ਰਣਵੀਰ ਸਿੰਘ ਨੇ ਭੰਗੜਾ ਪਾ ਕੇ ਫਿਲਮ ਦੀ ਸਫਲਤਾ ਦੀ ਮਨਾਈ ਖੁਸ਼ੀ, ਦੇਖੋ ਵੀਡਿਓ 

written by Rupinder Kaler | January 08, 2019

ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ਸਿੰਬਾ ਨੂੰ ਬਾਕਸ ਆਫਿਸ ਤੇ ਜ਼ਬਰਦਸਤ ਸਫਲਤਾ ਮਿਲੀ ਹੈ । ਇਸ ਫਿਲਮ ਵਿੱਚ ਰਣਵੀਰ ਸਿੰਘ ਅਤੇ ਸਾਰਾ ਆਲੀ ਖਾਨ ਮੇਨ ਰੋਲ ਵਿੱਚ ਦਿਖਾਈ ਦਿੱਤੇ ਹਨ ਜਦੋਂ ਕਿ ਇਸ ਫਿਲਮ ਨੂੰ ਕਰਨ ਜ਼ੋਹਰ ਨੇ ਪ੍ਰੋਡਿਊਸ ਕੀਤਾ ਹੈ । ਹੁਣ ਤੱਕ ਮਿਲੀਆਂ ਖਬਰਾਂ ਮੁਤਾਬਿਕ ਇਹ ਫਿਲਮ ਹੁਣ ਤੱਕ ਬਾਕਸ ਆਫਿਸ ਤੇ 190 ਕਰੋੜ ਕਮਾ ਚੁੱਕੀ ਹੈ ।

View this post on Instagram

#ranveersingh #simmba success bash

A post shared by Manav Manglani (@manav.manglani) on

ਇਸ ਫਿਲਮ ਦੀ ਸਫਲਤਾ ਨੂੰ ਲੈ ਕੇ ਬੀਤੀ ਰਾਤ ਇੱਕ ਪਾਰਟੀ ਰੱਖੀ ਗਈ ਸੀ । ਇਸ ਪਾਰਟੀ ਵਿੱਚ ਫਿਲਮ ਦੀ ਸਟਾਰ ਕਾਸਟ ਸਮੇਤ ਫਿਲਮ ਨਾਲ ਜੁੜੇ ਕਈ ਫਿਲਮੀ ਸਿਤਾਰੇ ਪਹੁੰਚੇ ਸਨ । ਇਹਨਾਂ ਸਿਤਾਰਿਆਂ ਵਿੱਚ ਦੀਪਿਕਾ ਪਾਦੂਕੋਣ, ਅਜੇ ਦੇਵਗਨ, ਕਾਜੋਲ, ਮਨੀਸ਼ ਮਲਹੋਤਰਾ, ਮੁਰਲੀ ਸ਼ਰਮਾ ਸਮੇਤ ਹੋਰ ਕਈ ਸਿਤਾਰੇ ਹਾਜ਼ਰ ਸਨ । ਇਸ ਪਾਰਟੀ ਦੀਆਂ ਕੁਝ ਵੀਡਿਓ ਅਤੇ ਤਸਵੀਰਾਂ ਸ਼ੋਸਲ ਮੀਡਿਆ ਤੇ ਖੂਬ ਵਾਇਰਲ ਹੋ ਰਹੀਆਂ ਹਨ ।

ਕੁਝ ਤਸਵੀਰਾਂ ਫਿਲਮੀ ਸਿਤਾਰਿਆਂ ਨੇ ਸ਼ੇਅਰ ਕੀਤੀਆਂ ਹਨ ਤੇ ਕੁਝ ਵਾਇਰਲ ਹੋਈਆਂ ਹਨ । ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਵਿੱਚ ਰਣਵੀਰ ਸਿੰਘ ਨੂੰ ਇੱਕ ਭ੍ਰਿਸ਼ਟ ਪੁਲਿਸ ਅਫਸਰ ਦੇ ਤੌਰ ਤੇ ਦਿਖਾਇਆ ਗਿਆ ਹੈ ।

ਪਰ ਫਿਲਮ ਵਿੱਚ ਇੱਕ ਘਟਨਾ ਵਾਪਰਦੀ ਹੈ ਜਿਸ ਕਰਕੇ ਰਣਵੀਰ ਸਿੰਘ ਬਦਲ ਜਾਂਦਾ ਹੈ । ਬਾਜੀਰਾਓ ਮਸਤਾਨੀ ਤੋਂ ਬਾਅਦ ਰਣਵੀਰ ਸਿੰਘ ਦੀ ਇਹ ਫਿਲਮ ਸਭ ਵੱਡੀ ਹਿੱਟ ਫਿਲਮ ਹੈ ।

You may also like