ਰਣਵੀਰ ਸਿੰਘ ਨੇ ਆਪਣੀ ਮਾਂ ਦੇ ਬਰਥਡੇ ‘ਤੇ ਗਾਇਆ ਗੀਤ, ਵੀਡੀਓ ਹੋ ਰਿਹਾ ਵਾਇਰਲ

written by Shaminder | August 23, 2021

ਅਦਾਕਾਰ ਰਣਵੀਰ ਸਿੰਘ  (Ranveer Singh )ਦਾ ਇੱਕ ਵੀਡਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੀ ਮਾਂ ਅਤੇ ਪਤਨੀ ਦੀਪਿਕਾ ਪਾਦੂਕੋਣ (Deepika Padukone )ਦੇ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ ਬੀਤੇ ਦਿਨ ਅਦਾਕਾਰ ਦੀ ਮਾਂ (Mother) ਦੇ ਜਨਮ ਦਿਨ  ਦਾ ਹੈ । ਜਿਸ ਮੌਕੇ ਅਦਾਕਾਰ ਗਾਣਾ ਗਾ ਕੇ ਆਪਣੀ ਮਾਤਾ ਜੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਮੌਕੇ ਉਨ੍ਹਾਂ ਦੀ ਮਾਤਾ ਵੀ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ।

Deepika padukone,-min Image From Instagram

ਹੋਰ ਪੜ੍ਹੋ :  ਮਲਾਇਕਾ ਅਰੋੜਾ ਦਾ ਵੱਡਾ ਖੁਲਾਸਾ, ਛੇਤੀ ਪੈਸੇ ਕਮਾਉਣ ਦੇ ਚੱਕਰ ਵਿੱਚ ਕਰ ਬੈਠੀ ਸੀ ਇਹ ਕੰਮ

ਦੱਸ ਦਈਏ ਕਿ ਬੀਤੇ ਦਿਨ ਰਣਵੀਰ ਸਿੰਘ ਦੀ ਮਾਂ ਦਾ ਜਨਮ ਦਿਨ ਸੀ । ਰਣਵੀਰ ਸਿੰਘ ਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਰਣਵੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਦੀਪਿਕਾ ਪਾਦੂਕੋਣ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਹੈ ।

 

View this post on Instagram

 

A post shared by Viral Bhayani (@viralbhayani)

ਅਦਾਕਾਰ ਰਣਵੀਰ ਸਿੰਘ ਆਪਣੀ ਸੱਸ ਦੇ ਨਾਲ ਲੰਚ ‘ਤੇ ਗਈ ਸੀ । ਜਿਸ ਦੌਰਾਨ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ।

Ranveer singh mother -min Image From Instagram

ਇਸ ਮੌਕੇ ਦੀਪਿਕਾ ਦੀ ਨਨਾਣ ਰਿਤਿਕਾ ਦੇ ਨਾਲ ਵੀ ਉਨ੍ਹਾਂ ਵੀ ਬਿਹਤਰੀਨ ਟਿਊਨਿੰਗ ਵੇਖਣ ਨੂੰ ਮਿਲੀ । ਦੀਪਿਕਾ ਨੇ ਇਸ ਖ਼ਾਸ ਮੌਕੇ ਤੇ ਲਾਲ ਰੰਗ ਦਾ ਟੌਪ ਪਾਇਆ ਹੋਇਆ ਸੀ । ਜਦੋਂਕਿ ਰਣਵੀਰ ਸਿੰਘ ਵੀ ਸਟਾਈਲਿਸ਼ ਅੰਦਾਜ਼ ‘ਚ ਨਜ਼ਰ ਆਏ ।

0 Comments
0

You may also like