Netflix 'ਤੇ ਜਲਦ ਹੀ ਰਿਲੀਜ਼ ਹੋਣਗੇ Ranveer vs Wild ਦੇ 2 ਹੋਰ ਸੀਜ਼ਨ, ਪੜ੍ਹੋ ਪੂਰੀ ਖ਼ਬਰ
Netflix 'ਤੇ ਜਲਦ ਹੀ ਰਿਲੀਜ਼ ਹੋਣਗੇ Ranveer vs Wild ਦੇ 2 ਹੋਰ ਸੀਜ਼ਨ, ਪੜ੍ਹੋ ਪੂਰੀ ਖ਼ਬਰ
Ranveer vs Wild 2 more seasons released on Netflix: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਬੈਸਟ ਐਕਟਰ ਦਾ ਅਵਾਰਡ ਜਿੱਤ ਕੇ ਚਰਚਾ ਵਿੱਚ ਆ ਗਏ ਹਨ। ਬਾਲੀਵੁੱਡ ਵਿੱਚ ਰਣਵੀਰ ਸਿੰਘ ਆਪਣੇ ਵੱਖਰੇ ਪਹਿਰਾਵੇ ਅਤੇ ਜੋਸ਼ੀਲੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਜਿਹਾ ਹੀ ਕੁਝ Ranveer vs Wild ਦੇ ਪਹਿਲੇ ਸੀਜ਼ਨ ਵਿੱਚ ਵੇਖਣ ਨੂੰ ਮਿਲਿਆ ਸੀ। ਹੁਣ ਇਹ ਖ਼ਬਰ ਹੈ ਕਿ ਜਲਦ ਹੀ Ranveer vs Wild ਦੇ 2 ਹੋਰ ਸੀਜ਼ਨ OTT ਪਲੇਟਫਾਰਮ Netflix 'ਤੇ ਜਲਦ ਹੀ ਰਿਲੀਜ਼ ਹੋਣਗੇ।
image from instagram
ਦੱਸ ਦਈਏ ਕਿ ਰਣਵੀਰ ਸਿੰਘ ਦਾ OTT ਪਲੇਟਫਾਰਮ Netflix 'ਤੇ ਆਇਆ ਸ਼ੋਅ 'Ranveer vs Wild with Bear Grylls' ਸੁਪਰਹਿਟ ਜਾਣ ਤੋਂ ਬਾਅਦ ਹੁਣ ਮੇਕਰਸ ਇਸ ਦੇ 2 ਹੋਰ ਨਵੇਂ ਸੀਜ਼ਨ ਬਣਾਉਣ 'ਤੇ ਵਿਚਾਰ ਕਰ ਰਹੇ ਹਨ। ਪਿਛਲੇ ਮਹੀਨੇ ਰਿਲੀਜ਼ ਹੋਏ ਇਸ ਸਰਵਾਈਵਲ ਸ਼ੋਅ 'ਚ ਰਣਵੀਰ ਸਿੰਘ ਸਰਵਾਈਵਲ ਮਾਹਿਰ ਬੀਅਰ ਗ੍ਰਿਲਸ ਨਾਲ ਨਜ਼ਰ ਆਏ ਸਨ ਅਤੇ ਸ਼ੋਅ ਨੂੰ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਰਣਵੀਰ ਸਿੰਘ ਨੇ ਸ਼ੋਅ 'ਚ ਨਾ ਸਿਰਫ ਐਡਵੈਂਚਰ ਕੀਤਾ ਸਗੋਂ ਕਈ ਅਜੀਬੋ-ਗਰੀਬ ਚੀਜ਼ਾਂ ਵੀ ਖਾਧੀਆਂ।
ਇਸ ਸ਼ੋਅ 'ਚ ਰਣਵੀਰ ਸਿੰਘ ਜੰਗਲ ਵਿੱਚ ਘੁੰਮਦੇ ਹੋਏ ਤੇ ਕੀੜੇ-ਮਕੌੜੇ ਖਾਂਦੇ ਨਜ਼ਰ ਆਏ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸੀਜ਼ਨ 'ਚ ਉਹ ਦਰਸ਼ਕਾਂ ਲਈ ਕੀ ਨਵਾਂ ਅਤੇ ਖ਼ਾਸ ਲੈ ਕੇ ਆਉਂਦੇ ਹਨ। ਮੀਡੀਆ ਰਿਪੋਰਟਸ ਦੇ ਮੁਤਾਬਕ ਰਣਵੀਰ ਸਿੰਘ ਇੱਕ ਵੱਡੇ ਐਡਵੈਂਚਰ 'ਤੇ ਜਾਣ ਵਾਲੇ ਹਨ ਅਤੇ ਇਸ ਵਾਰ ਇਹ ਪਹਿਲਾਂ ਨਾਲੋਂ ਵੱਡਾ ਅਤੇ ਖ਼ਤਰਨਾਕ ਹੋਵੇਗਾ।
