ਪ੍ਰੈਗਨੈਂਸੀ ਐਲਾਨ ਕਰਨ ਤੋਂ ਬਾਅਦ ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ

written by Pushp Raj | August 17, 2022

Bipasha Basu funny video: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਨੇ ਹਾਲ ਹੀ ਵਿੱਚ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰਾ ਬਿਪਾਸ਼ਾ ਬਾਸੂ ਨੇ ਆਪਣੀ ਪ੍ਰੈਗਨੈਂਸੀ ਦੇ ਐਲਾਨ ਮਗਰੋਂ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਬੇਹੱਦ ਹੀ ਦਿਲਚਸਪ ਤੇ ਫਨੀ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

image from instagram

ਦੱਸ ਦਈਏ ਕਿ 16 ਅਗਸਤ ਨੂੰ ਬਿਪਾਸ਼ਾ ਬਾਸੂ ਨੇ ਪਤੀ ਕਰਨ ਸਿੰਘ ਗਰੋਵਰ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਇਹ ਐਲਾਨ ਕੀਤਾ ਕਿ ਉਹ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਬਿਪਾਸ਼ਾ ਵਿਆਹ ਤੋਂ 6 ਸਾਲ ਬਾਅਦ ਮਾਂ ਬਨਣ ਜਾ ਰਹੀ ਹੈ। ਇਸ ਲਈ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੀ ਹੈ।

ਹਾਲ ਹੀ ਵਿੱਚ ਬਿਪਾਸ਼ਾ ਬਾਸੂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਉਸ ਦਾ ਬਹੁਤ ਫਨੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਇਸ ਵੀਡੀਓ ਦੇ ਨਾਲ ਬਿਪਾਸ਼ਾ ਨੇ ਕੈਪਸ਼ਨ ਦੇ ਵਿੱਚ ਲਿਖਿਆ, "Look! #lovemybabybump #pregnantandconfident #lovemybody #loveyourself"

ਦਰਅਸਲ ਬਿਪਾਸ਼ਾ ਨੇ 'ਮੂਵ ਯੂਅਰ ਬੰਪ' ਟ੍ਰੈਂਡ 'ਤੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਬਿਪਾਸ਼ਾ ਬਾਸੂ ਕਾਲੇ ਰੰਗ ਦੀ ਖੂਬਸੂਰਤ ਡਰੈੱਸ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਬਿਪਾਸ਼ਾ ਲਿਪਸਿੰਗ ਕਰਦੀ ਨਜ਼ਰ ਆ ਰਹੀ ਹੈ। ਉਹ ਕਹਿ ਰਹੀ ਹੈ ਕਿ ਮੇਰੀ ਗੋਦੀ ਵਿੱਚ ਬੱਚਾ ਹੈ।

image from instagram

ਬਿਪਾਸ਼ਾ ਦਾ ਇਹ ਅੰਦਾਜ਼ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਕਈ ਬਾਲੀਵੁੱਡ ਸੈਲੇਬਸ ਅਤੇ ਫੈਨਜ਼ ਨੇ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਹੈ। ਫੈਨਜ਼ ਇਸ ਵੀਡੀਓ ਉੱਤੇ ਆਪਣੇ ਕਮੈਂਟ ਰਾਹੀਂ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਸ ਵੀਡੀਓ ਉੱਤੇ ਬਾਲੀਵੁੱਡ ਅਦਾਕਾਰ ਆਰ.ਮਾਧਵਨ ਨੇ ਵੀ ਕਮੈਂਟ ਕੀਤਾ ਹੈ। ਆਰ.ਮਾਧਵਨ ਨੇ ਬਿਪਾਸ਼ਾ ਤੇ ਕਰਨ ਨੂੰ ਮਾਤਾ-ਪਿਤਾ ਬਨਣ 'ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਮੈਂਟ 'ਚ ਲਿਖਿਆ, "Wowwweee. CONGRATULATIONS… I AM SO SO SO HAPPY FOR BOTH OF YOU…. Yipeeeeeeee.. have a lovely pregnancy and a wonderful delivery."

ਬੀਤੇ ਦਿਨ ਕਿ ਸੋਸ਼ਲ ਮੀਡੀਆ 'ਤੇ ਬਿਪਾਸ਼ਾ ਨੇ ਪ੍ਰੈਗਨੈਂਸੀ ਦਾ ਐਲਾਨ ਕਰਦੇ ਹੋਏ ਲਿਖਿਆ ਸੀ, " ਇੱਕ ਨਵਾਂ ਸਮਾਂ, ਇੱਕ ਨਵਾਂ ਪੜਾਅ, ਸਾਡੀ ਜ਼ਿੰਦਗੀ ਵਿੱਚ ਇੱਕ ਨਵੀਂ ਰੋਸ਼ਨੀ ਜੁੜੀ ਹੈ, ਇਸ ਪਲ ਨੇ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਦਿੱਤੀਆਂ ਹਨ, ਅਸੀਂ ਇਸ ਦੀ ਸ਼ੁਰੂਆਤ ਨਿੱਜੀ ਤੌਰ 'ਤੇ ਕੀਤੀ ਹੈ ਅਤੇ ਫਿਰ ਅਸੀਂ ਇੱਕ-ਦੂਜੇ ਨੂੰ ਮਿਲੇ ਅਤੇ ਉਦੋਂ ਤੋਂ ਅਸੀਂ ਦੋ ਹੋ ਗਏ ਹਾਂ।

image from instagram

ਹੋਰ ਪੜ੍ਹੋ: ਸਰਗੁਣ ਮਹਿਤਾ ਨੇ ਵੀਡੀਓ ਸ਼ੇਅਰ ਕਰ ਵਿਆਹੇ ਲੋਕਾਂ ਨੂੰ ਦਿੱਤੀ ਖ਼ਾਸ ਸਲਾਹ, ਵੇਖੋ ਵੀਡੀਓ

ਦੱਸ ਦੇਈਏ, ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ 2015 ਦੀ ਫਿਲਮ 'ਅਲੋਨ' ਦੇ ਸੈੱਟ 'ਤੇ ਪਹਿਲੀ ਵਾਰ ਮਿਲਣ ਤੋਂ ਬਾਅਦ ਕੁਝ ਮਹੀਨਿਆਂ ਵਿੱਚ ਹੀ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਲ 2016 'ਚ ਵਿਆਹ ਹੋਇਆ ਸੀ।

 

View this post on Instagram

 

A post shared by bipashabasusinghgrover (@bipashabasu)

You may also like