ਰਣਜੀਤ ਬਾਵਾ ਦਾ ਨਵਾਂ ਗੀਤ ‘ਰੋਣਾ ਹੀ ਸੀ’ ਰਿਲੀਜ਼

Written by  Shaminder   |  April 15th 2021 12:10 PM  |  Updated: April 15th 2021 12:10 PM

ਰਣਜੀਤ ਬਾਵਾ ਦਾ ਨਵਾਂ ਗੀਤ ‘ਰੋਣਾ ਹੀ ਸੀ’ ਰਿਲੀਜ਼

ਰਣਜੀਤ ਬਾਵਾ ਦਾ ਨਵਾਂ ਗੀਤ ‘ਰੋਣਾ ਹੀ ਸੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਡੀ ਹਾਰਪ ਨੇ ਲਿਖੇ ਹਨ ਅਤੇ ਮਿਊਜ਼ਿਕ ਪੇਂਡੂ ਬੁਆਏਜ਼ ਵੱਲੋਂ ਦਿੱਤਾ ਗਿਆ ਹੈ । ਫੀਚਰਿੰਗ ‘ਚ ਰਣਜੀਤ ਬਾਵਾ ਦੇ ਨਾਲ ਗਿੰਨੀ ਕਪੂਰ ਨਜ਼ਰ ਆ ਰਹੇ ਹਨ ।ਇਹ ਇੱਕ ਸੈਡ ਸੌਂਗ ਹੈ ਜਿਸ ‘ਚ ਇੱਕ ਜੋੜੇ ਦੀ ਗੱਲ ਕੀਤੀ ਗਈ ਹੈ, ਜੋ ਕਿ ਇੱਕ ਦੂਜੇ ਨੂੰ ਬੇਹੱਦ ਚਾਹੁੰਦੇ ਹਨ ।

Ranjit Bawa Image From Ranjit Bawa Song 'Ronna Hi Si'

ਹੋਰ ਪੜ੍ਹੋ : ਜਦੋਂ ਨੇਹਾ ਕੱਕੜ ਦਾ ਗਾਣਾ ਸੁਣਕੇ ਅਨੂੰ ਮਲਿਕ ਨੇ ਖੁਦ ਦੇ ਮਾਰੇ ਸਨ ਥੱਪੜ, ਵੀਡੀਓ ਵਾਇਰਲ

Ranjit Image From Ranjit Bawa Song 'Ronna Hi Si'

ਬੇਸ਼ੱਕ ਕੁਝ ਗਲਤ ਫਹਿਮੀਆਂ ਦੇ ਕਾਰਨ ਕੁਝ ਸਮੇਂ ਲਈ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਨੇ, ਪਰ ਆਖਿਰਕਾਰ ਫਿਰ

ਤੋਂ ਇੱਕਠੇ ਹੋ ਜਾਂਦੇ ਹਨ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

Ranjit Image From Ranjit Bawa Song 'Ronna Hi Si'

ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਉਹ ਰਿਲੀਜ਼ ਕਰਨ ਵਾਲੇ ਹਨ । ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ਅਤੇ ਜਲਦ ਹੀ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network