image from instagram
ਮੀਡੀਆ ਰਿਪੋਰਟਸ ਰਿਪੋਰਟ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਣਵੀਰ ਸਿੰਘ ਸਤੰਬਰ 'ਚ ''Ranveer vs Wild with Bear Grylls' ਦੇ 2 ਸੀਜ਼ਨ ਬੈਕ ਟੂ ਬੈਕ ਸ਼ੂਟ ਕਰਨ ਜਾ ਰਹੇ ਹਨ। ਪਹਿਲੇ ਸੀਜ਼ਨ 'ਚ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਪਾਦੂਕੋਣ ਲਈ ਅਨੋਖੇ ਫੁੱਲ ਦੀ ਤਲਾਸ਼ 'ਚ ਨਿਕਲੇ ਸਨ। ਸ਼ੋਅ 'ਚ ਰਣਵੀਰ ਨੇ ਜੋ ਕੀਤਾ, ਉਸ 'ਤੇ ਕਾਫੀ ਮੀਮ ਬਣਾਏ ਗਏ ਅਤੇ ਰਣਵੀਰ ਸਿੰਘ ਕਾਫੀ ਚਰਚਾ 'ਚ ਰਹੇ।
image from instagram
ਹੋਰ ਪੜ੍ਹੋ: ਪ੍ਰੈਗਨੈਂਸੀ ਐਲਾਨ ਕਰਨ ਤੋਂ ਬਾਅਦ ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ
ਰਣਵੀਰ ਸਿੰਘ ਅਗਲੇ 2 ਸੀਜ਼ਨਾਂ 'ਚ ਖ਼ੁਦ ਨੂੰ ਹੋਰ ਵੀ ਜ਼ਿਆਦਾ ਜ਼ੋਖਮ 'ਚ ਪਾਉਂਦੇ ਨਜ਼ਰ ਆ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰਣਵੀਰ ਨੇ ਪਹਿਲੇ ਸੀਜ਼ਨ 'ਚ ਜੋ ਕੀਤਾ ਉਹ ਹੈਰਾਨ ਕਰਨ ਵਾਲਾ ਸੀ। ਮਜ਼ੇਦਾਰ ਗੱਲ ਇਹ ਸੀ ਕਿ ਇਹ ਇੱਕ ਇੰਟਰਐਕਟਿਵ ਸ਼ੋਅ ਸੀ ਜਿਸ ਵਿੱਚ ਦਰਸ਼ਕ ਚੁਣ ਸਕਦੇ ਸਨ ਕਿ ਰਣਵੀਰ ਸਿੰਘ ਤੋਂ ਕੁਝ ਵੀ ਕਰਵਾ ਸਕਦੇ ਹਨ। ਦਰਸ਼ਕਾਂ ਨੇ ਇਸ ਸ਼ੋਅ ਦੇ ਪਹਿਲੇ ਸੀਜ਼ਨ ਨੂੰ ਭਰਵਾਂ ਹੁੰਗਾਰਾ ਦਿੱਤਾ। ਇਹ ਖ਼ਬਰ ਸੁਣ ਕੇ ਰਣਵੀਰ ਦੇ ਫੈਨਜ਼ ਬੇਹੱਦ ਖੁਸ਼ ਹੋ ਗਏ ਹਨ। ਕਿਉਂਕਿ ਉਹ ਮੁੜ ਇੱਕ ਵਾਰ ਫਿਰ ਤੋਂ ਆਪਣੇ ਚਹੇਤੇ ਅਦਾਕਾਰ ਰਣਵੀਰ ਸਿੰਘ ਨੂੰ ਸਟੰਟ ਤੇ ਐਡਵੈਂਚਰ ਕਰਦੇ ਹੋਏ ਵੇਖ ਸਕਣਗੇ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
