਰ ਹਿੱਟ ਫ਼ਿਲਮਾਂ ਨੂੰ ਡਾਇਰੈਕਟ ਕਰਨ ਵਾਲੇ ਪੰਕਜ ਬੱਤਰਾ ਵੱਲੋਂ ਕੀਤਾ ਜਾ ਰਿਹਾ ਹੈ। ਰਣਜੀਤ ਬਾਵਾ , ਨਿੰਜਾ ਅਤੇ ਜੱਸੀ ਗਿੱਲ ਤੋਂ ਇਲਾਵਾ ਫਿਲਮ ਹਾਈਐਂਡ ਯਾਰੀਆਂ ਫਿਲਮ 'ਚ ਨਵਨੀਤ ਕੌਰ ਢਿੱਲੋਂ , ਮੁਸਕਾਨ ਸੇਠੀ , ਆਰੂਸ਼ੀ ਸ਼ਰਮਾ ਹੋਰੀਂ ਫੀਮੇਲ ਲੀਡ ਰੋਲ 'ਚ ਨਜ਼ਰ ਆਉਣਗੇ।

ਹੋਰ ਵੇਖੋ : ਜ਼ਰਾ ਪਹਿਚਾਣੋ… ਕੀ ਇਹ ਹੀ ਨੇ ਤੁਹਾਡੇ ਗਲੈਮਰਸ ਪੰਜਾਬੀ ਸਿਤਾਰੇ ?

Ranjit Bawa , Jassi Gill , Ninja starer upcoming movie 'High end Yaariyaan' 's release announce ਜੱਸੀ ਗਿੱਲ , ਰਣਜੀਤ ਬਾਵਾ ਤੇ ਨਿੰਜਾ ਨਿਭਾਉਣਗੇ 'ਹਾਈਐਂਡ ਯਾਰੀਆਂ' , ਕਰਨਗੇ ਸਕਰੀਨ ਸ਼ੇਅਰ

ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੰਦੀਪ ਬੰਸਲ , ਦਿਨੇਸ਼ ਔਲਖ , ਬਲਵਿੰਦਰ ਕੋਹਲੀ ਅਤੇ ਪੰਕਜ ਬੱਤਰਾ। ਹਾਈਐਂਡ ਯਾਰੀਆਂ ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇ ਗੁਰਜੀਤ ਸਿੰਘ ਵੱਲੋਂ ਲਿਖਿਆ ਗਿਆ ਹੈ। ਫਿਲਮ ਦੇ ਤਿੰਨੋ ਨਾਇਕ ਸਿੰਗਰ ਹਨ ਤਾਂ ਜ਼ਾਹਿਰ ਹੈ ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੋਣ ਵਾਲਾ ਹੈ ਤੇ ਹੋਣਾ ਵੀ ਚਾਹੀਦਾ ਹੈ ਕਿਉਂਕਿ ਫਿਲਮ 'ਚ ਮਿਊਜ਼ਕ ਦਿੱਤਾ ਹੈ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਬੀ ਪਰਾਕ , ਮਿਊਜ਼ਿਕਲ ਡਾਕ੍ਟਰਜ਼ , ਜੈਦੇਵ ਕੁਮਾਰ ਅਤੇ ਗੋਲਡ ਬੋਆਏ ਨੇ।

ਜੱਸੀ ਗਿੱਲ , ਰਣਜੀਤ ਬਾਵਾ ਤੇ ਨਿੰਜਾ ਨਿਭਾਉਣਗੇ 'ਹਾਈਐਂਡ ਯਾਰੀਆਂ' , ਕਰਨਗੇ ਸਕਰੀਨ ਸ਼ੇਅਰ

ਫਿਲਮ ਨੂੰ ਵਰਲਡ ਵਾਈਡ ਡਿਸਟ੍ਰੀਬਿਊਟ ਓਮਜੀ ਪ੍ਰੋਡਕਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਰਣਜੀਤ ਬਾਵਾ , ਜੱਸੀ ਗਿੱਲ ਅਤੇ ਨਿੰਜਾ ਸਟਾਰਰ ਇਹ ਵੱਡੀ ਫਿਲਮ ਸਪੀਡ ਰਿਕਾਡਜ਼ ਅਤੇ ਪਿਟਾਰਾ ਟਾਲਕੀਜ਼ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ। ਫਿਲਮ ਅਗਲੇ ਮਹੀਨੇ 22 ਫਰਬਰੀ ਨੂੰ ਦੁਨੀਆਂ ਭਰ 'ਚ ਰਿਲੀਜ਼ ਕੀਤਾ ਜਾ ਰਿਹਾ ਹੈ।

You may also like