ਰਾਨੂੰ ਜਿਸ ਬੰਦੇ ਦਾ ਗਾਣਾ ਗਾ ਕੇ ਸਟਾਰ ਬਣੀ, ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ

Written by  Rupinder Kaler   |  August 28th 2019 06:04 PM  |  Updated: August 28th 2019 06:04 PM

ਰਾਨੂੰ ਜਿਸ ਬੰਦੇ ਦਾ ਗਾਣਾ ਗਾ ਕੇ ਸਟਾਰ ਬਣੀ, ਉਸ ਦੀ ਸਾਰ ਲੈਣ ਵਾਲਾ ਕੋਈ ਨਹੀਂ

ਸਟੇਸ਼ਨ 'ਤੇ 'ਪਿਆਰ ਕਾ ਨਗਮਾ ਹੈ...' ਗਾਣਾ ਗਾ ਕੇ ਭਾਵੇਂ ਰਾਨੂੰ ਮੰਡਲ ਅੱਜ ਸਟਾਰ ਬਣ ਗਈ ਹੈ । ਇਸ ਗਾਣੇ ਤੋਂ ਬਾਅਦ ਮਿਊਜ਼ਿਕ ਡਾਇਰੈਕਟਰ ਹਿਮੇਸ਼ ਨੇ ਰਾਨੂੰ ਨੂੰ ਆਪਣੀ ਫਿਲਮ 'ਚ ਗਾਣਾ ਗਾਉਣ ਦਾ ਮੌਕਾ ਵੀ ਦਿੱਤਾ ਹੈ, ਪਰ ਜਿਨ੍ਹਾਂ ਦਾ ਲਿਖਿਆ ਹੋਇਆ ਗਾਣਾ ਗਾ ਰਹੀ ਸੀ ਉਹ ਅੱਜ ਕਿਹੜੇ ਹਾਲਾਤ 'ਚ ਹੈ ਉਨ੍ਹਾਂ ਦੇ ਬਾਰੇ 'ਚ ਕਿਸੇ ਨੂੰ ਖ਼ਬਰ ਨਹੀਂ ਹੈ ।

https://www.instagram.com/p/B1kutyyBIpo/

ਦਰਅਸਲ ਇਹ ਗਾਣਾ ਸੰਤੋਖ ਆਨੰਦ ਦਾ ਲਿਖਿਆ ਹੋਇਆ ਹੈ। ਬਾਲੀਵੁੱਡ ਲਿਰਿਕਸ ਮਨੋਜ ਮੁੰਤਸ਼ਿਰ ਨੇ ਇਕ ਟਵੀਟ ਦੇ ਜ਼ਰੀਏ ਇਸ ਗੱਲ 'ਤੇ ਸਾਰਿਆਂ ਦਾ ਧਿਆਨ ਖਿਚਿਆ ਹੈ। ਉਹਨਾਂ ਨੇ ਲੋਕਾਂ ਤੇ ਮੀਡੀਆ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਸੰਤੋਖ ਆਨੰਦ ਨੂੰ ਵੀ ਉਸੇ ਤਰ੍ਹਾਂ ਕਵਰ ਕਰਨ ਜਿਸ ਤਰ੍ਹਾਂ ਰਾਨੂੰ ਨੂੰ ਕੀਤਾ ਜਾ ਰਿਹਾ ਹੈ ।

https://twitter.com/manojmuntashir/status/1165865878203666432

ਉਹਨਾਂ ਨੇ ਕਿਹਾ ਹੈ ਸੰਤੋਖ ਆਨੰਦ ਕਿਸ ਤਰ੍ਹਾਂ ਦੇ ਹਲਾਤਾਂ ਵਿੱਚ ਰਹਿ ਰਹੇ ਹਨ ਇਹ ਮੀਡੀਆ ਨੂੰ ਕਵਰ ਕਰਨਾ ਚਾਹੀਦਾ ਹੈ । ਮਨੋਜ਼ ਦੇ ਇਸ ਟਵੀਟ ਨੂੰ ਸਿੰਗਰ ਟੋਨੀ ਕੱਕੜ ਨੇ ਵੀ ਰੀ-ਟਵੀਟ ਕੀਤਾ ਹੈ।

https://twitter.com/TonyKakkar/status/1165908486279970823

ਟੋਨੀ ਨੇ ਮਨੋਜ ਦੀ ਗੱਲ 'ਤੇ ਸਹਿਮਤੀ ਜਤਾਉਂਦਿਆਂ ਕਿਹਾ, ਸੱਚ ਕਹਿ ਰਹੇ ਹਨ ਮਨੋਜ ਜੀ... ਉਨ੍ਹਾਂ ਨੇ ਇਹ ਤੇ ਅਜਿਹੇ ਕਈ ਮਾਸਟਰਪੀਸ ਲਿਖੇ ਹਨ। ਉਹ ਬਹੁਤ ਕੁਝ ਡਿਜ਼ਰਵ ਕਰਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network