ਸਟੇਸ਼ਨ 'ਤੇ ਗਾਉਣ ਵਾਲੀ ਰਾਨੂੰ ਮੰਡਲ ਦਾ ਪਹਿਲਾ ਗੀਤ ਹੋਇਆ ਰਿਕਾਰਡ,ਇਸ ਗਾਇਕ ਨੇ ਦਿੱਤਾ ਮੌਕਾ,ਇੱਕ ਵੀਡੀਓ ਨੇ ਬਦਲ ਦਿੱਤੀ ਜ਼ਿੰਦਗੀ
ਰਾਨੂੰ ਮੰਡਲ ਜੋ ਕਿ ਸੋਸ਼ਲ ਮੀਡੀਆ 'ਤੇ ਲਤਾ ਮੰਗੇਸ਼ਕਰ ਦਾ ਗਾਣਾ ਗਾ ਕੇ ਕਾਫੀ ਪ੍ਰਸਿੱਧ ਹੋ ਗਈ ਸੀ । ਉਸ ਦਾ ਪਹਿਲਾ ਗਾਣਾ ਹਿਮੇਸ਼ ਰੇਸ਼ਮੀਆ ਨੇ ਰਿਕਾਰਡ ਕੀਤਾ ਹੈ । ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਿਮੇਸ਼ ਰੇਸ਼ਮੀਆ ਨੇ ਰਾਣੂ ਨੂੰ ਗਾਉਣ ਦਾ ਮੌਕਾ ਦਿੱਤਾ ਹੈ ਅਤੇ ਇਸ ਦਾ ਇੱਕ ਵੀਡੀਓ ਹਿਮੇਸ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।
ਹੋਰ ਵੇਖੋ :ਇੱਕ ਵੀਡੀਓ ਨੇ ਰਾਨੂੰ ਦੀ ਬਦਲੀ ਜ਼ਿੰਦਗੀ, ਵੱਡੇ ਸ਼ੋਅ ਮਿਲਣ ਤੋਂ ਬਾਅਦ, ਮਿਲਿਆ ਇੱਕ ਹੋਰ ਵੱਡਾ ਤੋਹਫਾ
https://www.instagram.com/p/B1eVI_cjQS3/
ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਹਮੇਸ਼ ਰਾਨੂੰ ਦਾ ਹੌਂਸਲਾ ਵਧਾਉਂਦੇ ਹੋਏ ਵਿਖਾਈ ਦੇ ਰਹੇ ਹਨ । ਦੱਸ ਦਈਏ ਕਿ ਪਿਛਲੇ ਦਿਨੀਂ ਸੁਰ ਕੋਕਿਲਾ ਦਾ ਨਾਂਅ ਨਾਲ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਦਾ ਗੀਤ 'ਪਿਆਰ ਕਾ ਨਗਮਾ' ਗਾ ਕੇ ਰਾਨੂੰ ਦੇਸ਼ ਵਿਦੇਸ਼ 'ਚ ਪ੍ਰਸਿੱਧ ਹੋ ਗਈ ਸੀ ਅਤੇ ਸੋਸ਼ਲ ਮੀਡੀਆ 'ਤੇ ਰਾਤੋ ਰਾਤ ਸਟਾਰ ਬਣ ਗਈ ਸੀ ।
ਜਿਸ ਤੋਂ ਬਾਅਦ ਉਨ੍ਹਾਂ ਨੂੰ ਗਾਉਣ ਦੇ ਆਫਰ ਮਿਲਣ ਲੱਗ ਪਏ ਸਨ ਅਤੇ ਮੇਕਓਵਰ ਤੋਂ ਬਾਅਦ ਰਾਨੂੰ ਪੂਰੀ ਤਰ੍ਹਾਂ ਬਦਲ ਗਈ ਸੀ ।ਜਿਸ ਤੋਂ ਬਾਅਦ ਮੰਨੇ ਪ੍ਰਮੰਨੇ ਗਾਇਕ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਗਾਉਣ ਦਾ ਮੌਕਾ ਦਿੱਤਾ ਹੈ । ਦੱਸ ਦਈਏ ਕਿ ਹਿਮੇਸ਼ ਰੇਸ਼ਮਿਆ ਨੇ ਰਾਨੂੰ ਮੰਡਲ ਨੂੰ ਇਹ ਮੌਕਾ ਆਪਣੀ ਫ਼ਿਲਮ 'ਹੈਪੀ ਹਾਰਡੀ ਐਂਡ ਹੀਰ' 'ਚ ਦਿੱਤਾ ਹੈ, ਜਿਸ ਲਈ ਉਹ ਗੀਤ ਗਾ ਰਹੀ ਹੈ ।