ਦੀਪਿਕਾ ਰਣਵੀਰ ਨੇ ਨੱਚ ਨੱਚ ਹਿਲਾਈ ਧਰਤੀ , ਦੇਖੋ ਵੀਡੀਓ

Written by  Aaseen Khan   |  November 25th 2018 12:33 PM  |  Updated: November 25th 2018 12:33 PM

ਦੀਪਿਕਾ ਰਣਵੀਰ ਨੇ ਨੱਚ ਨੱਚ ਹਿਲਾਈ ਧਰਤੀ , ਦੇਖੋ ਵੀਡੀਓ

ਦੀਪਿਕਾ ਰਣਵੀਰ ਨੇ ਨੱਚ ਨੱਚ ਹਿਲਾਈ ਧਰਤੀ , ਦੇਖੋ ਵੀਡੀਓ : ਰਣਬੀਰ ਸਿੰਘ ਦੇ ਤੇ ਦੀਪਿਕਾ ਪਾਦੂਕੋਣ ਆਪਣੇ ਵਿਆਹ ਦਾ ਰਿਸ਼ੈਪਸ਼ਨ ਪਾਰਟੀਆਂ 'ਚ ਲਗਾਤਾਰ ਰੁੱਜੇ ਹੋਏ ਹਨ। ਹਰ ਉਹਨਾਂ ਦੇ ਅੰਦਾਜ਼ ਅਤੇ ਦਿੱਖ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਿਛਲੇ ਦਿਨੀ ਬੈਂਗਲੁਰੂ 'ਚ ਰਿਸ਼ੇਪਸ਼ਨ ਪਾਰਟੀ ਦੇਣ ਤੋਂ ਬਾਅਦ ਬੀਤੇ ਦਿਨ ਮੁੰਬਈ 'ਚ ਦੀਪਿਕਾ ਤੇ ਰਣਵੀਰ ਦੇ ਵਿਆਹ ਦੀ ਰਿਸ਼ੈਪਸ਼ਨ ਪਾਰਟੀ ਦਿੱਤੀ ਗਈ। ਪਾਰਟੀ 'ਚ ਰਣਵੀਰ ਤੇ ਦੀਪਿਕਾ ਪੂਰੇ ਮੂਡ 'ਚ ਦਿਖਾਈ ਦਿੱਤੇ।

https://www.instagram.com/p/BqmKlBcAfZj/

ਡਾਂਸ ਫਲੋਰ ਤੇ ਰਣਵੀਰ ਨੇ ਆਪਣੇ ਦਿਲ ਦੀਆਂ ਗੱਲਾਂ ਕਰ ਲੋਕਾਂ ਨੂੰ ਸੰਬੋਧਨ ਕੀਤਾ। ਦੀਪਿਕਾ ਨੇ ਵੀ ਰਣਵੀਰ ਦਾ ਪੂਰਾ ਸਾਥ ਨਿਭਾਇਆ। ਇਸ ਪਾਰਟੀ ਦੀਆਂ ਕਈ ਵੀਡੀਓਜ਼ ਵੀ ਇੰਟਰਨੈੱਟ ਤੇ ਵਾਇਰਲ ਹੋ ਰਹੀਆਂ ਹਨ।

https://www.instagram.com/p/BqmJbIOAIDY/

ਇਹਨਾਂ ਵੀਡੀਓਜ਼ 'ਚ ਰਣਬੀਰ ਦੀਪਿਕਾ ਨੂੰ ਵਾਰ ਵਾਰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦਿਖਾਈ ਦੇ ਰਹੇ ਨੇ। ਇੱਕ ਜਗ੍ਹਾ ਤਾਂ ਉਹਨਾਂ ਨੇ ਦੀਪਿਕਾ ਪਿਆਰ ਨਾਲ ਆਪਣੀ ਮਾਣੋ ਬਿੱਲੀ ਕਹਿ ਕੇ ਬੁਲਾਇਆ ਹੈ।

https://www.instagram.com/p/BqmJAXxAjzq/

ਇਹਨਾਂ ਹੀ ਨਹੀਂ ਰਣਵੀਰ ਦਾ ਕਹਿਣਾ ਸੀ ਉਹਨਾਂ ਨੇ ਦੁਨੀਆਂ ਦੀ ਸਭ ਤੋਂ ਸੋਹਣੀ ਲੜਕੀ ਨਾਲ ਵਿਆਹ ਕੀਤਾ ਹੈ। ਜ਼ਿਕਰਯੋਗ ਹੈ ਕਿ ਦੀਪਿਕਾ ਤੇ ਰਣਵੀਰ ਦੇ ਇਹ ਪਾਰਟੀ ਮੁੰਬਈ ਦੇ ਹਯਾਤ ਹੋਟਲ 'ਚ ਰੱਖੀ ਗਈ ਸੀ ਜਿਸ 'ਚ ਦੀਪਿਕਾ 'ਤੇ ਰਣਵੀਰ ਦੇ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ।

ਹੋਰ ਪੜ੍ਹੋ : ਦੀਪਵੀਰ ਦੇ ਵਿਆਹ ਦਾ ਉਹ ਹਿੱਸਾ ਜੋ ਤੁਸੀਂ ਨਹੀਂ ਦੇਖਿਆ ਹੋਵੇਗਾ , ਦੇਖੋ ਤਸਵੀਰਾਂ

https://www.instagram.com/p/BqmJv0bHTNQ/

ਦੱਸ ਦਈਏ ਰਣਵੀਰ ਤੇ ਦੀਪਿਕਾ ਨੇ ਪਿਛਲੇ ਦਿਨੀ ਇਟਲੀ 'ਚ ਆਪਣੇ ਵਿਆਹ ਦੀਆਂ ਰਸਮਾਂ ਅਦਾ ਕੀਤੀਆਂ ਸੀ। ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਨੇ ਵੀ ਇੰਟਰਨੈੱਟ ਤੇ ਭੁਚਾਲ ਲਿਆ ਦਿੱਤਾ ਸੀ। ਇਸ ਤੋਂ ਬਾਅਦ ਰਣਵੀਰ ਤੇ ਦੀਪਿਕਾ ਆਪਣੇ ਵਿਆਹ ਦੀਆਂ 2 ਹੋਰ ਰਿਸ਼ੈਪਸ਼ਨ ਪਾਰਟੀਆਂ ਦੇਣ ਜਾ ਰਹੇ ਹਨ ਜਿੰਨ੍ਹਾਂ ਚੋਂ ਪਹਿਲੀ 28 ਨਵੰਬਰ ਅਤੇ ਦੂਜੀ 1 ਦਿਸੰਬਰ ਨੂੰ ਹੋਵੇਗੀ।

https://www.instagram.com/p/BqmKHW1HxPe/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network